ਪੰਨਾ:Alochana Magazine July-August 1959.pdf/34

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵਿਕਾਸ਼ ਤੇ ਅਮੀਰੀ ਉਤੇ ਧਿਆਨ ਨੂੰ ਕੇਂਦਰਿਤ ਕਰਕੇ ਮਨੁਖ ਦੇ ਕੋਮਲ ਭਾਵਾਂ ਨੂੰ ਵਧੇਰੇ ਪਰਫੁਲਤ ਕਰਨ ਵਿਚ ਸਫਲਤਾ ਪਰਾਪਤ ਕੀਤੀ । ਜਿਹੜਾ ਰਬ ਨੇੜੇ ਹੈ, ਦਇਆ ਜਾਂ ਪਿਆਰ ਨਾਲ ਪਸੀਜ ਕੇ ਮਨੁਖ ਦੀਆਂ ਅਰਜ਼ੋਈਆਂ ਸੁਣਦਾ ਹੈ, ਔਕੜਾਂ ਦੂਰ ਕਰਦਾ ਤੇ ਹਰ ਸਮੇਂ ਸਹਾਈ ਹੁੰਦਾ ਹੈ, ਉਸਦੀ ਯਾਦ ਮਨੁਖ ਵਿਚੋਂ ਚਿੰਤਾ, ਦੁਖ, ਖਿਝ, ਕਰੋਧ, ਕਠੋਰਤਾ ਆਦਿਕ ਭਾਵਾਂ ਨੂੰ ਮਧਮ ਪਉਂਦੀ ਜਾਂਦੀ ਹੈ ਤੇ ਸੰਤੁਸ਼ਟਤਾ, ਸ਼ੁਕਰਾਨਾ, ਨਿਸਚਿੰਤਤਾ, ਅਡੋਲਤਾ, ਸਬਰ, ਭਰੋਸਾ, ਮਿਠਾਸ ਅਦਿਕ ਦੀ ਅਵਸਥਾ ਵਧਾਉਂਦੀ ਹੈ । ਇਨ੍ਹਾਂ ਕੋਮਲ ਭਾਵਾਂ ਦੇ ਵਿਕਾਸ ਨਾਲ ਸ਼ਖਸੀਅਤ ਦੇ ਕੁਝ ਅੰਗ ਬੜੇ ਵਧੀਆ ਉਸਰ ਜਾਂਦੇ ਹਨ ਪਰ ਕੁਝ ਹੋਰ ਅੰਗ ਅਨਵਿਗਸਤ ਰਹਿ ਜਾਂਦੇ ਹਨ । ਉਪਰੋਕਤ ਮਨੋਭ ਵ ਘਰੋਗੀ ਜੀਵਨ ਨੂੰ ਨਿਘਾ, ਬੇਰੜਕ ਤੇ ਸੁਖਾਵਾ ਬਣਦੇਣ ਵਿਚ ਕਾਫੀ ਸਹਾਈ ਹਨ ਪਰ ਘਰੋਂ ਬਾਹਰ ਦੇ ਜੀਵਨ ਵਿਚ ਸਫਲਤਾ ਪਰਾਪਤ ਕਰਨ ਲਈ ਹੋਰ ਗੁਣਾਂ ਦੀ ਲੋੜ ਹੈ । ਆਰਥਕ ਤੇ ਰਾਜਸੀ ਜੀਵਨ ਦੀਆਂ ਕਈ ਸਮਸਿਆਵਾਂ ਕੋਮਲ ਭਾਵਾਂ ਨਾਲੋਂ ਦਿਤਾ, 'ਸਰੀਰਕ ਬਾਹੂ ਬਲ, ਬੁਧੀ ਗਿਆਨ, ਨਿਯਮ ਬਧ ਰਹਿ ਕੇ ਸਾਂਝਾ ਕੰਮ ਕਰਨ ਦੀ ਜਾਚ. ਆਦਿਕ ਗੁਣਾਂ ਨਾਲ ਬਹੁਤੀਆਂ ਸੁਲਝਾਈਆਂ ਜਾ ਸਕਦੀਆਂ ਹਨ | ਘਰੋਂ ਬਾਹਰ ਦੇ ਖੇਤਰਾਂ ਵਿਚ ਕੰਮ ਆਉਣ ਵਾਲੇ ਗੁਣਾਂ ਦੀ ਪਰਫੁਲਤਾ ਲਈ ਰਬ ਦੇ ਪਰੇਮ ਸਰੂਪ ਦੀ ਬਜਾਏ ਅਜਿਹੇ ਲਛਣਾਂ ਨੂੰ ਪ੍ਰਧਾਨਤਾ ਦੇਣੀ ਪੈਂਦੀ ਹੈ, ਜਿਨ੍ਹਾਂ ਤੋਂ ਉਸਦੀ ਸ਼ਕਤੀ ਦਾ ਪ੍ਰਭਾਵ ਪਵੇ । ਰਬ ਦੇ ਰਚਨਾਤਮਕ ਗੁਣਾਂ ਨੂੰ ਮਹਤਤਾ ਦੇਣ ਵਾਲੇ ਸਾਹਿਤਕਾਰ ਦਰ ਅਸਲ ਰਬ ਦੀ ਸ਼ਕਤੀ ਦਾ ਪਰਭਾਵ ਪਾਉਣਾ ਚਾਹੁੰਦੇ ਹਨ । ਕਈ ਮਤਾਂ ਵਿਚ ਬਿਸ਼ਟੀ ਸਾਜਨ ਤੋਂ ਪਹਿਲੋਂ ਰਬ ਨੂੰ ਸ਼ਕਤੀ ਦੀ ਰਚਨਾ ਕਰਦਾ ਦਸਿਆ ਗਇਆ 8 । ਗੁਰ ਗੋਬਿੰਦ ਸਿੰਘ ਜੀ ਨੇ ਖੰਡਾ ਪ੍ਰਥਮ ਸਾਜ ਕੈ ਜਿਨ ਸਭੁ ਸੰਸਾਰ Auਇਆ (ਚੰਡੀ ਦੀ ਵਾਰ) ਕਹਿ ਕੇ ਖੰਡੇ ਦੇ ਪ੍ਰਭਾਵਸ਼ਾਲੀ ਸੰਕੇਤ ਰਾਹੀਂ ਸਿਸ਼ਟੀ ਦੀ ਮੂਲ ਸ਼ਕਤੀ ਵਲ ਇਸ਼ਾਰਾ ਕੀਤਾ ਹੈ । ਭਾਈ ਗੁਰਦਾਸ ਦੇ ਹਰ ਦਜੀ ਚੌਥੀ ਵਾਰ ਵਿਚ ਰਚਨਾ ਦਾ ਪ੍ਰਕਰਣ ਛੋਹ ਬੈਠਣ ਦਾ ਕਾਰਨ ਵੀ ਇਹ ਹੀ ਲਭਦਾ ਹੈ ਕਿ ਉਹ ਰੱਬ ਦੇ ਐਸੇ ਸਰੂਪ ਨੂੰ ਪਾਠਕਾਂ ਦੇ ਸਨਮੁਖ ਕਰਣਾ ਚਾਹੁੰਦਾ | ਜ਼ਿਲ ਦੀ ਯਾਦ ਉਨਾਂ ਦੀ ਕਲਾ ਵਿਚ ਸ਼ਕਤੀ ਦੇ ਸੰਕਲਪ ਉਤਪੰਨ ਕਰੇ । ਵਾਰ ਕਾਵਿ ਰੂਪ 'ਚ * 1 ਕਾਵਿ ਰੂਪ ਵਿਚ ਸ਼ਕਤੀ ਦੇ ਸੰਕਲਪਾਂ ਨੂੰ ਉਜਾਗਰ ਕਰਨ। ਉਂਝ ਵੀ ਅਵੱਸ਼

  • a । ਉਤਰੀ ਭਾਰਤ ਦੇ ਲੋਕਾਂ ਵਿਚ ਸ਼ਿਵ ਤੇ ਸ਼ਕਤੀ ਦੋ ਸ਼ਬਦ ਆਮ

ਬਨ, ਜੋ ਸ਼ਿਸ਼ਟੀ ਦੇ ਚੈਤੰਨ ਤੇ ਪਦਾਰਥਕ ਭਾਗਾਂ ਦੇ ਪ੍ਰਤੀਕ ਸਨ । ਰਲ ਨੇ ਸਸ਼ਟੀ ਸਾਜਨ ਵੇਲੇ ਜਿਸ ਸ਼ਕਤੀ ਤੋਂ ਕੰਮ ਲਇw . ਇਆ। ਭਾਰਤੀ ਲੋਕਾਂ ਦੇ ਸ ਵਿਚ ਉਹ ਸ਼ਕਤੀ ਨਿਰੀ ਜੜ ਨਹੀਂ ਸੀ, ਚੇਤਨ ਭੀ ਸੀ । ਉਸ ਸ਼ਕਤੀ ਕਲਪ wਰ ਚਿੰਤਨ ਚਿੰਤਕ ਵਿਚ ਸਰੀਰਕ ਬਾਹੂਬਲ ਤੇ ਮਾਨਸਕ ਉਤਸ਼ਾਹ ਦਾ ਬਾਰ ਪਰਚ ੩੨