ਪੰਨਾ:Alochana Magazine July-August 1959.pdf/35

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੇਹ ਵਿਚ ਵਾਧਾ ਕਰਨ ਦੇ ਯੋਗ ਸੀ । ਸਿੱਖ ਲਹਿਰ ਦੇ ਜਨਮ ਤੋਂ ਪਹਿਲੋਂ ਜੋਗ ਮਤ ਨੇ ਭੀ ਰੱਬ ਨੂੰ ਸ਼ਕਤੀ ਦੇ ਸਰੂਪ ਵਿਚ ਧਿਆਨ ਦਾ ਕੇਂਦਰ ਬਣਾ ਕੇ ਮਨੁਖੀ ਸ਼ਖਸੀਅਤ ਵਿਚ ਸ਼ਕਤੀ ਦੀ ਮਾਤਰਾ ਅਧਿਕ ਕਰਨ ਦਾ ਢੰਗ ਵਰਤਿਆ ਸੀ । ਇਸ ਮਤ ਦਾ ਝੁਕਾ ਤਿਆਗਵਾਦੀ ਹੋਣ ਕਰ ਕੇ ਸ਼ਕਤੀਵਾਰ ਮਨੁਖੀ ਸ਼ਖਸੀਅਤਾਂ ਸਮਾਜਕ ਸ਼ਕਤੀ ਉਪਜਾਉਣ ਲਈ ਕਿਸੇ ਸੰਗਠਨ ਵਿਚ ਘਟ ਹੀ ਪੋਤਆਂ ਜਾ ਸਕਦੀਆਂ ਰਹੀਆਂ । ਸਰਗੁਣ ਭਗਤ ਦੀਆਂ ਕਈ ਸੰਪਰਦਾਵਾਂ ਨੂੰ ਜੋਗੀਆਂ ਨਥਾ ਨਾਲ ਕੋਈ ਥਾਂ ਥਾਂ ਡਾਹੁਣਾ ਪਇਆ, ਕਿਉਂ ਜੁ ਮਨੁਖੀ ਸ਼ਖਸੀਅਤ ਦੇ ਵਖੋ ਵਖ ਅੰਗਾਂ ਤੇ ਜ਼ੋਰ ਦੇਣ ਕਰ ਕੇ ਇਨ੍ਹਾਂ ਦੋਹਾਂ ਲਈ ਇਕ ਦੂਜੇ ਨੂੰ ਸਮਝਣਾ ਕਾ ਕਠਨ ਸੀ । ਸ਼ਕਤੀ ਦੇ ਉਪਾਸ਼ਕ ਜੋਗੀ ਰਿਧੀਆਂ ਸਿਧੀਆਂ ਦੀ ਪ੍ਰਾਪਤੀ ਵਿਚ ਜੀਵਨ ਸਫਲਤਾ ਸਮਝਦੇ ਸਨ ਤੇ ਪ੍ਰੇਮ ਨੂੰ ਜੀਵਨ ਦਾ ਆਧਾਰ ਮੰਨਣ ਵਾਲੇ ਅਵਤਾਰ-ਪ੍ਰਜ ਭਗਤ ਗੀਤ, ਰਾਗ, ਨਾਚ ਆਦਿ ਰਾਹੀਂ ਮੁਕਤੀ ਹਾਸਲ ਤੇ ਜੋਤ ਦੇਂਦੇ ਸਨ । ਦੋਵੇਂ ਧਿਰਾਂ ਸਿਸ਼ਟੀ ਦੀ ਅੰਤਮ ਅਸਲੀਅਤ ਨੂੰ ਅਦਿਸ਼ਟ ਮੰਨਣ ਉਤ ਭਾਵੇਂ ਸਹਿਮਤ ਸਨ ਪਰ ਉਸ ਦੇ ਵਖੋ ਵਖ ਗੁਣਾਂ ਨੂੰ ਪਰਧਾਨਤਾ ਦਕਤ ਕੇ ਤੇ ਆਤਮਕ ਅਭਿਆਸ ਵਿਚ ਫਰਕ ਪੈ ਜਾਣ ਕਰ ਕੇ ਅਨੇਕਾਂ ਪਰਸਪਰ ਵਖੇਵੇ ਆਂ ਦੇ ਧਾਰਨੀ ਬਣੇ ਬੈਠੇ ਸਨ । ਸਿੱਖ ਲਹਿਰ ਨੇ ਇਕ ਤਰ੍ਹਾਂ ਨਾਲ ਇਨ੍ਹਾਂ ਵਖੇਵਿਆਂ ਨੂੰ ਖਤਮ ਕਰਨ ਦਾ ਉਪਰਾਲਾ ਕੀਤਾ ਤੇ ਰਬ ਦੇ ਸ਼ਕਤੀ-ਸਰੂਪ ਤੇ ਪ੍ਰੇਮ-ਸਰੂਪ ਦੋਹਾਂ ਨੂੰ ਧਿਆਨ ਦਾ ਕੇਂਦਰ ਬਣਾਉਣ ਦੀ ਸਿਖਿਆ ਦਿਤੀ । ਇਸਲਾਮੀ ਦਾਇਰਿਆਂ ਵਿਚ ਸਨਾਤਨੀ ਮੁਸਲਮਾਨਾਂ ਤੇ ਸੂਫੀਆਂ ਦੇ ਵਖੇਵੇਂ ਵੀ ਕੁਝ ਇਨਾਂ ਲੀਹਾਂ ਤੇ ਹੀ ਚਲਦੇ ਸਨ । ਸਨਾਤਨੀ ਕਲਪਣਾ ਦਾ ਰਬ ਸ਼ਕਤੀ ਦੇ ਗੁਣਾਂ ਦਾ ਵਧੇਰੇ ਜਸਮਾਂ ਸੀ ਅਤੇ ਸੂਫੀ ਵਿਚਾਰਧਾਰਾ ਰਬ ਦੇ ਪ੍ਰੇਮ ਸਰੂਪ ਨੂੰ ਜ਼ੋਰ ਨਾਲ ਪਰਚਾਰ ਰਹੀ ਸੀ । ਭਗਤੀ ਸਿਧਾਂਤ ਦੀ ਤਰ੍ਹਾਂ ਸੂਫੀ ਸਿਧਾਂਤ ਵਿਚ ਭੀ ਸ਼ਿਸ਼ਟੀ ਰਚਨਾਂ ਪ੍ਰੇਮ ਦੀ ਖਾਤਰ ਕੀਤੀ ਗਈ ਮੰਨੀ ਜਾਂਦੀ ਹੈ । ਭਾਈ ਗੁਰਦਾਸ ਨੇ ਸ਼ਿਸ਼ਟੀ ਰਚਨਾ ਦਾ ਜ਼ਿਕਰ ਭਾਵੇਂ ਬਹੁਤ ਵਾਰੀ ਕੀਤਾ ਹੈ, ਪਰ ਰਚਨਾ ਦੇ ਪ੍ਰੇਮ ਮੰਤਵ ਉਤੇ ਜ਼ੋਰ ਨਹੀਂ ਦਿਤਾ | ਇਸ ਤੋਂ ਸਪਸ਼ਟ ਹੈ ਕਿ ਭਗਤੀ ਦੇ ਇਸ ਪੌਰਾਣਕ ਸਿਧਾਂਤ ਦਾ ਅਸਰ ਉਸ ਨੇ ਘਟ ਕਬਲਿਆ ਹੈ । ਚਾਹੇ ਹੋਰ ਕਈ ਭਗਤੀ ਸਿਧਾਂਤ ਉਸ ਦੀ ਕਵਿਤਾ ਵਿਚ ਪਰਵਾਨਤ ਨਜ਼ਰ ਆਉਂਦੇ ਹਨ । ਵਾਰਾਂ ਵਿਚ ਰਬ ਦੇ ਸ਼ਕਤੀ ਸਰੂਪ ਦਾ ਅਧਿਕ ਵਰਨਣ ਜੋਗ ਮਤ ਨਾਲ ਉਸ ਦੀ ਸਾਂਝ ਦੀ ਸੰਭਾਵਨਾ ਸੁਝਾਉਂਦਾ ' ਇਸਲਾਮ ਦੀ ਸਨਾਤਨੀ ਧਾਰਾ ਨਾਲ, ਪਰ ਉਸਦੀਆਂ ਧਾਰਾਂ ਵਿਚ ਅਜਿਹੇ ਪਰਭਾਵ ਕਬੂਲੇ ਹੋਣ ਦੇ ਬਹੁਤੇ ਚੰਨ ਨਹੀਂ ਮਿਲਦੇ ਉਸਨੇ ਸਿਖ ਗੁਰੂਆਂ ਦੀ ਕਵਿਤਾ ਵਿਚੋਂ ਹੀ ਰਬ ਦੇ ਇਸ ਸਰਪ ਦਾ ਸੰਕਲਪ ਲਇਆ ਜਾਪਦਾ ਹੈ ਤੇ ਇਸਦੀ ਵਿਆਖਿਆ ਲਈ ਕਿਸੇ ਹੋਰ ਵਿਚਾਰਧਾਰਾ ਦੀ ਸਹਾਇਤਾ ਨਹੀਂ ਲਈ । ਰਬ ਦਾ ੩੩