ਪੰਨਾ:Alochana Magazine July-August 1959.pdf/36

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸ਼ਕਤੀ ਸਰੂਪ ਨੂੰ ਰਚਨਾਤਮਕ ਕਰਤਵ ਰਾਹੀਂ ਦ੍ਰਿੜ ਕਰਾਉਣ ਦੇ ਨਾਲ ਨਾਲ ਉਸਨੇ ਜਿਸਤਰ੍ਹਾਂ ਰਚਨਾ ਦੀ ਬੇਅੰਤਤ ਜਾਂ ਅਸਚਰਜਤਾ ਦਾ ਵਰਨਣ ਕਰਕੇ ਵਿਸਮਾਦਕ ਭਾਵ ਲਗਾਏ ਹਨ ਉਹ ਐਨ ਗੁਰੂ ਨਾਨਕ ਦੇ ਪੂਰਨਿਆਂ ਮੁਤਾਬਕ ਹਨ ਬਲਕਿ ਕਈ ਪਉੜੀਆਂ ਤਾਂ ਜਪੁਜੀ ਤੇ ਆਸਾ ਦੀ ਵਾਰ ਦੇ ਕਈ ਬੰਦਾਂ ਨੂੰ ਸਾਹਮਣੇ ਰੱਖ ਕੇ ਰਚੀਆਂ ਗਈਆਂ ਸਿਧ ਹੁੰਦੀਆਂ ਹਨ । ਗੁਰੂ ਨਾਨਕ ਨੇ ਸ਼ਿਸ਼ਟੀ ਰਚਨਾ ਦੇ ਢੰਗਾਂ ਜਾਂ ਸਮੇਂ ਆਦਿਕ ਦੀਆਂ ਬਹਿਸਾਂ ਵਿਚ ਪੈਣਾ ਨਿਰਾਰਥਕ ਮੰਨਿਆ ਪਰ ਰਬ ਦੇ ਗੁਣ ਗਾਉਣ ਵੇਲੇ ਉਸ ਦੇ ਦਾਤਾਰ ਬਖਦ ਆਦਿਕ ਗੁਣਾਂ ਦੇ ਨਾਲ ਕਰਤਾਰੀ ਗੁਣਾਂ ਨੂੰ ਭੀ ਯਾਦ ਰਖਿਆ ਹੈ । ਉਹ ਸਰਗੁਣ ਭਗਤਾਂ ਦੀ ਤਰ੍ਹਾਂ ਰਬ ਦੇ ਤਸੱਵਰ ਨੂੰ ਮਹਿਦੂਦ · ਨਹੀਂ ਕਰਦੇ । ਸਰਗੁਣ ਭਗਤ ਰਬ ਦੇ ਕੋਰੜਾ ਹਰਤਾ ਗੁਣਾਂ ਵਲ ਘਟ ਧਿਆਨ ਦੇਂਦੇ ਸਨ fਉਂਕਿ ਅਵਤਾਰ ਨੂੰ ਸ਼ਟੀ ਦਾ ਰਚਨਹਾਰਾ ਜਾਂ ਨਾਸ ਕਰਨ ਵਾਲਾ ਮੰਨਣਾ ਕੁਝ ਮੁਸ਼ਕਲ ਸੀ । ਦਰ ਅਸਲ ਅਵਤਾਰ ਨੂੰ ਭਗਵਾਨ, ਕਹਿਣ ਵੇਲੇ ਭਗਵਾਨ ਦੇ ਖੇਮ ਸਰੂਪ ਦੇ ਗੁਣ ਹੀ ਅਵਤਾਰ ਵਿਚ ਸੰਕਲਨ ਕੀਤੇ ਜਾਂਦੇ ਹਨ, ਸ਼ਕਤੀ ਸਰੂਪ ਦੇ ਗੁਣ ਨਹੀਂ, ਮਿਥਿਆ ਸਿਧਾਂਤ ਮੰਨਣ ਵਾਲੇ ਤਿਆਗ ਵਾਦੀਆਂ ਦੇ ਮੁਕਾਬਲੇ ਉਤੇ ਲੀਲਾ ਸਿਧਾਂਤ ਮੰਨਣ ਵਾਲੇ ਅਵਤਾਰ-ਭਗਤ ਭਾਵੇਂ ਯਥਾਰਥਕ ਬਿਰਤੀ ਦੇ ਧਾਰਨੀ ਤੇ ਕਈ ਘਰੋਗੀ ਤੇ ਨੀਮ ਸਮਾਜਕ ਗੁਣਾਂ ਦੇ ਅਭਿਆਸੀ ਬਣ ਜਾਂਦੇ ਸਨ ਪਰ ਸਰੀਰਕ ਤੇ ਰਾਜਸੀ ਸ਼ਕਤੀ ਪ੍ਰਾਪਤ ਕਰਨ ਦੀ ਰੁਚੀ ਉਨ੍ਹਾਂ ਵਿਚ ਘਟ ਪੈਦਾ ਹੁੰਦੀ ਸੀ । ਗੁਰੂ ਨਾਨਕ ਨੇ ਪ੍ਰੇਮ ਸਰੂਪ ਤੇ ਸ਼ਕਤੀ ਸਰੂਪ ਦੋਹਾਂ ਤੇ ਜ਼ੋਰ ਦੇ ਕੇ, fਸਖ ਲਹਿਰ ਦੇ ਵਿਕਾਸ ਵਿਚ, ਅਨੁਕੂਲ ਹਾਲਾਤ ਹੇਠ, ਰਾਜਸੀ ਸ਼ਕਤੀ ਦੀ ਪਤੀ ਲਈ, ਮਾਨੋਂ ਬੁਨਿਆਦ ਰਖ ਲਈ ਸੀ | ਆਸਾ ਦੀ ਵਾਰ ਵਿਚ ਦੰਭੀ ਧਾਰਮਕ ਆਗੂਆਂ ਦੋ ਹੋਰ ਔਗੁਣਾਂ ਦੇ ਖੰਡਨ ਨਾਲ ਉਨਾਂ ਦੀ ਹਕੂਮਤ ਨੂੰ ਜ਼ਲੀਲ ਹੋ ਕੇ ਮਿਲਵਰਤਣ ਦੇਣ ਦੀ ਨਿਖੇਧੀ ਗੁਰੂ ਸਾਹਿਬ ਦੀ ਰਾਜਸੀ ਚੇਤੰਨਤਾ ਦਾ ਹੀ ਫਲ ਸੀ । ਗੁਰੂ ਨਾਨਕ ਤੋਂ ਬਾਅਦ ਰਬ ਦੇ ਪੇਮ ਸਰੂਪ ਤੇ ਸ਼ਕਤੀ ਸਰੂਪ ਦੋਰਾਂ ਦੀ ਅਰਾਧਣਾ ਕਰਨ ਦੀ ਪਰੰਪਰਾ ਸਿਖ ਲਹਿਰ ਵਿਚ ਪ੍ਰਪਕ ਹੁੰਦੀ ਗਈ ਚਾਹੇ ਜੇ ਸਮੇਂ ਇਕ ਤੇ ਕਿਸੇ ਸਮੇਂ ਦੂਜੇ ਸਰੂਪ ਉਤੇ ਵਧੀਕ ਜ਼ੋਰ ਦਿਤਾ ਜਾਂਦਾ ਰਹਿਆ। ਗੁਰੂ ਅਮਰ ਦਾਸ ਜੀ ਦੇ ਅਨੰਦ ਤੇ ਗੁਰੂ ਅਰਜਨ ਦੀ ਸੁਖਮਨੀ ਵਿਚ ਰਬ ਦੇ ਪ੍ਰੇਮ ਬਤ ਦੇ ਗਣਾਂ ਉਤੇ ਸ਼ਕਤੀ ਸਰੂਪ ਦੇ ਗੁਣਾਂ ਨਾਲੋਂ ਬਹੁਤ ਅਧਿਕ ਜ਼ੋਰ ਹੈ । ਭਾਈ ਗੁਰਦਾਸ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਕਵਿਤਾ ਵਿਚ ਪ੍ਰੇਮ ਸਰੂਪ ਤੇ ਜ਼ੋਰ ਤਾਂ ਕਾਫੀ ਹੈ ਪਰ ਸ਼ਕਤੀ ਸਰੂਪ ਵਲ ਉਚੇਚਾ ਧਿਆਨ ਦਿਤਾ ਗਇਆ ਸਿਧ ਹੁੰਦਾ ਹੈ । ਗੁਰੂ ਗੋਬਿੰਦ ਸਿੰਘ ਜਿੰਨੀ ਸਪਸ਼ਟਤਾ ਨਾਲ ਭਾਵੇਂ ਨਹੀਂ ਪਰ ਆਪਣੇ ਵਿਸ਼ੇਸ਼ ਢੰਗ ਨਾਲ ਭਾਈ ਗੁਰਦਾਸ ਨੇ ਰਬ ਦੀ ਸ਼ਕਤੀ ਦਾ ਸੁਝਾਅ ਦੇਣ ਵਾਲੇ ਗੁਣਾਂ ਨੂੰ ੩੪