ਪੰਨਾ:Alochana Magazine July-August 1959.pdf/38

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਜਾਣ ਤੇ ਇਸ ਅਵਸਥਾ ਨੂੰ ਸੁਧਾਰਨ ਦੀ ਸ਼ਕਤੀ ਭੀ ਉਸ ਵਿਚ ਮੌਜੂਦ ਹੈ। ਜਦੋਂ ਧਾਰਮਕ ਅਥਵਾ ਰਾਜਸੀ ਲੀਡਰਾਂ ਦੀ ਅਯੋਗਤਾ ਸਦ ਕਾ ਨਿਤਾਣੀ ਗਰੀਬ ਜਨਤਾ ਅਮੁਕ ਕਸ਼ਟਾਂ ਦੇ ਭਾਰ ਹੇਠ ਰੋਣ ਹਾਕੀ ਹੋ ਜਾਂਦੀ ਹੈ ਤਾਂ ਉਨਾਂ ਨਾਲ ਇਨਸਾਫ ਕਰਾਉਣ ਲਈ ਰਬ ਅਵਤਾਰ ਦੇ ਰੂਪ ਵਿਚ ਉਨਾਂ ਦਾ ਮੁਕਤੀ ਦਾਤਾ ਭੇਜਦਾ ਹੈ । ਭਾਈ ਗੁਰਦਾਸ ਨੇ ਅਵਤਾਰ ਭੇਜਣ ਕਰਕੇ ਰਬ ਨੂੰ ਨਿਆਂਕਾਰ ਕਹਿਆ ਹੈ--“ਚਾਰੇ ਜਾਗੇ ਚਹੁ ਜੁਗੀ ਪੰਚਾਇਨ ਪ੍ਰਭੁ ਆਪੇ ਹੋਆ” (ਪਉੜੀ ੨੨) ਪਰ ਉਸ ਦੀ ਇਸ ਨਿਆਂਕਾਰੀ ਬਿਰਤੀ ਦਾ ਆਧਾਰ ਉਸ ਦੇ ਮਨ ਵਿਚ ਵਰਤ ਰਹੇ ਦਇਆ ਭਾਵ ਹੀ ਮੰਨੇ ਹਨ । ਰਬ ਦਾ ਨਿਆਂ ਉਸ ਦੀ ਦਇਆ ਦਾ ਹੀ ਫਲ ਹੈ । ਜਿਵੇਂ ਗੁਰੂ ਨਾਨਕ ਨੇ ਜਪੁਜੀ ਵਿਚ ਕਹਿਆ ਹੈ- 'ਪੌਲੁ ਧਰਮੁ ਦਇਆ ਕਾ ਪੁਤੁ । ” ਪੌਲ ਬਲਦ ਦਾ ਸੰਕੇਤ ਧਰਮ, ਭਾਵ ਇਨਸਾਫ ਦਾ ਸੰਕੇਤ ਹੈ । ਜਦ ਸਮਾਜ ਦੇ ਸਭ ਭਾਗਾਂ ਨਾਲ (ਜੇ ਭਾਰਤ ਵਿਚ ਚਤੁਰਵਰਨੀ ਵੰਡ ਅਨੁਸਾਰ ਚਾਰ ਮੰਨੇ ਜਾਂਦੇ ਸਨ) ਇਕੋ ਜਿਹਾ ਇਨਸਾਫ ਨਹੀਂ ਹੁੰਦਾ ਤਾਂ ਧੌਲ ਦੇ ਪੈਰ ਡੋਲ ਜਾਂਦੇ ਹਨ | ਜਦ ਉਪਰਲੀ ਸ਼ਰੇਣੀ, ਰਾਜਸੀ ਚਾਹੇ ਧਾਰਮਕ, ਹੋਰ ਸਭ ਸ਼ਰੇਣੀਆਂ ਦਾ ਵਿਕਾਸ ਰੋਕ ਲੈਂਦੀ ਹੈ, ਤਾਂ ਧੌਲ ਇਕ ਪੈਰ ਤੇ ਖੜਾ ਸਤ ਜਾਂਦਾ ਹੈ । ਸਮਾਜ ਵਿਚ ਇਨਸਾਫ ਤਦੇ ਫੈਲਦਾ ਹੈ ਜਦੋਂ ਸ਼ਰੇਣੀਆਂ ਦੇ ਸੰਬੰਧਾਂ ਵਿਚ ਮਨੁਖੀ ਭਾਵ ਅਬਵਾ ਦਰਦ ਪਰਵੇਸ਼ ਕਰੇ । ਇਹ ਪ੍ਰਸਪਰ ਦਰਦ ਜਾਂ ਪ੍ਰੇਮ ਭਾਵ ਹੀ ਸਮਾਜਕ ਇਨਸਾਫ ਦੀ ਪੱਕੀ ਬੁਨਿਆਦ ਹੈ । ਭਾਈ ਗੁਰਦਾਸ ਨੇ ਧੌਲ ਬਲਦ ਦਾ ਸੰਕੇਤ ਵਰਤ ਕੇ ਦਰਦ ਭਾਵ ਬਗੈਰ ਇਨਸਾਫ ਦੇ ਨਿ ਘਰ ਜਾਣ ਦੀ ਸਚਾਈ ਨੂੰ ਇੰਜ ਪ੍ਰਗਟ ਕੀਤਾ ਹੈ :- | ਵਰਤਿਆ ਪਾਪੁ ਜਗਤੁ ਤੇ ਪਉਲ ਉਡੀਣਾ ਨਿਸਦਿਨ ਰੋਆ ਬਾਝ ਦਰਿਆ ਬਲਹਣ ਹੋਏ ਨਿਘਰ ਚਲੇ ਰਸਾਤਲਿ ਟੇਆ (ਪਉੜੀ ੨੨) ਬੇਇਨਸਾਫੀ ਦੇ ਪਤਣ ਤੋਂ ਸਮਾਜ ਨੂੰ ਉਤਾਂਹ ਚੁਕਣ ਲਈ ਲੋਕਾਂ ਨਾਲ ਦਰਦ ਕਰਨ ਵਾਲਾ ਕੋਈ ਮਹਾਂਪੁਰਖ ਚਾਹੀਦਾ ਹੈ ਜੋ ਮਨੁਖਾਂ ਦੇ ਸੁਤੇ ਦਰਦ ਭਾਵਾਂ ਨੂੰ ਜਗਾ ਕੇ ਸਮਾਜ ਦਾ ਸਾਵਾਂ ਪਣ ਦੁਬਾਰਾ ਕਾਇਮ ਕਰੇ | ਅਵਤਾਰ ਸਿਧਾਂਤ ਦੇ ਸ਼ਬਦਾਂ ਵਿਚ ਸਰਬ ਸ਼ਕਤੀਮਾਨ ਤੇ ਨਿਆਂਕਾਰੀ ਰਬ, ਦਇਆ ਦੇ ਭਾਵਾਂ ਨਾਲ ਅਜੀਜ ਕੇ, ਨਿਤਾਣੇ ਲੋਕਾਂ ਨੂੰ ਇਨਸਾਫ ਦੁਆਉਣ ਲਈ, ਕਿਸੇ ਮਹਾਂ ਪੁਰਖ ਨੂੰ, ਆਪਣੇ ਦਇਆ ਭਾਵਾਂ ਦਾ ਸਾਕਾਰ ਬਣਾ ਕੇ, ਸਮਾਜ ਵਿਚ ਭੇਜਦਾ ਹੈ । ਭਾਈ ਗੁਰਦਾਸ ਨੇ ਗੁਰੂ ਨਾਨਕ ਨੂੰ ਰਬ ਦੇ ਦਇਆ ਭਾਵਾਂ ਦਾ ਹੀ ਪ੍ਰਤੀਨਿਧ ਮੰਨਿਆ ਹੈ-- ਸੁਣੀ ਪੁਕਾਰ ਦਾਤਾਰ ਪ੍ਰਭੁ ਗੁਰ ਨਾਨਕ ਜਗ ਮਾਹਿ ਪਠਇਆ ੩੬