ਪੰਨਾ:Alochana Magazine July-August 1959.pdf/4

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਰਾਜੇ ਮਹਾਰਾਜੇ ਇਸ ਤਰ੍ਹਾਂ ਜੋਗ-ਮਤ ਵਲ ਕਿਉਂ ਝੁਕਦੇ ' ਸਨ ਤੇ ਕੀ ਉਹ ਇਸ ਅਸਲੀਅਤ ਨੂੰ ਨਹੀਂ ਜਾਣਦੇ ਸਨ ਕਿ ਹਰ ਇਨਸਾਨ ਲਈ, ਚਾਹੇ ਉਹ ਜੋਗੀ ਹੋਵੇ ਜਾਂ ਭੋਗੀ, ਕਦੇ ਨਾ ਕਦੇ ਮੌਤ ਅਵੱਸ਼ ਹੈ ਤੇ ਵਡੇ ਤੋਂ ਵਡੇ ਸਧ ਪੀਰ ਵੀ ਕਾਲ-ਚਕੂ ਤੋਂ ਕਿਸੇ ਤਰ੍ਹਾਂ ਬਚ ਨਹੀਂ ਸਕਦੇ । ਇਸ ਆਵਾਗਵਨ ਦੇ ਫੇਰ ਤੋਂ, ਜਿਥੋਂ ਤਕ ਵਿਚਾਰ ਦਾ ਸੰਬੰਧ ਹੈ, ਉਹ ਬੇਸ਼ਕ ਅਨਜਾਣ ਤਾਂ ਨਹੀਂ ਸਨ, ਪਰ ਜੋਗ-ਮਤ ਦਾ ਪ੍ਰਚਾਰ ਉਸ ਸਮੇਂ ਅਜਿਹਾ ਸੀ ਕਿ ਜੋ ਪੁਰਸ਼ ਇਕ ਵੇਰ ਕੰਨ ਪੜਵਾ ਕੇ ਜੋਗੀ ਬਣ ਜਾਵੇ ਤੇ ਜੋਗ ਅਭਿਆਸ ਕਰ ਲਵੇ ਉਹ ਸਰੀਰ ਕਰਕੇ ਹਮੇਸ਼ਾ ਲਈ ਅਮਰ ਹੋ ਜਾਂਦਾ ਹੈ ਤੇ ਮੌਤ ਉਸ ਦੇ ਨੇੜੇ ਨਹੀਂ ਆ ਸਕਦੀ, ਜਿਵੇਂ ਕਿ “ਉਦਾਸੀ ਗੋਪੀ ਚੰਦ ਮੈਨਵੰਤੀ ਕੀ ਵਿਚ, ਜੋ ਜੋਗ-ਮਤ ਦੀ ਇਕ ਪੁਰਾਣੀ ਹਥ ਲਿਖਲ ਹੈ, ਲਿਖਿਆ ਵੀ ਹੈ-

(੧) ਏਕ ਸਮੇਂ ਗੋਪੀ ਚੰਦ ਦੇਖਿਆ, ਮੱਜਨ ਕਰਤਾ ਨੀ । ਰਾਨੀ ਕੈ ਮਨ ਚਿੰਤਾ ਉਪਜੀ, ਦੇਹੀ ਦੇਖ ਪਛਤਾਨੀ । ਰਾਨੀ ਅਪਨੈ ਮਨ ਮੈ ਚਿਤਵੀ, ਜੋਗ ਕੀ ਰੀਤ ਸੁਨਾਈਐ ॥ ਜਮ ਤੇ ਰਾਜਾ ਰਹੈ ਅਲਿਪਤੋ, ਨਿਰਭਉ ਰਾਜ ਕਮਾਈਐ ॥੧॥ (੨) ਸੁਨ ਰਾਨੀ ! ਜਿਨ ਜੋਗ ਕਮਾਇਆ, ਤਿਸ ਕੌ ਕਾਲ ਨ ਖਾਵੈ । ਸਹਸਾ ਰੋਗ ਨ ਵਿਆਪੈ ਤਿਨ ਕਉ, ਗਿਹ ਮੈ ਜੋਗ ਕਮਾਵੈ॥੧੫ (੩) ਪਿੰਡ ਸਦਾ ਥਿਰ ਪਾਵਹੁ ਰੇ ਪੂਤਾ, ਜੇ ਤੁਮ ਹੋਹਿ ਉਦਾਸੀ ੨੫॥

ਤੇ ਅੱਗੇ ਜਾ ਕੇ ਇਸ ਹਥ-ਲਿਖਤ ਵਿਚ ਦੱਸਿਆ ਹੈ ਕਿ ਗੋਪੀ ਚੰਦ ਇਸੇ ਜੋਗ-ਸਾਧਨ ਦੇ ਕਾਰਣ ਅਜਰ ਅਮਰ ਹੋ ਗਇਆ ਸੀ ਤੇ ਸੰਮਤ ੧੪੩੫ ਬਿਕ੍ਰਮੀ ਵਿਚ, ਜਦੋਂ ਧਾਰਾ ਨਗਰੀ, ਜਿਥੇ ਉਹ ਪਹਿਲਾਂ ਰਾਜ ਕਰਦਾ ਸੀ, ਢਹਿ ਢੇਰੀ ਹੋ ਕੇ ਖੰਡਰਾਂ ਵਿਚ ਤਬਦੀਲ ਹੋ ਚੁਕੀ ਸੀ, ਆਪਣੀ ਮਾਤਾ ਮੈਨਾਵੰਤੀ ਨੂੰ ਮਿਲਣ ਵਾਸਤੇ ਆਇਆ ਸੀ, ਪਰ ਇਥੇ ਆ ਕੇ ਉਸ ਨੇ ਜੋ ਕੁਝ ਦੇਖਿਆ ਤੇ ਚਿਤਵਿਆ ਉਸ ਦਾ ਖਾਕਾ ਇਨ੍ਹਾਂ ਸ਼ਬਦਾਂ ਵਿਚ ਖਿਚਿਆ ਹੈ-

ਨਾਂ ਉਹ ਨਗਰੀ ਜਹਾਂ ਮੈਂ, ਰਾਜ ਕਰੰਤਾ । ਨਾ ਘੋੜਾ ਨਾ ਤਬੇਲਾ ਕੋਈ ਦਿਸੰਤਾ ਨਾ ਨਾਰੀ ਜੋ ਨੀਰ ਭਰੰਤਾ । ਜਬ ਗੋਪੀ ਚੰਦ ਜੋਗੀ ਹੋਵਤਾ, ਤਬ ਇਹ ਭੀ ਹੋਵਤੇ, ਤਉ ਕਾਹੇ ਕੌ ਇਨਕਾ ਪਿੰਡ ਪਡ਼ਤਾ।

ਇਨ੍ਹਾਂ ਪ੍ਰਮਾਣਾਂ ਤੋਂ ਸਹਿਜੇ ਹੀ ਅੰਦਾਜ਼ਾ ਲਗ ਸਕਦਾ ਹੈ ਕਿ ਜੋਗ-ਮਤ ਦੀ ਉਸ ਸਮੇਂ ਕੀ ਕੁਝ ਸਿਖਿਆ ਸੀ ਤੇ ਜਨਤ ਉਤੇ ਉਸ ਦਾ ਕਿਹੋ ਜਿਹਾ ਪ੍ਰਭਾਵ ਹੈ