ਪੰਨਾ:Alochana Magazine July-August 1959.pdf/41

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


-- - - --


ਤੇ ਵਖ ਵਖ ਪਹਿਲੂਆਂ ਬਾਰੇ ਨਾ ਸਿਰਫ ਪੂਰੀ ਪੂਰੀ ਜਾਣਕਾਰੀ ਰਖੇ ਬਲਕਿ ਆਪਣੀ ਕਲਾ ਸੰਬੰਧੀ ਹਰ ਭਾਂਤ ਦੀ ਸ਼ੈਲੀਗਤ ਉਸਤਾਦੀ ਤੋਂ ਜਾਣੂ ਹੋਵੇ । ਕਿਸੇ ਵੀ ਉਚ ਕੋਟੀ ਦੇ ਪ੍ਰਯੋਗਸ਼ਾਲੀ ਤੇ ਸਿਧ ਲਿਖਾਰੀ ਦੀ ਕ੍ਰਿਤ ਵਿਚ ਅਸੀਂ ਉਸ ਦੀ ਦਾਰਸ਼ਨਿਕ ਦ੍ਰਿਸ਼ਟੀ ਨੂੰ ਜੀਵਨ ਦੀਆਂ ਡੂੰਘੀਆਂ ਸਚਾਈਆਂ ਨੂੰ ਘੋਖਦੀ ਹੋਈ ਦੇਖਾਂਗੇ । ਜੇਕਰ ਅਸੀਂ ਮਹਾਨ ਲੇਖਕਾਂ ਬਾਰੇ ਪੜਚੋਲ ਕਰੀਏ ਤਾਂ ਦੇਖਾਂਗੇ ਕਿ ਜਿਵੇਂ ਜਿਵੇਂ ਉਹ ਪੂਰਣਤਾ ਪ੍ਰਾਪਤ ਕਰਦੇ ਜਾਂਦੇ ਹਨ ਤਿਵੇਂਤਿਵੇਂ ਉਨਾਂ ਦੀਆਂ ਕ੍ਰਿਤਾਂ ਵਿਚ ਭਾਵ ਪੱਖ ਤੋਂ ਓਜ ਦਿਸ਼ਟੀਗੋਚਰ ਹੁੰਦਾ ਹੈ ਅਤੇ ਉਹ ਪ੍ਰਮੁਖ ਸਮੱਸਿਆਵਾਂ ਬਾਰੇ ਲਿਖਣਾ ਆਰੰਭ ਕਰਦੇ ਹਨ । ਪਰ ਇਹ ਸਭ ਕੁਝ ਹੋਣ ਦੇ ਨਾਲ ਨਾਲ ਉਨ੍ਹਾਂ ਤਕਨੀਕ ਦਾ ਲੜ ਕਦੇ ਨਹੀਂ ਛਡਿਆ । ਜੇ ਕਰ ਉਨ੍ਹਾਂ ਤਕਨੀਕ ਨੂੰ ਪ੍ਰਮੁਖਤਾ ਨਹੀਂ ਵੀ ਦਿਤੀ ਤਾਂ ਵੀ ਅਸੀਂ ਦੇਖਾਂਗੇ ਕਿ ਉਨਾਂ ਨੇ ਤਕਨੀਕ ਨੂੰ ਇਕ ਸਾਧਨ ਜ਼ਰੂਰ ਬਣਾਇਆ ਹੈ ਜਿਸ ਦੁਆਰਾ ਕਿ ਉਹ ਉਥੈਲ ਜਹੀ ਮਹਾਨ ਰਚਨਾ ਕਰ ਸਕੇ ਹਨ | ਆਪਣੇ ਪਿਛਲੇ ਸਮੇਂ ਵਿਚ ਸ਼ੈਕਸਪੀਅਰ ਨੇ ਤਕਨੀਕ ਵਿਚ ਬਹੁਤੀ ਖੁਸ਼ੀ ਲੈਣੋਂ ਢਿਲ ਕੀਤੀ ਹੈ ਜਿਸ ਕਾਰਣ ਸਹਿਜੇ ਹੀ ਦੇਖਿਆ ਜਾ ਸਕਦਾ ਹੈ ਕਿ ਉਸ ਦੀ ਕ੍ਰਿਤ ਤੇ ਮੰਦਾ ਅਸਰ ਪਇਆ ਹੈ । ਆਖ਼ਰੀ ਸਮੇਂ ਤਕ ਉਸ ਦੀ ਮਾਨਸਿਕ ਸ਼ਕਤੀ ਅਡੋਲ ਤੇ ਸਥਿਰ ਰਹੀ ਹੈ ਪਰ Cambeline’ ਅਤੇ ‘A Winter's Tale’ ਹੈਮਲਟ ਅਤੇ ਮੈਕਬੈਥ ਨਾਲੋਂ ਕਿਤੇ ਘਟੀਆ ਕ੍ਰਿਤਾਂ ਹਨ । ਇਸ ਦਾ ਕਾਰਣ ਪ੍ਰਤੱਖ ਤੌਰ ਤੇ ਤਕਨੀਕ ਦੇ ਪੱਖ ਵਲੋਂ ਅਣਗਹਿਲੀ ਹੈ । ਉਸ ਨੇ ਆਪਣੀ ਸਾਮੱਗਰੀ ਦੀ ਜਾਂਚ ਤੋਲ ਕਰਕੇ ਰਚਨਾ ਨੂੰ ਗੌਰਵਮਈ ਬਣਾਣ ਲਈ ਠੀਕ ਤਨਾਸਬ ਵਿਚ ਵਰਤਣ ਦੀ ਖੇਚਲ ਹੀ ਨਹੀਂ ਕ}ਤੀ ਹੈ । ਜਦ ਕਦੇ ਵੀ ਕੁਝ ਕਲਾਕਾਰ ਇਕੱਠੇ ਹੋਣਗੇ ਤਾਂ ਉਹ ਕਲਾ ਦੇ ਨਿਭਾ ਬਾਰੇ, ਕ੍ਰਿਤਰਤਾ ਬਾਰੇ, ਸ਼ੈਲੀਗਤ ਪ੍ਰਬੀਨਤਾ ਬਾਰੇ ਤੇ ਗੁਣਕਾਰੀ ਸਾਧਨਾਂ ਬਾਰੇ ਗਲਾਂ ਕਰਨਗੇ ਅਤੇ ਅਜਿਹੇ ਵਾਦ-ਵਿਵਾਦ ਦੁਆਰਾ ਉਨ੍ਹਾਂ ਦੀ ਅਭਿਵਿਅੰਜਨਅਕਤੀ ਓਜੱਸਵੀ ਬਣ ਜਾਂਦੀ ਹੈ । ਕਲਾਕਾਰ ਇਸ ਗਲ ਬਾਰੇ ਕਦੇ ਵੀਚਾਰ ਕਰਨ ਦਾ ਲੜ ਨਹੀਂ ਮਹਿਸੂਸ ਕਰਦੇ ਕਿ ਉਨ੍ਹਾਂ ਦੀ ਕ੍ਰਿਤ ਵਿਚ ਕੀ ਅੰਤਰੀਵ-ਭਾਵ ਲੁਕਿਆ ਹੋਇਆ ਹੈ, ਉਸ ਦੀ ਸਦਾਚਾਰਕ ਪੱਧਰ ਕੀ ਹੈ, ਉਸ ਦੀ ਸੂਖਮਤਾ ਕੀ ' ਉਹ ਸਿਰਫ ਤਕਨੀਕ ਦੇ ਪੱਖ ਬਾਰੇ ਵੀਚਾਰ-ਸਾਂਝ ਪਾਣਾ ਲੋੜਦੇ ਹਨ, ਜੋ ਉਪਰੋਕਤ ਗਲਾਂ ਪੀਣਤ ਨਹੀਂ ਕੀਤੀਆਂ ਜਾ ਸਕਦੀਆਂ ਅਤੇ ਇਹ ਹੱਦ ਤੀਕ ਵਿਅਕਤੀਗਤ ਹੁੰਦੀਆਂ ਹਨ । ਇਹ ਲੇਖਕ ਦੇ ਵਿਅਕਤਿਤਵ ਨੀਆਂ ਗੁੜੀਆਂ ਸੰਬੰਧਤ ਹੁੰਦੀਆਂ ਹਨ ਕਿ ਇਨ੍ਹਾਂ ਨੂੰ ਸ਼ਬਦਾਂ ਵਿਚ ਦਰਸਾ ਦੀ ਹੱਦ ਤਕ ਨਹੀਂ ਛੁਟਿਆਇਆ ਜਾ ਸਕਦਾ । ਇਨ੍ਹਾਂ ਨੂੰ ਸ਼ਾਬਦਕ ਦੀ ਬਜਾਏ ਮਹਿਸੂਸ ਕਰਨਾ ਹੀ ਉਚਿਤ ਹੁੰਦਾ ਹੈ । ਨਾਲ ਇਨੀਆਂ ਗੂੜੀਆਂ ਮੈਂਬ ਕੇ ਨੀਚਤਾ ਦੀ ਹੱਦ ਤਕ ਨੇ ਰੂਪ ਦੇਣ ਦੀ ਬਜਾਏ ਮਹਿਮ ੩੯.