ਪੰਨਾ:Alochana Magazine July-August 1959.pdf/42

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨਾਵਲ ਕਿਉਂ ਨਾਟਕ ਨਾਲੋਂ ਘਟੀਆ ਸਰੂਪ ਰਖਦਾ ਹੈ ? ਇਸ ਦਾ ਵਡਾ ਕਾਰਣ ਨਾਵਲ ਦਾ ਢਿਲਾਪਣ ਤੇ ਨਾਟਕੀ ਕਲਾ ਦੀ ਚੁਸਤੀ ਹੈ । ਨਾਟਕ ‘ਰੰਗ ਮੰਚ ਦੀਆਂ ਆਵੱਸ਼ਕਤਾਵਾਂ ਨੂੰ ਮੁਖ ਰਖਕੇ ਸੀਮਤ ਆਕਾਰ ਵਿਚ ਰਖਿਆ ਜਾਂਦਾ ਹੈ । ਪਰ ਨਾਵਲ ਦਾ ਪਸਾਰਾ ਕਲਾ ਪੱਖ ਦੀਆਂ ਊਣਤਾਈਆਂ ਨੂੰ ਲਕੋ ਲੈਂਦਾ ਹੈ ਅਤੇ ਇੰਜ ਨਾਟਕ-ਕਲਾ ਦਾ ਪ੍ਰਯੋਗਕ ਬਿਨਾਂ ਝਿਜਕ ਦੇ ਕਲਾ-ਪੱਖ ਤੋਂ ਅਣਗਹਿਲੀ ਵਰਤ ਲੈਂਦਾ ਹੈ । ਸੋ ਕਿਸੇ ਵੀ ਸ਼ਕਤੀਸ਼ਾਲੀ ਮਨੁਖ ਦਾ ਉੱਨਤੀ ਲਈ ਆਦਰਸ਼ ਇਹ ਹੋਵੇਗਾ ਕਿ ਉਹ ਕੁਝ ਦੁਖਮਈ ਤੇ ਕਰੜੇ ਨਿਯਮਾਂ ਦੇ ਅਧੀਨ ਕੰਮ ਕਰੇ । ਇਕ ਨਾਵਲਕਾਰ ਹਮੇਸ਼ਾ ਇਕ ਨਾਟਕਕਾਰ ਦੇ ਤੌਰ ਤੇ ਅਸਫਲ ਰਹਿੰਦਾ ਹੈ ਅਤੇ ਇਸਦਾ ਕਾਰਣ ਇਹ ਹੈ ਕਿ ਉਸਨੂੰ ਕਹਾਣੀ ਕਹਿਣ ਦੀ ਜਾਚ ਕੁਦਰਤ ਵਲੋਂ ਮਿਲੀ ਹੋਈ ਹੁੰਦੀ ਹੈ ਜਿਸ ਲਈ ਉਹ ਵਿਸ਼ੇਸ਼ ਧਿਆਨ ਕਹਾਣੀ ਦਸਣ ਤੇ ਹੀ ਦਿੰਦਾ ਹੈ ਅਤੇ ! ਨਾਵਲ ਰਚਨਾਂ ਲਈ ਉਸਨੂੰ ਤਕਨੀਕ ਵਲ ਬਹੁਤਾ ਖਿਆਲ ਦੇਣ ਦੀ ਲੋੜ ਹੀ ਨਹੀਂ ਰਹਿੰਦੀ ਤੇ ਉਹ ਤਕਨੀਕੀ-ਉਲੰਘਣਾ ਕਰਨ ਦਾ ਆਦੀ ਹੋ ਜਾਂਦਾ ਹੈ । ਇਹੀ ਕਾਰਣ ਹੈ ਕਿ ਉਹ ਨਾਟਕ ਜਹੇ ਕਲਾਮਈ ਰੂਪ ਨੂੰ ਨਹੀਂ ਨਿਭਾ ਸਕਦਾ | ਸਾਡੀ ਜਟਲ ਜਹੀ ਸੰਸਕ੍ਰਿਤੀ ਪ੍ਰਤਿਭਾ ਦੇ ਪਤਨ ਲਈ ਜ਼ਿਮੇਂਦਾਰ ਹੈ । ਮਨੁਖ ਸੌਖ ਦਾ ਹਵਾਨ ਹੈ ਅਤੇ ਮਿਹਨਤ, ਲਗਨ ਤੇ ਘਾਲਣਾ ਦੀ ਉਸ ਵਿਚ ਥੁੜ ਆ ਗਈ ਹੈ । ਕਲਾ ਵਿਚ ਪਰੰਪਰਾ ਦੀਆਂ ਬਦੇਸ਼ਾਂ ਤੇ ਤੁਕਾਂਤ ਤੇ ਤੋਲ ਦੀ ਆਵੱਸ਼ਕਤਾ ਤੇ ਦੂਜੇ ਅਜਿਹੇ ਪਤਿਬੰਧਨ ਹੀ ਤਾਂ ਸਭ ਕੁਝ ਹਨ ਜਿਨ੍ਹਾਂ ਨੂੰ ਅਪਨਾਣ ਨਾਲ ਕਲਾਕਾਰ ਲਲਿਕ ਤੇ ਹਰ ਭਾਂਤ ਸੰਪੂਰਣ ਕ੍ਰਿਤ ਉਪਜਾ ਸਕਦਾ ਹੈ । ਜਾਂ ਇੰਜ ਆਖ ਲਵ ਕਿ ਜਿੰਨੀ ਔਕੜ ਤੇ ਕਠਿਨਤਾ ਕੋਈ ਲੇਖਕ ਸਹਾਰੇਗਾ ਉਤਨੀ ਹੀ ਸੁੰਦਰ ਰਚਨਾ ਕਰ ਸਕੇਗਾ | ਪੰਜਾਬੀ ਸਾਹਿਤ ਵਿਚ ਲਗ ਪਗ ਸਾਰੇ ਹੀ ਲੇਖਕ ਸੌਖ ਤੇ ਨਿਸਲਤਾ ਦੀ ਖ਼ਾਤੀ ਅਧੀਨ ਰਚਨਾਵਾਂ ਕਰਦੇ ਹਨ | ਪੰਜਾਬੀ ਨਾਟਕਕਾਰ ਰੰਗ ਮੰਚ ਦੀ ਬੰਦਸ਼ ਤੋਂ ਮੁਕਤ ਹੋ ਰਿਹਾ ਹੈ (ਸੰਤ ਸਿੰਘ ਸੇਖੋਂ ਦਾ ‘ਕਲਾਕਾਰ) ਨਾਵਲਕਾਰ ਨੂੰ ਤਕਨੀਕੀ ਅਣਗਹਿਲੀ ਉੱਜ ਹੀ ਮੁਆਫ ਹੁੰਦੀ ਹੈ ਪਰ ਜੇ ਮਹਿੰਦਰ ਸਿੰਘ ਸਰਨਾ ਪੀਤਾਂ ਮਲੇ ਰਾਹ ਵਿਚ ਕੋਲਾਪੱਖ ਤੇ ਉੱਚੀ ਪੱਧਰ ਦੀ ਬੋਲੀ ਵਰਤੀ ਹੈ ਤਾਂ ਉਹ ਸੰਜਮ ਤੇ ਸੰਕੋਚ ਵਲ ਬਹੁਤਾ ਹੀ ਉਲਾਰ ਝੁਕਾ ਕਬੂਲ ਗਿਆ ਹੈ । ਉਸਦੀ ਸਾਰੀ ਗੋਦ ਨੰਤਰਕ ਬਣ ਗਈ ਹੈ, ਸੁਭਾਵਕਤਾ ਦਾ ਗੁਣ ਮਾਰਿਆ ਗਿਆ ਹੈ ਪੰਜਾਬੀ ਕਵਿਤਾ ਦੀ ਹਾਲਤ ਕਿਸੇ ਵੇਹਲੀ ਤੇ ਆਰਾਮ ਪਸੰਦ ਇਸੜੀ ਵਰਗੀ ਹੋ ਗਈ ਹੈ ਜਿਹੜੀ ਨਵੇਂ ਫੈਸ਼ਨਾਂ ਨੂੰ ਮਾਣਦੀ ਹੋਈ ਸਰੀਰ ਕੱਜਣ ਲਈ ਕੋਈ ਕਪੜਾ ਵੀ ਨਹੀਂ ਪਹਿਨਣਾ ਚਾਹੁੰਦੀ ਤੇ ਇਸਦੇ ਆਸ਼ਕ ਨੰਗੇਜ ਨੂੰ ਸੁੰਦਰਤਾ ਕਹਿ ਕੇ ਖੁਸ਼ ਹੋ ਰਹੇ ਹਨ | ਪ੍ਰੋ: ਮੋਹਨ ਸਿੰਘ ਦੀ ਤਕਨੀਕ ਨੂੰ ਬਹੁ-ਗਿਣਤੀ ਕਵਿਤਾਵਾਂ ਵਿਚ ਅਖ ਪਰੋਖਾ ਕਰ ਰਿਹਾ ਹੈ । ਛੰਦ ਵਿਚ ਕਵਿਤਾ ਲਿਖਣੀ ਕਿਸੇ ਨੂੰ ਵੀ ਮਨਜ਼ੂਰ ਨਹੀਂ ਤੇ 80