ਪੰਨਾ:Alochana Magazine July-August 1959.pdf/43

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਤਕਨਕੀ ਪੱਖ ਨੂੰ ਨਾ ਨਿਭਾ ਸਕਣ ਦੀ ਸ਼ਰਮ ਨੂੰ · ਕਵੀਜਨ ਤੇ ' ਆਲੋਚਕ ਪ੍ਰਯੋਗਵਾਦ” ਕਹਿ ਕੇ ਢਕਣ ਦੇ ਯਤਨ ਕਰ ਰਹੇ ਹਨ । ਉਹ ਇਹ ਨਹੀਂ ਜਾਣਦੇ ਕਿ ਕਿਸੇ ਮਕਾਨ ਉੱਤੇ ਕੀਤਾ ਹੋਇਆ ਸੁੰਦਰ ਤੇ ਆਕਰਸ਼ਕ ਰੰਗ ਦੂਰੋ ਤੱਕਣ ਵਾਲੇ ਨੂੰ ਸੁਹਜ ਤਾਂ ਦੇ ਸਕਦਾ ਹੈ ਪਰ ਤਕਨੀਕੀ ਊਣਤਾਈਆਂ ਕਾਰਣ ਪਈਆਂ ੜਾਂ ਨੂੰ ਨਹੀਂ ਪੂਰ ਸਕਦਾ । ਤਕਨੀਕੀ · ਔਕੜਾਂ ਤੇ ਵਸੀਕਰਣ ਪ੍ਰਾਪਤ ਕਰਨ ਤੋਂ ਬਾਅਦ ਹੀ ਕਲਾ ਪ੍ਰਫੁਲਿਤ ਹੋ ਸਕਦੀ ਹੈ ਅਤੇ ਤਕਨੀਕੀ ਪੱਖ ਦਾ ਉਸਤਾਦ ਕਲਾਕਾਰ ਹੀ ‘ਪ੍ਰਯੋਗਵਾਦ ਨੂੰ ਅਪਣਾ ਸਕਦਾ ਹੈ । ਆਲੋਚਕ ·ਇਹ · ਆਖ ਸਕਦੇ ਹਨ ਜਿਤਨਾ ਕਿ ਵਧੇਰੇ ਖਿਆਲ ਤਕਨੀਕ ਵਲ ਦੇਵੇਗਾ ਉੱਨਾ ਹੀ ਉਹ ਵਿਸ਼ੇ ਪੱਖ ਨੂੰ ਸਿਥੱਲ ਪਾਵੇਗਾ ਅਤੇ ਇੰਜ ਇਹ ਡਰ ਪੈਦਾ ਹੁੰਦਾ ਹੈ ਕਿ ਕਲਾਕਾਰ ਕਿਧਰੇ ਰੂਪ ਲਈ, ਵਿਸ਼ੇ ਨੂੰ ਕੁਰਬਾਨ ਨਾ ਕਰ ਦੇਵੇ , ਪਰ ਆਲੋਚਕ ਨਾਲੋਂ ਕਲਾਕਾਰ ਵਧੇਰੇ ਸਹੀ ਜਾਣਕਾਰੀ ਰਖਦੇ ਹਨ | ਉਹ ਜਾਣਦੇ ਹਨ ਕਿ , ਵਸਤੂ ਤੇ, ਉਸਦੇ ਨਿਭਾ ਨੂੰ ਜਾਂ ਰੂਪ , ਅਤੇ ਵਿਸ਼ੇ ਨੂੰ ਵਖੋ ਵਖ ਨਹੀਂ ਕੀਤਾ ਜਾ ਸਕਦਾ | ਕਲਾਕਾਰ ਇਹ ਜਾਣਦਾ ਹੁੰਦਾ ਹੈ ਕਿ ਤਕਨੀਕ ਦੇ ਗੁਣ ਤੇ ਹੀ ਉਹ ਅੰਕੁਸ਼ ਖਾ ਸਕਦਾ : ਹੈ ਤੇ ਇਸ ਪੱਖ ਵਿਚ ਪ੍ਰਬੀਨਤਾ ਪ੍ਰਾਪਤ ਕਰਨ ਕਰਕੇ ਹੀ ਕਲਾਕਾਰ ਮਹਾਨਤਾ ਤੇ ਪ੍ਰਸਿਧੀ ਦਾ ਭਾਗੀ ਬਣ ਸਕਦਾ ਹੈ । ਨਿਜੀ ਵਿਗਸਤ ਤੇ ਚਰਿਤ੍ਰ ਨੂੰ ਕਲਾਕਾਰ ਕੁਝ ਚੰਗਾ ਤਾਂ ਬਣਾ ਸਕਦਾ ਹੈ ਮੂਲ ਰੂਪ ਵਿਚ ਤਬਦੀਲੀ ਇਨ੍ਹਾਂ ਵਿਚ ਨਹੀਂ ਲਿਆਂਦੀ ਜਾ ਸਕਦੀ । ਜੇ ਦੋ ਲਿਖਾਰੀਆਂ ਵਿਚੋਂ ਇਕ ਵਡਾ ਦਿਸਦਾ ਹੋਵੇ ਪਰ ਦੋਵੇਂ ਹੀ ਤਕਨੀਕ ਦੀ ਪਾਲਣਾ ਕਰਨ ਵਿਚ ਉਸਤਾਦ ਹੋਣ ਤਾਂ ਲਾਜ਼ਮੀ ਤੌਰ ਤੇ ਇਕ ਵਿਗਸਤ ਜਾਂ ਚਰਿਤ੍ਰ ਦੀ ਵਡਿਆਈ ਦੂਜੇ ਨਾਲੋਂ ਘੱਟ ਹੋਵੇਗੀ । ਮਿਲਟਨ ਦੀ ਕਵਿਤਾ ਉਤਮਤਾ ਤੇ ਪਵਿਤਰਤ ਓਜ ਤੇ ਪ੍ਰਕਾਸ਼ ਵਾਲੀ ਹੈ ਕਿਉਂ ਜੋ ਮਿਲਟਨ ਦੀ ਸ਼ਖਸੀਅਤ ਉਸਦੇ ਸਮਕਾਲੀ ਪੋ: ਨਾਲੋਂ ਉੱਚੀ ਤੇ ਸੁਚ ਹੈ ਅਤੇ ਉਸਦੀ ਵਿਗਸਤ ਵਧੇਰੇ ਅਮੀਰ ਦਿਸ ਆਉਂਦੀ ਹੈ ਪਰ ਪ੍ਰੋ: ਦੀ ਸ਼ਖਸੀਅਤ ਤੁਛ ਸੀ ਅਤੇ ਉਸਦੀ ਕਲਾ ਗੰਭੀਰ ਤੇ ਓਜਮਈ ਹੋਣ ਦੀ ਥਾਂ ਸ਼ੈਲੀਗਤਜ਼ਿਕਰਮਤਾ ਹੀ ਹੋ ਨਿਬੜੀ ਹੈ। ਉਪਰੋਕਤ ਵੀਚਾਰ ਤੋਂ ਤਕਨੀਕ ਦੀ ਵਿਸ਼ੇਸ਼ਤਾ ਹੁੰਦੀ ਹੈ ਅਤੇ ਇਹ ਗੁਣਕਾਰੀ ਪਹਿਲੂ ਬਣਾਇਆ ਸੰਵਾਰਿਆ ਜਾ ਸਕਦਾ ਹੈ ਤੇ ਲਿਖਾਰੀ ਇਸ ਰਾਹੀਂ ਆਪਣੇ ਸਮਕਾਲੀਆਂ ਉਤੇ ਪਰਧਾਨਤਾ ਸਥਾਪਿਤ ਕਰ ਸਕਦਾ ਹੈ | • ਲੋੜ ਕੇਵਲ ਹਨਤ ਤੇ ਲਗਨ ਦੀ ਹੈ । ਮੌਲਿਕਤਾ ਦਾ ਆਧਾਰ ਵੀ ਅਨੁਕਰਣ ਉਤੇ ਹੀ ਹੈ । ਪੁਰਾਣੇ ਸੁਜਿੰਦੇ ਤੱਤਾਂ ਦੇ ਆਸਰੇ ਹੀ ਨਵੀਨ ਤੇ ਮੌਲਿਕ ਉਸਾਰੀ ਸੰਭਵ ਹੋ ਸਕੋਂਦੀ ਦੇਸ ਲਈ ਲੋੜ ਹੈ ਕਿ ਪ੍ਰਾਪਤ ਤਕਨੀਕੀ ਪਹਿਲੂਆਂ ਨੂੰ ਅਪਣਾ ਕੇ ਇਨ੍ਹਾਂ ਦੇ ਹੈ । ਇਸ ਆਧਾਰ ਤੇ ਨਵੇਂ ਪ੍ਰਯੋਗ ਕੀਤੇ ਜਾਣ । ૧