ਪੰਨਾ:Alochana Magazine July-August 1959.pdf/44

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਰੀਵੀਊ-- ਗੁਰਮੁਖ ਸਿੰਘ ਜੀਤ ਦਿਲ ਦਰਿਆ ਤੇ ਵਿਚਾਰ ਅੰਗਰੇਜ਼ੀ ਸਾਹਿਤ ਵਿਚ ਵਿਕਟੋਰੀਯਨ ਯੁਗ ਦੇ ਅੰਤ ਨਾਲ ਹੀ ਚਰਚਾ ਚਲ ਪਈ ਸੀ ਕਿ ਕੀ ਨਾਵਲ ਦਾ ਸਮਾਂ ਲੰਘ ਚੁਕਾ ਹੈ । ਇਸ ਪੂਸ਼ਨ ਦਾ ਉੱਤਰ ਆਲੋਚਕ ਨਾਲੋਂ ਨਾਵਲਕਾਰ ਵਧੇਰੇ ਦੇ ਸਕਦਾ ਹੈ । ਆਲੋਚਕ ਦੇ ਸਾਹਮਣੇ ਰਚੀਆਂ . ਹੋਈਆਂ ਕਿਰਤਾਂ ਤੋਂ ਬਿਨਾਂ ਹੋਰ ਕੁਝ ਨਹੀਂ ਹੁੰਦਾ ਜਿਸਤੇ ਉਹ ਆਪਣੇ ਨਿਰਣਿਆਂ ਦੀ ਨੀਂਹ ਰਖ ਸਕੇ । ਇਸਦੇ ਉਲਟ ਨਾਵਲਕਾਰ ਕੋਲ ਆਪਣੀ ਪ੍ਰਤਿਭਾ ਹੁੰਦੀ ਹੈ ਜਿਸ ਰਾਹੀਂ ਉਹ ਆਲੋਚਕ ਦੇ ਮਾਪੜਿਆਂ, ਨਤੀਜਿਆਂ ਨੂੰ ਗ਼ਲਤ ਸਾਬਤ ਕੋਰ ਸਕਦਾ ਹੈ । ਨਾਵਲ ਦਾ ਯੁਗ ਲੰਘ ਜਾਣ ਵਾਲੇ ਪ੍ਰਸ਼ਨ ਦਾ ਉੱਤਰ ਦੇਣ ਦਾ ਸਾਡਾ ਇਥੇ ਕੋਈ ਭਾਵ ਨਹੀਂ। ਇਹ ਇਕ ਬੜਾ ਵਿਸ਼ਾਲ ਤੇ ਵਿਸ਼ੇਸ਼ ਸੁਆਲ ਹੈ ਅਤੇ ਵਖਰੀ ਬਹਿਸ ਦੀ ਮੰਗ ਕਰਦਾ ਹੈ । ' ਹਾਂ ਇਕ ਗੱਲ ਕਹਿਣ ਵਾਲੀ ਹੈ ਕਿ ਵਿਕਟੋਰੀਯਨ ਯੁਗ ਵਿਚ ਅੰਗਰੇਜ਼ੀ ਸਾਹਿਤ ਵਿਚ ਕਿਉਂ ਇਤਨੇ ਲੋਕ ਪ੍ਰਿਯ ਨਾਵਲ ਲਿਖੇ ਗਏ ਜਾਂ ਰੂਸੀ ਇਨਕਲਾਬ ਤੋਂ ਪਹਿਲਾਂ ਤੇ ਕੁਝ ਚਿਰ ਪਿਛੋਂ ਇਤਨੇ ਸਨਾਤਨੀ ਨਾਵਲਾਂ ਨੇ ਕਿਓਂ ਜਨਮ ਲਇਆ । ਇਸ ਸੁਆਲ ਨੂੰ ਭਾਰਤੀ ਭਾਸ਼ਾਵਾਂ ਵਿਚ ਤੇ ਪੰਜਾਬੀ ਬੋਲੀ ਵਿਚ ਲਿਆਕੇ ਵਿਚਾਰਨਾ ਚਾਹੀਦਾ ਹੈ । ਚੰਗੇ ਨਾਵਲ ਨੂੰ ਵਿਅਕਤੀ ਨਾਵਲਕਾਰ ਦੀ ਪ੍ਰਤਿਭਾ ਇਤਨਾ ਨਹੀਂ ਬਣਾਂਦੀ ਜਿਤਨਾ ਕਿ ਸਮਾਂ ਤੇ ਸਮੇਂ ਦੇ ਹਾਲਾਤ ਉਸਨੂੰ ਜਨਮ ਦੇਣ ਵਿਚ ਸਹਾਈ ਹੁੰਦੇ ਹਨ । ਜਿਸ ਸਮੇਂ ਦੇ ਯੋਰਪੀ ਨਾਵਲਾਂ ਦਾ ਜ਼ਿਕਰ ਉੱਪਰ ਆਇਆ ਹੈ, ਇਹ ਉਹਨਾਂ ਸਮਾਜਾਂ ਵਿਚ ਆ ਰਹੀਆਂ ਕਰਾਂਤੀਆਂ ਦਾ ਸੀ । ਇਸ ਲਈ ਉਸ ਯੁਗ ਦੇ ਨਾਵਲਕਾਰਾਂ ਪਾਸ ਅਮੀਰ ਮਿਸਾਲਾ ਸੀ । ਪਰ ਜਦ ਹੀ ਇਹ ਮਿਸਾਲਾ ਇਤਿਹਾਸਕ ਤੌਰ ਤੇ ਮੁਕ ਗਿਆ, ਚੰਗੇ ਨਾਵਲਾਂ ਦੀ ਉਪਜ ਵੀ ਹੌਲੀ ੨ ਮੁਕਦੀ ਗਈ । ਭਾਰਤ ਜਾਂ ਇਸ ਮਤਲਬ ਲਈ ਪੰਜਾਬ ਵਿਚ ਕੋਈ ਇਹੋ ਜਿਹੀ ਤਬਦੀਲੀ ਨਹੀਂ ਆਈ ਜਿਸ ਕਾਰਨ ਅਸੀਂ ਕੋਈ ਮਾਰਕੇ ਦਾ ਨਾਵਲ ਚ ਸਕੀਏ । ਦੇਸ਼ ਵਿਚੋਂ ਸਾਮਰਾਜ ਦਾ ਟੁਰ ਜਾਣਾ ਇਕ ਤਰ੍ਹਾਂ ਦਾ ਸ਼ਾਂਤੀ ਨਾਲ ਹੀ ਹੋਇਆ ਹੈ । ਇਸ ਲਈ ਇਸ ਨਾਲ ਕਿਸੇ ਤਹਿਰੀਕ ਨੇ ਸਾਡੇ ਸਮਾਜਕ ਜੀਵਨ ੪੨