ਪੰਨਾ:Alochana Magazine July-August 1959.pdf/47

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਰਵਾਨ ਕਰਦਾ ਹੈ । ਉਹ ਆਪਣੀ ਕਲਾ ਨੂੰ ਸ਼ੀਸ਼ਿਆਂ ਦੀ ਵਲਗਣ ਵਿਚ ਹੀ ਪਾਲਣਾ ਚਾਹੁੰਦਾ ਹੈ ਅਤੇ ਉਸ ਵਲਗੁਣ, ਥਾਣੀ ਹੀ ਉਹ ਕਾਮਨੀ ਦੇਵੀ ਜਾਂ ਮਿਸਜ਼ ਚੋਪੜਾ ਨੂੰ ਆਪਣੇ ਨੇੜੇ ਰੱਖਣਾ ਚਾਹੁੰਦਾ ਹੈ । ਸਭ ਤੋਂ ਪਹਿਲਾਂ ਵੇਖਣ ਵਾਲੀ ਗੱਲ ਇਹ ਹੈ ਕਿ ਨਾਵਲਕਾਰ ਦਾ ਆਪਣਾ ਦਰਿਸ਼ਟੀਕੋਣ .ਕੀ ਹੈ । ਕੀ ਉਹ ਸਾਰਥਕ ਹੈ ਅਤੇ ਕੀ ਉਹ ਨਾਵਲ ਵਿਚ ਨਿਭ ਵੀ. ਸਕਿਆ ਹੈ । ਜਿਵੇਂ ਕਿ ਨਾਵਲ ਦੇ ਨਾਂ ‘ਦਿਲ ਦਰਿਆ ਤੋਂ ਪਰਤੱਖ ਹੈ, ਨਾਵਲਕਾਰ ਇਸ ਵਿਚ ਕਿਸੇ ਦਿਲ ਦੀ ਡੂੰਘਾਈ ਦਰਸਾਣਾ ਚਾਹੁੰਦਾ ਹੈ ਜਿਸ ਦਾ ਕਿ ਦਰਿਆ ਵਾਂਗ ਕੋਈ ਥਹੁ ਪਤਾ ਨਹੀਂ ਲਗ ਸਕਦਾ। ਇਹ ਗੱਲ ਪਹਿਲਾ ਧਿਆਨ ਮੰਗਦੀ ਹੈ ਕਿ ਕੀ ਨਾਵਲ ਵਿਚ ਕੋਈ ਇਹੋ ਜਿਹਾ ਦਿਲ ਦਰਸਾਇਆ ਵੀ ਗਇਆਂ ਹੈ । ਇਸ ਡੂੰਘਾਈ ਨੂੰ ਦਰਸਾਣ ਤੋਂ ਕੀ ਭਾਵ ਸੀ, ਇਹ ਵਿਚਾਰ ਪਿਛੋਂ ਕੀਤਾ ਜਾਵੇਗਾ । ਨਾਵਲ ਦੇ ਅਰੰਭ ਹੁੰਦਿਆਂ ਹੀ ਕਾਮਨੀ ਦੇਵੀ ਦਾ ਵਿਯਕਤਵ ਉਭਰਦਾ ਹੈ ਜੋ ਆਪਣੇ ਦੁਆਲੇ ਕਲਾਕਾਰਾਂ ਤੇ ਸਾਹਿਤਕਾਰਾਂ ਦਾ ਇਕੱਠ ਕਰ ਲੈਂਦੀ ਹੈ ਅਤੇ ਇਸ ਸਰਪ੍ਰਸਤੀ ਵਿਚੋਂ ਆਪਣੇ ਮਨੋਰੰਜਨ ਦਾ ਸਾਮਾਨ ਪੈਦਾ ਕਰਦੀ ਹੈ । ਫੇਰ ਕਾਮਨੀ ਦੇਵੀ (ਮਿਸਜ਼ ਰਵੀ ਸ਼ੰਕਰ) ਚਿਤਰਕਾਰ ਪਰੇਮ ਵਰਮਾ ਦੇ ਪਿਆਰ ਵਿਚ ਕੀਲੀ ਜਾਂਦੀ ਹੈ ਅਤੇ ਉਸ ਦਾ ਆਪਣੇ ਪਤੀ ਬੈਰਿਸਟਰ ਰਵੀ ਸ਼ੰਕਰ ਵੱਲ ਝੁਕਾਅ ਘਟ ਜਾਂਦਾ ਹੈ । ਦੂਜੇ ਪਾਸੇ ਪਰੇਮ ਵਰਮਾ ਦਾ ਕਾਮਨ ਦੇਵੀ ਵਲ ਵਰਤਾਰਾ ਕੋਈ ਨਿਘ ਭਰਿਆ ਨਹੀਂ ਹੁੰਦਾ ਤੇ ਕਾਮਨੀ ਦੇਵੀ ਇਕ ਵਿਸ਼ਾਦ ਵਿਚ ਖੁਭ ਜਾਂਦੀ ਹੈ । ਇਥੇ ਤਕ · ਤਾਂ ਇਹ ਪਤਾ ਲਗਦਾ ਹੈ ਕਿ ਨਾਵਲ ' ਦੀ ਨਾਇਕਾ ਕਾਮਨੀ ਦੇਵੀ ਹੀ ਨਾਵਲ ਵਿਚ ਮੁਖ ਪਾਰਟ ਅਦਾ ਕਰਦੀ ਹੈ ਅਤੇ ' ਨਾਵਲਕਾਰ ਨੇ ਉਸ ਦੇ ਦਿਲ ਦੀਆਂ ਅਥਾਹ ਡੂੰਘਾਈਆਂ ਦਰਸਾਣ ਵਾਸਤੇ ਇਹ ਨਾਵਲ ਰਚਿਆ ਹੈ । ਪਰ ਅਗੇ ਜਾ ਕੇ ਜਿਵੇਂ ਨਾਵਲਕਾਰ · ਕਾਮਨੀ ਨੂੰ ਭੁਲ ਹੀ ਜਾਂਦਾ ਹੈ ਤੇ ਉਹ ਪਰੇਮ ਵਰਮਾ ਨੂੰ ਉਸਾਰਨਾ ਸ਼ੁਰੂ ਕਰ ਦੇਂਦਾ ਹੈ । ਉਸ ਵਿਚਾਰੇ ਦੇ ਦਿਲ ਦੀ ਡੂੰਘਾਈ ਤਾਂ ਹੈ ਹੀ ਕੋਈ ਨਹੀਂ। ਹਾਂ ਨਾਵਲਕਾਰ ਉਸ ਦੇ ਸੁੰਦਰ ਸਿਖਾਂਦਰੂ ਕੁੜੀਆਂ ਵਿਚਕਾਰ ਪੌਣ ਝੁਲਾਰਿਆਂ ਨੂੰ ਜ਼ਰੂਰ ਦਰਸ਼ਾਂਦਾ ਹੈ । ਇਥੇ ਆ ਕੇ ਇਹ ਨਿਰਨਾ ਨਹੀਂ ਹੋ ਸਕਦਾ ਕਿ ਨਾਵਲਕਾਰ ਦਾ ਮੁੱਖ ਮੰਤਵ ਕਾਮਨੀ, ਦੇਵੀ ਜਾਂ ਪ੍ਰੇਮ ਵਰਮਾ ਦੇ ਚਿਤਰ ਨੂੰ ਪੇਸ਼ ਨਾ ਸੀ । ਹੁਣ ਇਸ ਪ੍ਰਸ਼ਨ ਦਾ ਦੂਜਾ ਪੱਖ ਹੈ ਕਿ ਭਾਵੇਂ ਕਾਮਨੀ ਜਾਂ ਪਰੇਮ ਵਰਮਾ ਦੀ ਡੂੰਘਾਈ ਦਰਸਾਣ ਤੋਂ ਨਾਵਲਕਾਰ ਦਾ ਕੀ · ਸਮਾਜਕ ਭਾਵ ਹੈ ਅਤੇ ਕੀ ਉਹ ਸਾਰਥਕ ਹੈ ਸਾਡੇ ਖਿਆਲ ਵਿਚ ਨਾਵਲਕਾਰ ਨੇ ਇਕ ਪਾਸੇ ਤਾਂ ਉਚ ਵਰਗ ਦੀ ਜੀਵਨ ਤੇ ਚਾਨਣਾ ਪਾਉਣ ਦਾ ਉਦਮ ਕੀਤਾ ਹੈ ਜਿਥੇ · ਕਿ ਕਲਾ ਦੀ ਸਰਪ੍ਰਸਤੀ ਦੇ ਨਾਂ ਹੇਠਾਂ ਕੇਵਲ ਉਨ੍ਹਾਂ ਲੋਕਾਂ ਦਾ ਜ਼ਾਤੀ ਮਨੋਰੰਜਨ ਹੁੰਦਾ ਹੈ, ਵਰਨਾ ਉਨ੍ਹਾਂ ਨੂੰ ੪੫