ਪੰਨਾ:Alochana Magazine July-August 1959.pdf/48

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਕਲਾ ਨਾਲ ਕੋਈ ਏਡੀ ਵੱਡੀ ਸਾਂਝ ਨਹੀਂ ਹੁੰਦੀ । ਉਹ ਕਲਾ ਨੂੰ ਵੀ ਆਪਣੀ ਵਡਿਆਈ ਤੇ ਅਮੀਰੀ ਦਰਸਾਣ ਦੇ ਪ੍ਰਾਪੇਗੰਡੇ ਦਾ ਇਕ ਸਾਧਨ ਬਣਾ ਕੇ ਵਰਤਦੇ ਹਨ | ਕੀ ਲੇਖਕ ਦਾ ਇਹ ਮਨੋਰਥ ਸਪਸ਼ਟ ਹੋਇਆ ਹੈ ? ਸਾਨੂੰ ਇਸ ਸਬੰਧੀ ਕਲ ਸੰਕਾ ਹੈ ਕਿਉਂਕਿ ਨਾਵਲ ਪੜ੍ਹ ਕੇ ਕਾਮਨੀ ਦੇਵੀ ਦੇ ਕਲ-ਪੇਮ’ ਬਾਰੇ ਕੁਝ ਗਿਲਾਣੀ ਮਹਿਸੂਸ ਨਹੀਂ ਹੁੰਦੀ, ਸਗੋਂ ਉਸ ਸਬੰਧੀ ਕੁਝ ਤਰਸ-ਭਾਵ ਜਾਗ ਪੈਂਦੇ ਹਨ, ਕਿਉਂਜੋ ਉਸ ਨਾਲ ਵੀ ਉਸ ਦੇ ਵਰਗ ਵਲੋਂ ਵਿਸ਼ੇਸ਼ ਕਰਕੇ ਪਤੀ ਵਲੋਂ ਜ਼ਿਆਦਤੀ ਕੀਤੀ ਗਈ ਹੁੰਦੀ ਹੈ । ਦੂਜੇ ਪਾਸੇ ਨਾਵਲਕਾਰ ਦਾ ਆਸ਼ਾ ਪਰੇਮ ਵਰਮਾ ਵਰਗੇ ਸਤ ਹੀ ਕਲਾਕਾਰ ਦਾ ਪਾਜ ਉਘੇੜਨਾ ਹੈ, ਕਿ ਕਿਵੇਂ ਇਹੋ ਜਿਹੇ ਕਲਾਕਾਰ ਸ਼ੀਸ਼ ਮਹਿਲਾਂ ਵਿਚ ਬੈਠ ਕੇ ਅਤੇ ਅਮੀਰ ਆਦਮੀਆਂ ਦੀ ਝੂਠੀ ਸਰਪ੍ਰਸਤੀ ਦਾ ਸਹਾਰਾ ਲੈਂਦੇ, ਪਬਲਿਸਟੀ ਦਾ ਹਰ ਯੋਗ ਤੇ ਅਯੋਗ ਸਾਧਨ ਵਰਤਦੇ ਹੋਏ, ਆਪਣੀ ਕਲਾ ਦਾ ਢੋਲ ਪਿਟਦੇ ਹਨ, ਜਦ ਕਿ ਇਨ੍ਹਾਂ ਦੀ ਕਲਾ ਦੀ ਇਸ ਧਰਤੀ ਜਾਂ ਧਰਤੀ ਦੇ ਲੋਕਾਂ ਨਾਲ ਕੋਈ ਸਾਂਝ ਨਹੀਂ ਹੁੰਦੀ । ਉਨ੍ਹਾਂ ਦਾ ਭਾਵ ਕੇਵਲ ਕੁਝ ਭੋਲੇ ਭਾਲੇ ਤੇ ਸਿਧੜ ਜਿਹੇ ਲੋਕਾਂ ਦੇ ਜਜ਼ਬਿਆਂ ਨਾਲ ਖੇਡਨਾ ਹੁੰਦਾ ਹੈ, ਜਿਵੇਂ ਕਿ ਪਰੇਮ ਵਰਮਾ ਜਜ਼ਬੇ ਦੀ ਹਰ ਉਛਾਲ ਨਾਲ ਕਦੇ ਕਿਸੇ ਆਪਣੀ ਇਕ ਸਿਖਦਤੂ ਕੁੜੀ ਤਾਂ ਕਦੇ ਦੂਜੀ ਵਲ ਝੁਕ ਜਾਂਦਾ ਸੀ । ਇਹੋ ਜਿਹੇ ਕਲਾਕਾਰਾਂ ਦਾ ਆਪਣਾ ਕਲਾ ਮਨੋਰਥ ਕੋਈ ਨਹੀਂ ਹੁੰਦਾ । ਇਸ ਗੱਲ ਨੂੰ ਨਰੂਲਾ ਕਿਸੇ ਹਦ ਤਕ ਦਰਸਾ ਗਇਆ ਹੈ, ਭਾਵੇਂ ਉਘਾੜ ਕੇ ਨਹੀਂ ਦਸ ਸਕਿਆ। ਇਥੇ ਵੀ ਇਹੋ ਦਿੱਕਤ ਪੇਸ਼ ਆਉਂਦੀ ਹੈ ਕਿ ਨਾਵਲ ਪੜ੍ਹ ਕੇ ਤੁਸੀਂ ਪਰੇਮ ਵਰਮਾ ਨਾਲ ਓਪਰੇ ਓਪਰੇ ਰਹਿੰਦੇ ਹੋ, ਉਸ ਦੀ ਕਲਾ ਦਾ ਪਾਜ ਖੁਲ੍ਹ ਜਾਣ ਤੇ ਵੀ ਉਸ ਨੂੰ ਘਰਨਾ ਨਹ ਕਰ ਸਕਦੇ । ਨਾਵਲਕਾਰ ਨੂੰ ਆਪਣੇ ਪਾਤਰਾਂ ਨਾਲ ਹਮਦਰਦੀ ਜਾਂ ਘਰ ਜ਼ਰੂਰ ਜਗਾਣੀ ਚਾਹੀਦੀ ਹੈ । ਜੇ ਨਾਵਲ ਪਝ ਕੇ ਪਾਠਕ ਦੀ ਕਿਸੇ ਪਾਤਰ (ਵਿਸ਼ੇਸ਼ ਕਰਕੇ ਮੁੱਖ ਪਾਤਰ) ਨਾਲ ਸਾਂਝ ਨ ਪਵੇ, ਤਾਂ ਇਸ ਦਾ ਕਾਰਨ ਚਿਤਰਣ ਵਿਚ ਊਣਤਾਈ ਦਾ ਰਹਿ ਜਾਣਾ ਹੈ । ਨਾਵਲ ਵਿਚ ਨਰੂਲਾ ਨੇ ਕੁਝ ਹੋਰ ਉਪ-ਪਾਤਰ ਲਏ ਹਨ, ਪਰ ਕਹਾਣੀ ਦੀ ਢਾਲ ਵਿਚ ਉਨ੍ਹਾਂ ਦਾ ਤਨਾਸਬ ਵਧ ਗਇਆ ਹੈ ਅਤੇ ਉਨ੍ਹਾਂ ਦਾ ਕਿਰਦਾਰ ਵੀ ਕੋਈ ਸਾਰਥਕ ਰੂਪ ਨਹੀਂ ਅਪਨਾ ਸਕਿਆ, ਨਾ ਹੀ ਉਨ੍ਹਾਂ ਕੋਲੋਂ ਕੁਝ ਲਾਭਦਾਇਕ ਕੰਮ ਕਰਵਾਇਆ ਗਇਆ ਹੈ । ਮਿਸ ਸ਼ਾਂਤਾ ਅਤੇ ਮਿਸਟਰ ਗਿਆਨ ਚੰਦ ਸ਼ਰਮਾ ਰਿਸਟਰ ਰਵੀ ਸ਼ੰਕਰ ਦੇ ਹੱਥ-ਠੋਕੇ ਦੇ ਤੌਰ ਤੇ ਵਰਤੇ ਗਏ ਹਨ, ਪਰ ਉਹ ਆਪਣੇ wਨੂੰ ਆਪਣੇ ਰੋਲ ਵਿਚ ਨਿਭਾ ਨਹੀਂ ਸਕੇ । ਇਸ ਤਰ੍ਹਾਂ ਪਤਾ ਲਗਦਾ ਹੈ ਕਿ ਰੋਗ ਮੰਚ ਤੇ ਕੁਝ ਪਾਤਰ ਆਏ ਤੇ ਏਧਰ ਓਧਰ ਫਿਰ ਤੁਰ ਕੇ ਪਰਦੇ ਪਿਛੇ ਚਲੇ ਗਏ । ਇਸ ਤਰਾਂ ਰੂਪਮਤੀ (ਮਿਸਜ਼ ਚਪੜਾ) ਦਾ ਇਸ ਤੋਂ ਵਧ ਕੋਈ ਕੰਮ ੪੬