ਪੰਨਾ:Alochana Magazine July-August 1959.pdf/49

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਨਹੀਂ ਕਿ ਉਹ ਇਕ ਸੁੰਦਰ ਤੇ ਅਮੀਰ ਇਸਤ੍ਰੀ ਹੋਣ ਕਾਰਣ ਪਰੇਮ ਵਰਮਾ ਨੂੰ ਆਪਣੇ ਵਲ ਭਰਮਾ ਲੈਂਦੀ ਹੈ । ਇਸ ਵਾਸਤੇ ਉਸ ਦੇ ਪਿਤਾ ਅਤੇ ਉਸ ਸਬੰਧੀ ਦਿਤੇ ਲੰਮੇ ਚੌੜੇ ਵਿਸਥਾਰ ਪਾਠਕ ਦੀ ਬਿਰਤੀ ਇਤਨੀ ਉਖੇੜ ਦੇਂਦੇ ਹਨ ਕਿ ਇੰਜ ਮਹਿਸੂਸ ਹੋਣ ਲਗਦਾ ਹੈ ਜਿਵੇਂ ਨਾਵਲਕਾਰ ਉਸ ਨੂੰ ਕੋਈ ਵਡਾ ਪਾਰਟ ਦੇਣ ਵਾਲਾ ਹੈ, ਪਰ ਹੁੰਦਾ ਕੁਝ ਵੀ ਨਹੀਂ, ਪਿਛੇ ਆ ਕੇ ਉਸ ਦਾ ਸੂਰ ਪਤਾ ਹੀ ਨਹੀਂ ਲਗਦਾ ਕਿ ਉਸ ਨਾਲ ਕੀ ਭਾਣਾ ਵਰਤਿਆ । ਇਹ ਅਸੂਲ ਆਮ ਕਰਕੇ ਮੰਨਿਆ ਜਾਂਦਾ ਹੈ, ਕਿ ਨਾਵਲ ਵਿਚ ਪਾਤਰ ਨੂੰ ਉਸ ਦੇ ਕਰਮ :ਨੁਸਾਰ ਉਸਾਰਿਆ ਜਾਂਦਾ ਹੈ । ਮਿਸਟਰ ਚੋਪੜਾ, ਬੀਮਾ ਏਜੰਟ ਦਾ ਨਾਵਲ ਵਿਚ ਕੋਈ ਕੰਮ ਨਹੀਂ ਸਿਵਾਏ ਇਸ ਦੇ ਕਿ ਉਹ ਰੂਪ ਮਤੀ ਦਾ ਪਤੀ ਹੈ । ਇਸ ਲਈ ਉਸ ਦੇ ਜੀਵਨ ਵਿਸਥਾਰ, ਰੂਪ ਮਤੀ ਦੇ ਪਿਤਾ ਰਾਜਾ ਰਾਮ ਮਨੋਹਰ ਦੇ ਐਸ਼ਵਰਜ ਦੀਆਂ ਕਥਾਵਾਂ ਅਤੇ ਰੂਪ ਮਤੀ ਦੀਆਂ ਆਪਣੇ ਬਚਪਨ ਦੀਆਂ ਵਿਅਰਥ ਜ਼ਾਤੀ ਕਥਾਵਾਂ ਦੀ ਨਾਵਲ ਦੇ ਪੇਟ ਵਿਚ ਖਪਤ ਨਹੀਂ ਹੋ ਸਕੀ । | ਇਸੇ ਤਰ੍ਹਾਂ ਕਾਮਨੀ ਦੇਵੀ, ਜਿਹੜੀ ਪਹਿਲਾਂ ਨਾਵਲ ਦੀ ਮੁਖ ਨਾਇਕਾ ਦੇ ਤੌਰ ਤੇ ਉਭਰਦੀ ਹੈ, ਸੰਬੰਧੀ ਨਾਵਲ ਦਾ ਅੰਤ ਕੋਈ ਸੁਝਾਅ ਨਹੀਂ ਦੇਂਦਾ । ਇੰਜ ਪਰਤੀਤ ਹੁੰਦਾ ਹੈ ਕਿ ਉਹ ਨਾਵਲਕਾਰ ਦੇ ਚੇਤਿਓਂ ਵਿਸਰ ਗਈ ਹੈ । ਇਹ ਮੁਖ ਪਾਤਰਾਂ ਨਾਲ ਵੱਡਾ ਅਨਿਆ ਹੈ । ਇਸ ਅਨਿਆ ਦੀ ਭਾਗੀ ਮਿਸਜ਼ ਚੋਪੜਾ ਵੀ ਬਣਦੀ ਹੈ । ਨਾਵਲ ਦਾ ਪਲਾਟ ਨਰੂਲਾ ਦੀ ਸ਼ੈਲੀ ਅਨੁਕੂਲ ਹੈ। ਇਸ ਦੀ ਘਟਨਾਵਾਂ ਦੀ ਤਰਤੀਬ ਜਾਂ ਮਹੱਤਤਾ ਉਹੋ ਜਿਹੀ ਨਹੀਂ ਜਿਸ ਵਿਚ ਪਾਠਕ ਪਹਾੜੀ ਤੇ ਇਕ ਪਾਸਿਓਂ ਚੜੇ, ਤੇ ਦੂਜੇ ਪਾਸੇ ਉਤਰੇ, ਅਗੇ ਫੇਰ ਅਗਲੀ ਪਹਾੜੀ ਤੇ ਚੜ੍ਹੇ, ਫੇਰ ਉਤਰੇ, ਤੇ ਇੰਜ ਸਾਹੇ ਸਾਹ ਹੁੰਦਾ ਉਹ ਪਹਾੜੀਆਂ ਚੜ੍ਹਦਾ ਲਹਿੰਦਾ ਜਾਏ । ਪਰ ਇਸ ਨਾਵਲ ਵਿਚ ਪਾਠਕ ਦਾ ਧਿਆਨ ਸੰਭਲ ਕੇ ਕੁੰਜ ਕੇ ਅਦਾ ਨਾਲ ਤੁਰਨ ਵਾਲੇ ਇਕ ਮਨੁਖ ਵਾਂਗ ਹੈ ਜੋ ਦਿੱਲੀ ਦੇ ਕਨਾਟ ਪਲੇਸ ਵਿਚ ਟੁਰਦਾ ਜਾਂਦਾ ਹੈ ਅਤੇ ਆਪਣੇ ਚਾਰੇ ਪਾਸੇ ਨਜ਼ਰ ਮਾਰਦਾ ਜਾਂਦਾ ਹੈ । ਉਸਨੂੰ ਕੋਈ ਹਦੁੱਕਾ ਨਹੀਂ ਲਗਦਾ, ਕਿਧਰੇ ਉਹ ਠੇਡਾ ਨਹੀ ਖਾਂਦਾ, ਕਿਧਰੇ ਉਹ ਮਦਾਰੀ ਦਾ ਤਮਾਸ਼ਾ' ਵੇਖਣ ਨਹੀਂ ਖੜਾ ਹੋ ਜਾਂਦਾ ਜਾਂ ਕਿਧਰੇ ਸੇਬ ਨਹੀਂ ਕਟਣ ਬੈਠਦਾ। ਇਹ ਸਰਲਤਾ ਨਰੂਲਾ ਨੂੰ ਆਪਣਾ ਰੰਗ ਪਰਦਾਨ ਕਰਦੀ ਹੈ ਅਤੇ ਇਸ ਪੱਖ ਤੋਂ ਉਸਨੂੰ ਨਾਨਕ ਸਿੰਘ ਨਾਲੋਂ ਨਖੇੜ ਕੇ ਖੜਾ ਕਰਦੀ ਹੈ । | ਨਰਲਾ ਆਪਣੇ ਲਈ ਨਵੇਂ ਪਾਤਰ ਚੁਣਨ ਦੀ ਦਲੇਰੀ ਕਰਦਾ ਹੈ । ਉਹ ਕਹਾਣੀ ਦੇ ਇਕ ਚੌਖਟੇ ਵਿਚ ਹਰ ਵਾਰੀ ਪਾਤਰ ਬਦਲ ਕੇ ਨਵੀਂ ਮੂਰਤ ਨਹੀਂ ਘੜਦਾ, ਸਗੋਂ ਉਸਦੇ ਫ਼ਰੇਮ, ਪਛੋਕੜ, ਰੰਗ, ਸਟਾਈਲ ਤੇ ਦਰਿਸ਼ਟਤ ਪਰਭਾਵ ੪੭