ਪੰਨਾ:Alochana Magazine July-August 1959.pdf/5

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਰਹਿਆ ਸੀ । ਸ੍ਰੀ ਗੁਰੂ ਨਾਨਕ ਜੀ ਨੂੰ ਵੀ ਸਿੱਧ ਮਿਲੇ ਸਨ, ਜਿਵੇਂ ਕਿ ਜਨਮ ਸਾਖੀ ਜਾਂ ਰਾਗ ਰਾਮਕਲੀ ਦੀ ਸਿਧ ਗੋਸਟਿ ਬਾਣੀ ਤੋਂ ਪਤਾ ਲਗਦਾ ਹੈ । ਪਰ ਉਸ ਸਮੇਂ ਜੋਗ-ਮਤ ਦੀ ਅਜਰ ਅਮਰ ਹੋਣ ਦੀ ਸਿਖਿਆ ਇਉਂ ਜਾਪਦਾ ਹੈ ਜਿਵੇਂ ਕੁਝ ਪੁਰਾਣੀ ਹੋ ਚੁਕੀ ਸੀ, ਇਸ ਲਈ ਸਿੱਧ ਮੰਡਲੀ ਧੀਰੇ ਧੀਰੇ ਦੇਸ ਛਡਕੇ ਉਤਰਾ ਖੰਡ ਦੀਆਂ ਪਹਾੜੀਆਂ ਵਲ ਹੀ ਖਿਸਕਣ ਲੱਗ ਪਈ ਸੀ। ਜਿਵੇਂ ਕਿ ਨਾਨਕ ਮਤੇ ਦੀ ਸਾਖੀ ਤੋਂ ਕੁਝ ਇਸ ਭਾਵਨਾ ਦੀ ਝਲਕ ਪੈਂਦੀ ਹੈ ਤੇ ਭਾਰਤੀ ਜਨਤਾ ਪੁਰਾਤਨਤਾ ਦੀਆਂ ਲੀਹਾਂ ਟੱਪ ਕੇ ਕੁਝ ਨਵੇਂ ਆਦਰਸ਼ਾਂ ਦੀ ਟੋਹ ਵਿਚ ਸੀ ਜਿਥੋਂ ਕਿ ਉਸ ਨੂੰ ਜੀਵਨ-ਦਾਨ ਮਿਲੇ । ਗੁਰੂ ਨਾਨਕ ਨੇ ਅਪਣੀ ਅਮਿਤ ਬਾਣੀ ਨਾਲ ਉਸਨੂੰ ਮਜ਼ਹਬੀ ਕਸ਼ਮਕਸ਼ ਵਿਚੋਂ ਕੱਢ ਕੇ ਉਸ ਦੀ ਇਸੇ ਲੋੜ ਨੂੰ ਪੂਰਾ ਕਰਨ ਦਾ ਜਤਨ ਕੀਤਾ ਸੀ । ਜੋਗ-ਮਤ ਦੀਆਂ ਇਹ ਲਿਖਤਾਂ ਦੇਸ ਦੇ ਪੁਰਾਤਨ ਧਾਰਮਿਕ ਖਿਆਲਾਂ ਦੀਆਂ ਪ੍ਰਤੀਕ ਹਨ । ਇਸ ਸੰਬੰਧ ਵਿਚ ਪੰਜਾਬੀ ਦੀਆਂ ਇਹ ਦੋ ਸੀਹਰਫ਼ੀਆਂ ਹਨ- (੧) ਸੀਹਰਫ਼ੀ ਰਾਜੇ ਭਰਥਰੀ ਦੀ ਕ੍ਰਿਤ ਭਾਈ ਤਾਰਾ ਸਿੰਘ ਤਰਨ ਤਾਰਨੀ ਜੋ ਸੰਨ ੧੮੮੮ ਈ: ਦੀ ਕ੍ਰਿਤ ਹੈ ਤੇ (੨) ਸੀਹਰਫ਼ੀ ਗੋਪੀ ਚੰਦ ਕ੍ਰਿਤ ਕਵੀ ਗੰਗਾ ਰਾਮ । ਇਨ੍ਹਾਂ ਕਵੀਆਂ ਬਾਰੇ ਇਸ ਤੋਂ ਵੱਧ ਹੋਰ ਕੋਈ ਵਾਕਫ਼ੀਅਤ ਤੋਂ ਨਹੀਂ ਮਿਲ ਸਕੀ । ਇਸ ਲਈ ਇਹ ਦੋਵੇਂ ਹਥ ਲਿਖਤਾਂ ਹੀ ਪੁਰਾਤਨਤਾ ਦੇ ਨਮੂਨੇ ਸਮਝਕੇ, ਪਾਠਕਾਂ ਅੱਗੇ ਰੱਖੀਆਂ ਜਾਂਦੀਆਂ ਹਨ । ਸ਼ਾਇਦ ਸਾਹਿੱਤਕ ਦ੍ਰਿਸ਼ਟੀ ਕੋਣ ਤੋਂ ਇਨ੍ਹਾਂ ਵਿਚ ਕਈ ਨੁਕਸ ਵੀ ਹੋਣਗੇ । ਪਰ ਇਹ ਬਹਿਸ ਇਕ ਸੰਪਾਦਕ ਦੇ ਨੁਕਤਾ ਨਿਗਾਹ ਤੋਂ, ਏਥੇ ਏਨੀ ਜ਼ਰੂਰੀ ਨਹੀਂ ਜਾਪਦੀ। ਸੀਹਰਫ਼ੀ ਰਾਜੇ ਭਰਥਰੀ ਕੀ ( ਕ੍ਰਿਤ ਭਾਈ ਤਾਰਾ ਸਿੰਘ ਤਰਨ ਤਾਰਨੀ ) ਅਲਫ਼-ਆਇਆਂ , ਏਸੁ ਜਹਾਨ ' ਉਤੇ, ਤੇਰਾ ਭਰਥਰੀ ਦੇਸ* ਉਜੈਨ ਪਿਆਰੇ । ਘਰ ਓਦੇ ਅਠਾਰਾਂ ਹਜ਼ਾਰ ਰਾਣੀ, ਸਭੀ ਸੁੰਦਰਾਂ ਕੋਕਲਾਂ ਬੈਨ ਪਿਆਰੇ । ਸਭਨਾ ਰਾਣੀਆਂ ਮੈਂ ਇਕ ਸੁੰਦਰੀ ਜੇ, | ਪਟਰਾਣੀ ਜੋ ਰੂਪ ਸੀ ਮੈਨ() ਪਿਆਰੇ |

  • (ਪਠਾਤਰ) ਨਗਰ ।

ਕੋਇਲ । () ਮਨ, ਕਾਮਦੇਵ ॥