ਪੰਨਾ:Alochana Magazine July-August 1959.pdf/8

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਜ਼ਾਲ-ਜਾਇ ਕੇ ਪੁੱਛਿਆ ਭਰਥਰੀ ਨੇ, · ਫਲ ਕਿਹਨੂੰ ਦਿੱਤਾ ਪਟਰਾਣੀਏਂ ਤੂੰ । ਉੱਧੀ ਮੱਤ ਕਹਿਆ ਰਾਣੀ ਰਾਜਿਆ ਵੇ, | ਫਲ ਦਿਤਾ ਹਥਵਾਨ · ਨੂੰ ਜਾਣੀਏ ਤੂੰ । ਸੁਣੀ ਭਰਥਰੀ ਨੇ ਰਾਣੀ ਭਾਖਿਆ ' ਜੋ, ਪਛੋਤਾਇਸੀ ਵਖਤ ਵਿਹਾਣੀਏਂ ਤੂੰ । ਤਾਰਾ ਸਿੰਘ ਵਿਚਾਰ ਉਰਿ ਸੀਸ ਫੇਰਾਂ, | ਕਹੋ ਭਰਬਰੀ ਨੀਚ ਮੈਂ ਜਾਣੀਏਂ । ਤੂੰ ॥੯॥ ਰੋ-ਰੋਸ ਕੀਤਾ ਰਾਜੇ ਭਰਬਰੀ ਨੇ, ਰਾਣੀ ਪੇਖ ਦੀ ਸਭ ਛੋਰੀਆਂ ਨੀ । ਮੇਰੀ ਕੋਟਧਿਕਾਰ ਪਟਰਾਣੀਏ ਨੀ, ' ਪ ਛਡ ਤੇ ਅੱਖਾਂ ਜੋੜੀਆਂ ਨੀ । ਫੇਰ ਕੋਟ ਧਿਰਕਾਰ ਹਥਵਾਨ ਮੇਰੇ, | ਰਾਣੀ ਛੋਡ ਕਰ ਵੇਸਵਾ ਚੋਰੀਆਂ ਨੀ । ਤਾਰਾ ਸਿੰਘ ਕਈ ਕੋਟ ਕਾਰ ਮੈਨੂੰ ਹੋਇ ਕਾਮ ਅਧੀਨ ਦਿਲ ਲੋਰੀਆਂ ਨੀ ੧੦ ॥ ਜੇ-ਜਰਾ ਨਾ ਭਰਬਰੀ ਡੇਰ ਲਾਈ, ਛਡਿ ਰਾਣੀਆਂ ਰਾਜ ਤਿਆਗਿਆ ਈ । ਤਜੇ ਮੋਤੀਆਂ ਮੰਦਰਾਂ ਹਾਥੀਆਂ ਨੂੰ, ਤਜੇ ਮੰਦਰੀ ਸੈਨ ਸਭ ਭਾਗਿਆ ਈ । ਲੱਗਾ ਢੂੰਡਨੇ · ਜੋ ਗੋਰਖ ਨਾਥ ਤਾਈਂ. ਕੋਈ ਭਾਗ ਸੋ ਪੂਰਬਲਾ ਜਾਗਿਆ ਈ । ਤਾਰਾ ਸਿੰਘ ਲੱਭਾ ਸਿੱਧ ਮੰਡਲੀ ਨੂੰ, | ਗੁਰੂ ਗੋਰਖ ਦੇ ਪਾਦ* ਮੈਂ ਲਾਗਿਆਈ ॥੧॥; ਸੀਨ-- ਸਰਨ ਆਇਆਂ ਗੁਰਾਂ ਪੂਰਿਆਂ ਦੀ, | ਰਾਜਾ ਭਰਥਰੀ ਹਾਲ ਸੁਣਾਂਵਦਾ ਈ । ਕਹੇ ਭਰਥਰੀ ਨਾਥ ਜੀ ਜੋਗ ਦੇਵੋ, | ਮੈਨੂੰ ਰਾਜ ਸਮਾਜ ਨਾ ਡਾਂਵਦਾ ਈ । ਕਹਿਆ ਗੋਰਖ ਇਹ ਜੋਗ ਹੈ ਖਰਾ ਔਖਾ, ਏਹ ਤਾਂ ਰਾਜ ਦਾ ਮਾਣ ਗਵਾਂਵਦਾ ਈ ।

  • ਪੈਰਾਂ ਅਥਵਾ ਚਰਨਾਂ ਵਿਚ ।