ਪੰਨਾ:Alochana Magazine July 1957.pdf/12

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਲਵਾਨ ਕਰਕੇ ਵਰਤਿਆ ਜਾਂਦਾ ਹੈ, ਆਪਣੇ ਪਹਿਲਵੀ ਜਾਂ ਪਾਰਬਵੀ ਅਸਲੇ ਦੀ ਯਾਦ ਕਰਵਾਉਂਦਾ ਹੈ । ਪਾਰਥੀ ਰਾਜ ਈਰਾਨ ਵਿਚ ੨੫੦ ਈ. ਪੂ. ਤੋਂ ਲੈ ਕੇ ੨੨੫ ਈ. ਤਕ ਕਾਇਮ ਰਿਹਾ । ਇਨ੍ਹਾਂ ਪਾਰਥੀਆਂ ਦੇ ਅਧੀਨ ਭਾਰਤ ਵਰਸ਼ ਵਿਚ ਕਸ਼ਤਰਾਪ ਦੀ ਪੱਛਮੀ ਸਤਰਪੀ ਤੇ ਮਥਰਾ ਤੇ ਟੈਕਸਿਲਾ ਦੀਆਂ ਸਤਰਪੀਆਂ ਕਾਇਮ ਹੋਈਆਂ । ਜਿਵੇਂ ਉਪਰ ਦਸਿਆ ਗਇਆ ਹੈ, ਸਕ ਸਕ ਜੋ ਪਾਰਥੀਆਂ ਦੇ ਜਾਤ ਭਾਈ ਸਨ ਕੋਈ ਇਕ ਸਦੀ ਤਕ ਪੰਜਾਬ ਤੇ ਮਥਰਾ ਤੇ ਰਾਜ ਕਰਦੇ ਰਹੇ । ਕੁਸ਼ਾਨ ਵੀ ਪਾਰਥੀਆਂ ਨੂੰ ਆਪਣਾ ਸ਼ਾਹਿਨਸ਼ਾਹ ਮੰਨਦੇ ਸਨ ।

੨੨੫ ਈ. ਵਿਚ ਕੁਸ਼ਾਨ ਵੰਸ਼ ਦੇ ਮੁਕਣ ਤੋਂ ੩੨੦ ਈ. ਵਿਚ ਗੁਪਤਿਆਂ ਦੇ ਰਾਜ ਦੇ ਆਰੰਭ ਤਕ ਕੋਈ ਸੌ ਸਾਲ ਦੇ ਭਾਰਤੀ ਇਤਿਹਾਸ ਦੇ ਵਰਕੇ ਹੀ ਗੁੰਮ ਹਨ | ਪੰਜਾਬ ਉੱਤੇ ਇਸ ਸਮੇਂ ਕਈ ਛੋਟੇ ਛੋਟੋ ਰਜਵਾੜੇ ਰਾਜ ਕਰਦੇ ਸਨ । ਪੁਰਾਣਾਂ ਵਿਚ ਇਸ ਸਮੇਂ ਕਈ ਬਾਹਰੋਂ ਆਈਆਂ ਵਹਿਸ਼ੀ ਕੌਮਾਂ ਦੇ ਰਾਜ ਕਰਨ ਦਾ ਵੇਰਵਾ ਮਿਲਦਾ ਹੈ । ਗੁਪਤਿਆਂ ਦੇ ਪੰਜਾਬ ਉਤੇ ਕਬਜ਼ਾ ਕਰਨ ਸਮੇਂ ਪੰਜਾਬ ਦਾ ਮਧ ਭਾਗ ਸਾਦਕ ਨਾਮੀ ਕਿਸੇ ਜਾਤੀ ਦੇ ਅਧੀਨ ਸੀ । ੩੩੦ ਈ. ਤੋਂ ਲੈ ਕੇ ਪ੦੦ ਈ. ਤਕ ਪੰਜਾਬ ਗੁਪਤਾ ਰਾਜ ਦੇ ਅਧੀਨ ਰਿਹਾ । ੫੦੦ ਈ. ਵਿਚ ਤੁਰਮਾਨ ਹੁੰਨ ਨੇ ਪੰਜਾਬ ਤੇ ਕਬਜ਼ਾ ਕਰ ਲਇਆ ਤੇ ਸਾਕਲ (ਸਿਆਲਕੋਟ) ਨੂੰ ਆਪਣਾ ਕੇਂਦਰ ਬਣਾ ਕੇ ਖੁਦ ਕੋਈ ੫੧੦ ਈ. ਤਕ ਤੇ ਇਸ ਪਿਛੋਂ ਮਿਹਰ ਗੁਲ ੫੨੮ ਤਕ ਹਕੁਮਤ ਕਰਦਾ ਰਿਹਾ ਜਦੋਂ ਕਿ ਬਾਲਾਦਤ ਤੇ ਬਸੂਧਰਮਣ ਨੇ ਮਿਲ ਕੇ ਉਨਾਂ ਨੂੰ ਪੰਜਾਬ ਤੋਂ ਬਾਹਰ ਕਢ ਦਿੱਤਾ | ਇਸ ਪਿਛੋਂ ਕੋਈ ਪੰਜਾਹ ਕੁ ਸਾਲ ਦੀ ਤਾਰੀਖ ਫੇਰ ਹਨੇਰੇ ਵਿਚ ਹੈ । ਪੰਜਾਬ ਉਤੇ ਇਸ ਸਮੇਂ ਗੁੱਜਰ, ਜੱਟ ਆਦਿ ਕੌਮਾਂ ਨੇ ਹਮਲਾ ਕਰਕੇ ਗੁਜਰਾਂਵਾਲੇ, ਗੁਜਰਾਤ, ਗੁਜਰਖਾਂ ਗੁਜਰਵਾਲ ਆਦਿ ਅਸਥਾਨਾਂ ਤੇ ਆਪਣੇ ਝੰਡੇ ਗੱਡੇ। ੬੦੬ ਈ. ਤੋਂ ਥਾਨੇਸਰ ਉਤੇ ਰਾਜਾ ਹਰਸ਼ ਦਾ ਕਬਜ਼ਾ ਹੋ ਗਇਆ ਤੇ ਉਸ ਦਾ ਰਾਜ ਕੋਈ ੬੪੭ ਈ. ਤਕ ਕਾਇਮ ਰਿਹਾ।

ਇਸ ਸਮੇਂ ਦੇ ਕੁਝ ਸ਼ਬਦ ਅਸੀਂ ਚੀਨੀ ਰੀਕਾਰਡ ਵਿਚੋਂ ਲਭ ਸਕਦੇ ਹਾਂ । ਹੇਵਨ ਸਾਂਗ ੬੨-੬੩੫ ਤਕ ਭਾਰਤ ਦਾ ਦੌਰਾ ਕਰਦਾ ਰਿਹਾ । ਇਸ ਦੇ ਸਫਰ-ਨਾਮੇ ਤੋਂ ਕਈ ਸ਼ਬਦਾਂ ਦਾ ਪਤਾ ਲਗਦਾ ਹੈ ਪਰ ਕਈ ਸ਼ਬਦਾਂ ਨੂੰ ਅਜੇ ਤਤਬੀਕ ਨਹੀਂ ਦਿੱਤੀ ਜਾ ਸਕੀ । ਹੇਵਨ ਸਾਂਗ ਗੁੱਜਰ ਲਈ ‘ਕਿਉ ਜੋਲੂ' [>ਸੰਸ. गुजर] ਸ਼ਬਦ ਵਰਤਦਾ ਹੈ । ਉਸ ਨੇ ਮਾਲਵਾ ਨੂੰ 'ਮੋ ਲੇ ਪੂ’ [>ਸੰਸਕ੍ਰਿਤ मालवा< ਨੇਪਾਲੀ मालव of ਯੂਨਾਨੀ Malloi] ਲਿਖਿਆ ਹੈ । ਉਜੰਤਾ ਜਾਂ ਉਜੰਟਾ ਲਈ

[੯