ਪੰਨਾ:Alochana Magazine July 1957.pdf/18

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਹੋਇਆ |* ਹਾਜੀ ਸਾਹਿਬ ਜਮਾਲ ਬਖ਼ਤ ਦੇ ਮੁਰੀਦ ਸਨ ਤੇ ਆਪਣੇ ਆਪ ਨੂੰ “ਨੌਸ਼ਾਹੀਆ ਫ਼ਕੀਰ' ਕਹਾਉਂਦੇ ਸਨ । ਇਹ ਰੱਬ ਦੀ ਬੰਦਗੀ ਵਾਲੇ ਬੰਦੇ ਸਨ | ਕਈ ਵਾਰ ਮੱਕੇ ਦਾ ਹੱਜ ਕਰਨ ਕਰਕੇ ਲੋਕੀ ਉਨਾਂ ਨੂੰ ਹਾਜੀ' ਕਹਿ ਕੇ ਬੁਲਾਂਦੇ ਤੇ ਉਨ੍ਹਾਂ ਦੀ ਘਰ ਵਾਲੀ ਨੂੰ 'ਮਾਈ ਹਾਜਣ ਕਹਿ ਕੇ ਯਾਦ ਕੀਤਾ ਜਾਂਦਾ ਸੀ । ਇਸਲਾਮ ਵਿਚ ਹੱਜ ਕਰਨਾ ਇਕ ਪਵਿੱਤਰ ਧਰਮ-ਕਰਮ ਮੰਨਿਆਂ ਗਇਆ ਹੈ ਤੇ ਇਸੇ ਕਰਕੇ ਕਿਹਾ ਜਾਂਦਾ ਹੈ ਕਿ ਉਨਾਂ ਚਾਲੀ ਵਰ ਮੱਥੇ ਦਾ ਹੱਜ ਕੀਤਾ | ਮਗਰ ਹਿੰਦ ਤੋਂ ਚਾਲੀ ਵਾਰ ਮੱਕੇ ਜਾਣਾ ਉਸ ਸਮੇਂ ਦੇ ਸਾਧਨਾਂ ਮੁਤਾਬਕ ਮੁਸ਼ਕਲ ਜੇਹਾ ਕੰਮ ਸੀ ਤੇ ਸਰਦਾਰ ਹਰਨਾਮ ਸਿੰਘ ਸ਼ਾਨ ਹੁਰਾਂ ਇਸ ਦਾ ਹੱਲ ਇਹ ਲੱਭਿਆ ਹੈ ਕਿ ਉਹ ਵਸਨੀਕ ਅਰਬ ਦੇ ਸਨ ਤੇ ਉਥੋਂ ਚਾਲੀ ਵਾਰ ਹੱਜ ਕਰ ਕੇ ਇਧਰ ਆਏ ਸਨ । ਜ਼ੌ ਦਿੱਤੀ ਹੈ ਕਿ ਹਾਸ਼ਮ ਦੇ ਮਾਤਾ ਪਿਤਾ ਪੰਜਾਬੀ ਨਹੀਂ ਸਨ, ਪੰਜਾਬ ਦੇ ਵਸਨੀਕ ਨਹੀਂ ਸਨ ਸਗੋਂ ਅਰਬੀ ਸਨ, ਇਹ ਗੱਲ ਦਰੁਸਤ ਨਹੀਂ । 'ਪਹਿਲੀ ਗੱਲ ਇਹ ਹੈ ਕਿ ਠੇਠ ਪੰਜਾਬੀ ਲਿਖਣ ਵਾਲੇ ਹਾਸ਼ਮ ਜੇਹੇ ਸਾਹਿਤਕਾਰ ਨੂੰ ਅਰਬੀ ਨਹੀਂ ਮੰਨਿਆਂ ਜਾ ਸਕਦਾ, ਜੇ ਉਸ ਮਾਂ ਦੇ ਦੁੱਧ ਨਾਲ ਅਰਬੀ ਸਿਖੀ ਸੀ, ਫਿਰ ਉਸ ਵਿਚ ਉਸ ਦੀ ਕਾਵਿ-ਰਚਨਾ ਵੀ ਮਿਲਣੀ ਚਾਹੀਦੀ ਹੈ । ਦੂਸਰੀ ਗੱਲ ਇਹ ਹੈ ਕਿ ੧੮ਵੀਂ ਸਦੀ ਦੇ ਗੜਬੜਾਂ ਵਾਲੇ ਪੰਜਾਬ ਵੱਲ ਇਸਲਾਮ ਦੇ ਪਰਚਾਰ ਲਈ ਹਾਜੀ ਸਾਹਿਬ ਦਾ ੫੦-੬੦ ਵਰੇ ਦੀ ਉਮਰ ਵਿਚ ਅਰਬ ਤੋਂ ਚਲ ਕੇ ਆਉਣਾ ਕੋਈ ਅਰਥ ਨਹੀਂ ਰਖਦਾ। ਫਿਰ ਅਰਬ ਵਿੱਚ ਕੋਈ “ਨੌਸ਼ਾਹੀਆ ਫ਼ਕੀਰ ਸੰਪਰਦਾ ਵੀ ਨਹੀਂ।

  • ਸ ਹਰਨਾਮ ਸਿੰਘ ਸ਼ਾਨ ਹੁਰਾਂ ਦੇ ਅਸੀਂ ਰਿਣੀ ਹਾਂ ਕਿ ਉਨ੍ਹਾਂ ਕਵੀ ਦੇ ਵਾਰਸਾਂ ਪਾਸੋਂ ਅਸਲ ਹਿਜੌਰੀ ਜਨਮ-ਸੰਮਤ ਲੱਭਿਆ ਹੈ, ਪਰ ਉਨ੍ਹਾਂ ਜ ੧੧੪੮ ਹਿਜਰੀ ਦੇ ਮੁਕਾਬਲੇ ਤੇ ੧੭੨੯ ਈ. ਦਿੱਤਾ ਹੈ, ਇਹ ਠੀਕ ਨਹੀਂ, ੧੭੩੫ ਈ. ਸਹੀ ਹੈ । ਮੁਕਾਬਲੇ ਲਈ ਦੇਖੋ

੧. Indian Ephemeris, Vol. I, P.273 By Swami Kannu Pille. ੨. ‘ਤਕਵੀ ਹਿਜਰੀ ਵ ਈਸਵੀਂ (ਅਬਦੁਲ ਅਨੁਸਾਰ ਮੁਹੰਮਦ ਖ਼ਾਲਦੀ) ੩. ਜਾਮਾਏ ਲੁਗਾਤ (ਅਬਦੁਲ ਮਜੀਦ) ਪੰਨਾ ੯੨੦-੨੧ ! ਹਾਸ਼ਮ ਦੇ ਜਨਮ ਮਰਨ ਦੇ ੧੧੪੮-੧੨੫੯ ਹਿਜਰੀ ਸੰਮਤ ਮੰਨ ਕੇ ਉਮਰ ਦੇ ਅਰਬੀ ਸਾਲ ੧੧੧ ਬਣਦੇ ਹਨ ਤੇ ਈਸਵੀ ਹਿਸਾਬ ੧੭੩੫ ਈ: -੧੮੪੩ ਈ. ਮੁਤਾਬਿਕ ੧੦੮ ਵਰੇ ਹੁੰਦੇ ਹਨ । ਇਸ ਦਾ ਕਾਰਣ ਇਹ ਹੈ ਕਿ ਅਰਬੀ ਵ ਈਸਵੀ ਸਾਲ ਦੇ ਮੁਕਾਬਲੇ ਤੇ ਦਸ ਗਿਆਰਾਂ ਕੁ ਦਿਨ ਘੱਟ ਹੁੰਦਾ ਹੈ । ਸ਼ਾਇਦ ਇਸੇ ਗੱਲ ਨੇ ਲੇਖਕ ਨੂੰ ਭੁਲੇਖਾ ਲਾਇਆ ਹੈ । [੧੫