ਪੰਨਾ:Alochana Magazine July 1957.pdf/19

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਹੁਣ ਹਾਸ਼ਮ ਦੇ ਜੀਵਨ ਸੰਬੰਧੀ ਚਾਰ ਖਾਸ ਮਸਲੇ ਵਧੇਰੇ ਵਿਚਾਰ ਦੇ ਅਧਿਕਾਰੀ ਹਨ, ਉਸ ਦਾ ਜਨਮ-ਕਾਲ, ਵਿਦਿਆ, ਪੇਮ-ਘਟਨਾ ਤੇ ਸ਼ੇਰੇ-ਪੰਜਾਬ ਨਾਲ ਸੰਬੰਧ । ਜਨਮ-ਕਾਲ ਇਸ ਚਰਚਾ ਵਿੱਚ ਸਭ ਤੋਂ ਅਹਿਮ ਮਸਲਾ ਹਾਸ਼ਮ ਦਾ ਜਨਮ-ਕਾਲ ਹੈ । ਇਸ ਤੋਂ ਪਹਿਲਾਂ ਹਾਸ਼ਮ ਦਾ ਜਨਮ-ਕਾਲ ੧੭੫੨-੫੩ (੧੧੬੬ ਹਿਜਰੀ) * ਜਾਂ ਇਸ ਦੇ ਲਾਗੇ-ਚਾਗੇ ਦਾ ਸਮਾਂ ਦੱਸਿਆ ਜਾਂਦਾ ਰਿਹਾ ਹੈ, ਇਹ ਮੰਮਤ ਮੌਲਾ ਬਖਸ਼ ਕੁਸ਼ਤਾ ਹੁਰਾਂ ਲਿਖਿਆ ਸੀ ਤੇ ਇਸ ਤੋਂ ਬਾਦ ਤਮਾਮ ਲੇਖਕ ਬਾਵਾ ਬੁੱਧ ਸਿੰਘ, ਡਾ. ਮੋਹਨ ਸਿੰਘ ਆਦਿ) ਉਨ੍ਹਾਂ ਦੀ ਰੀਸ ਕਰਦੇ ਗਏ, ਚੂੰਕਿ ਕੁਸ਼ ਤਾ ਹੁਰਾਂ ਆਪਣੀ ਵਾਕਫੀ ਦਾ ਕੋਈ ਮੂਲ ਆਧਾਰ ਨਹੀਂ ਸੀ ਦੱਸਿਆ, ਇਸ ਲਈ ਹੁਣ ਇਸ ਤੇ ਇਤਬਾਰ ਕਰਨ ਦੀ ਥਾਂ ਵਾਰਸਾਂ ਪਾਸ ਪਏ ਕਲਮੀ ਕੁਰਸੀ ਨਾਮੇ ਉਤੇ ਲਿਖੀ ਤਰੀਕ ਤੇ ਵਿਸ਼ਵਾਸ ਕਰਨਾ ਜ਼ਿਆਦਾ ਸਹੀ ਦਿਸਦਾ ਹੈ । ਜੇਹਾ ਕਿ ਵਾਰਸ ਦੱਸਦੇ ਹਨ ਕਿ ਇਹ ਕੁਰਸੀਨਾਮਾ ਜਾਂ ਖ਼ਾਨਦਾਨੀ ਪੱਤਰੀ ਬਾਬਾ ਹਾਸ਼ਮ ਸ਼ਾਹ ਦੇ ਸਪੁੱਤਰ ਹਜ਼ਰਤ ਮੁਹੰਮਦ ਸ਼ਾਹ (੧੭੯੧-੧੮੬੦ ਈ.) ਦੀ ਹੱਥੀ ਲਿਖੀ ਹੋਈ ਹੈ । ਇਸ ਲਈ ਇਸ ਪਰਮਾਣੀਕ ਲਿਖਤ ਨੂੰ ਮੰਨਣੋਂ ਸੰਕੋਚ ਨਹੀਂ ਕਰਨਾ ਚਾਹੀਦਾ ਤੇ ਸਾਹਿਤਕਾਰਾਂ ਨੂੰ ਇਹ ਜਨਮ-ਤਰੀਕ ਪਰਵਾਣ ਕਰ ਲੈਣੀ ਉਚਿਤ ਹੈ । ਫਿਰ, ਇਸੇ ਕੁਰਸੀਨਾਮੇ ਅਨੁਸਾਰ ਉਨ੍ਹਾਂ ਦੇ ਪਿਤਾ ਦਾ ਦੇਹਾਂਤ ੧੭੪੮ ਈ. ਵਿੱਚ ਹੋਇਆ ਦੱਸਿਆ ਜਾਂਦਾ ਹੈ, ਇਕ ਤਰਾਂ ਕੁਸ਼ਤਾ ਜੀ ਨੇ ਵੀ ਇਹ ਗੱਲ ਮੰਨੀ ਹੈ ਕਿ ਹਾਸ਼ਮ ੧੩-੧੪ ਵਰੇ ਦਾ ਸੀ, ਜਦੋਂ ਉਸ ਦੇ ਪਿਤਾ ਦਾ ਚਲਾਣਾ ਹੋਇਆ । ਜੇ ੧੭੪੮ ਈ. ਵਿਚ ਪਿਤਾ ਦਾ ਦੇਹਾਂਤ ਮੰਨੀਏ, ਫਿਰ ੧੭੫੨-੫੩ ਵਿਚ ਹਾਸ਼ਮ ਦਾ ਜਨਮ ਕਿਵੇਂ ਮੰਨਿਆ ਜਾ ਸਕਦਾ ਹੈ ? ਇਸ ਬਾਹਰਲੀ ਗਵਾਹੀ ਤੋਂ ਇਲਾਵਾ ਹਾਸ਼ਮ ਦੀ ਰਚਨਾ ਦੀ ਅੰਦਰਲੀ ਗਵਾਹੀ ਵੀ ਜਿਸ ਜ਼ਮਾਨੇ ਦਾ ਨਕਸ਼ਾ ਸਾਡੇ ਸਾਮਣੇ ਲਿਆਉਂਦੀ ਹੈ, ਉਹ ੧੮ਵੀਂ

  • ਮੌਲਾ ਬਖਸ਼ ਕੁਸ਼ਤਾ ਹੁਰਾਂ ੧੧੬੬ ਹਿਜਰੀ ਲਿਖਿਆ ਹੈ (“ਪੰਜਾਬ ਦੇ ਹੀਰੇ' ਐਡੀਸ਼ਨ ਦਹੀ, ੧੯੫੦) ਪਰੰਤੂ ਕੁਸ਼ਤਾ ਹੁਰਾਂ ਦਾ ਹਵਾਲਾ ਦੇ ਕੇ ਹੀ ਸ. ਹਰਨਾਮ ਸਿੰਘ ਸ਼ਾਨ, ਖੋ : ਦੀਵਾਨ ਸਿੰਘ ਤੇ ਡਾ. ਗੋਪਾਲ ਸਿੰਘ ਦਰਦੀ ਆਦਿ ਨੇ ੧੧੬ ਹਿ. ਅਤੇ ਇਸ ਦੇ ਮੁਕਾਬਲੇ ਤੇ ੧੭੫੨ ਈ. ਲਿਖਿਆ ਹੈ, ਇਹ ਜੰਤਰੀ ਦੇ ਲਿਹਾਜ਼ ਨਾਲ ਵੀ ਗਲਤ ਹੈ ਤੇ ਉਪਰੋਕਤ ਹਵਾਲੇ ਅਨੁਸਾਰ ਵੀ ।

੧੬]