ਪੰਨਾ:Alochana Magazine July 1957.pdf/20

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਸਦੀ ਦਾ ਗੜ ਬੜ ਵਾਲਾ ਭਿਆਨਕ ਜ਼ਮਾਨਾ ਹੈ, ੧੯ਵੀਂ ਸਦੀ ਦਾ ਮਹਾਰਾਜਾ ਰਣਜੀਤ ਸਿੰਘ ਵਾਲਾ ਖੁਸ਼ਹਾਲ ਸਮਾਂ ਨਹੀਂ।

ਇਕ ਹੋਰ ਦਲੀਲ ਮਹਾਰਾਜਾ ਰਣਜੀਤ ਸਿੰਘ ਦੀ ਸਮਕਾਲੀਨਤਾ ਦੀ ਦਿੱਤੀ ਜਾਂਦੀ ਹੈ, ਪਰ ਇਹ ਸਮਕਾਲੀਨਤਾ ਤਾਂ ਉਪਰੋਕਤ ਜਨਮ-ਸਾਲ ਮੰਨ ਕੇ ਵੀ ਨਹੀਂ ਗੁਆਚਦੀ । ਚੂੰਕਿ ਹਾਸ਼ਮ ਦਾ ਦੇਹਾਂਤ ੧੮੪੩ ਈ. ਵਿਚ ਹੋਇਆ ਸੀ ਤੇ ਮਹਾਰਾਜੇ ਦਾ ੧੮੩੯ ਈ. ਵਿੱਚ ।

ਪ੍ਰੋ. ਦੀਵਾਨ ਸਿੰਘ ਹੁਰਾਂ ਕੁਸ਼ਤਾ ਹੁਰਾਂ ਦੇ ਦੱਸੇ ਜਨਮ-ਸਾਲ ਦੇ ਪੱਖ ਵਿਚ ਕੁਝ ਵਿਦਵਾਨਾਂ ਦੀਆਂ ਗਵਾਹੀਆਂ ਨੂੰ ਵੀ ਦਲੀਲ ਦੇ ਤੌਰ ਤੇ ਭੁਗਤਾਇਆ ਹੈ, ਪਰ ਇਹ ਬਲਵਾਨ ਪੱਖ ਨਹੀਂ।

ਮਿਸਾਲ ਲਈ ਕਿਸੇ ਸਮੇਂ ਗੁਰੂ ਨਾਨਕ ਸਾਹਿਬ ਦਾ ਜਨਮ, 'ਕੱਤਕ ਪੂਰਨਮਾਸ਼ੀ' ਮੰਨਿਆ ਜਾਂਦਾ ਸੀ ਤੇ ਤਮਾਮ ਪਰਸਿਧ ਇਤਿਹਾਸਕਾਰਾਂ ਇਹੋ ਲਿਖਿਆ ਹੈ, ਪਰ ਜਦੋਂ ਪੁਰਾਤਨ ਲਿਖਤ “ਪ੍ਰਾਚੀਨ ਜਨਮ ਸਾਖੀ" ਵਿਚ 'ਵੈਸਾਖ ਸੁਦੀ ਤ੍ਰਿਤੀਆ' ਲਿਖਿਆ ਮਿਲ ਗਇਆ ਤਾਂ ਹਰ ਇਤਿਹਾਸਕਾਰ ਦਾ ਕਥਨ ਅਪਰਵਾਣਤ ਹੋ ਗਇਆ ਤੇ ਵਿਦਵਾਨ ਵਿਸਾਖ. ਵਾਲੀ ਤਰੀਕ ਹੀ ਕਬੂਲਣ-ਯੋਗ ਸਮਝੀ । ਸੋ ਕੁਸ਼ਤਾ ਦੀ ਦੱਸੀ ਤਰੀਕ ਦੇ ਮੁਕਾਬਲੇ ਤੇ ਇਸ ਜਨਮ-ਤਰੀਕ ਦਾ ਸੋਮਾਂ ਜ਼ਿਆਦਾ ਭਰੋਸੇ-ਯੋਗ ਤੇ ਮੰਨਣ-ਯੋਗ ਹੈ ।

ਕੁਸ਼ਤਾ ਹੁਰਾਂ ਤਾਂ ਮਰਨ-ਤਰੀਕ ਬਾਰੇ ਇਹ ਲਿਖਿਆ ਹੈ ਕਿ ਹਾਸ਼ਮ ਨੇ ਮਹਾਰਾਜਾ ਰਣਜੀਤ ਸਿੰਘ ਤੋਂ ਛੇ ਵਰੇ ਬਾਦ ਚਲਾਣਾ ਕੀਤਾ। ਇਹ ਗੱਲ ਕੁਝ ਹੱਦ ਤਕ ਹੈ ਵੀ ਠੀਕ, ਕਿਉਕਿ ਉਪਰੋਕਤ ਕੁਰਸੀਨਾਮੇ ਅਨੁਸਾਰ ਹਾਸ਼ਮ ਦਾ ਦੇਹਾਂਤ ਸਾਲ ੧੮੪੩ ਈ. ਹੈ ਅਰਥਾਤ ਸ਼ੇਰਿ ਪੰਜਾਬ ਤੋਂ ੩-੪ ਵਰੇ ਬਾਦ। ਅਹਿਮਦ ਯਾਰ ਦਾ ਸੰਕੇਤ ‘ਸਦ ਰਹਿਮਤ ਉਸਤਾਦੋਂ, ਵੀ ਇਥੇ ਕੁ ਹੀ ਪੈਂਦਾ ਹੈ । ਪਰ ਕਸ਼ਤਾ ਹਰਾਂ ‘ਚਸ਼ਮਾਏ ਹਯਾਤ ਵਿੱਚ ਇਹ ਲਿਖਿਆ ਸੀ ਕਿ ਇਨ੍ਹਾਂ ਦੀ 70 ਬਰਸ ਦੀ ਉਮਰ ਸੀ । 'ਪੰਜਾਬ ਦੇ ਹੀਰੇ' ਵਿੱਚ ਇਹ ਛਪਿਆ ਮਿਲਦਾ ਹੈ ਕਿ ਹਾਸ਼ਮ ੬੪ ਵਰੇ ਦੀ ਉਮਰ ਭੋਗ ਕੇ ਮੋਇਆ | ਬਾਵਾ ਬੁਧ ਸਿੰਘ ਹੁਰਾਂ ਵੀ ੭੦ ਬਰਸ ਜੀਉਣਾ ਲਿਖਿਆ ਹੈ। ਇਸ ਅਨੁਸਾਰ ਮਗਰਲੇ ਸਾਹਿਤਕਾਰਾਂ ਜਨਮ-ਸਾਲ ਤੋਂ ੬੪ ਜਾਂ 70 ਵਰੇ ਗਿਣ ਲਏ ਤੇ ਦੇਹਾਂਤ-ਤਰੀਕ ਕਿਸੇ ਨੇ ੧੮੧੭ ਕਿਸੇ ੧੮੨੦ ਜਾਂ ੧੮੨੩ ਈ. ਲਿਖ ਦਿੱਤੀ ।


* ਪੰਜਾਬ ਦੇ ਹੀਰੇ, ਪੰਨਾ ੧੦੮, ਬੰਬੀਹਾ ਬੋਲ, ਪੰਨਾ ੧੬੧।

[੧੭