ਪੰਨਾ:Alochana Magazine July 1957.pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਰਅਸਲ ਇਹ ਕੁਸ਼ਤਾ ਜੀ ਦਾ ਕਸੂਰ ਨਹੀਂ ਜਾਪਦਾ, ਕੁਸ਼ਤਾ ਜੀ ਨੇ 'ਪੰਜਾਬ ਦੇ ਹੀਰੇ’ ਪੁਸਤਕ ਆਪ ਫ਼ਾਰਸੀ ਅੱਖਰਾਂ ਵਿੱਚ ਲਿਖੀ ਸੀ ਪਰ ਇਸ ਦਾ ਗੁਰਮੁਖੀ ਲਿੱਪੀ ਵਿੱਚ ਉਤਾਰਾ ਲਾਲਾ ਧਨੀ ਰਾਮ ਚਾਤ੍ਰਿਕ ਜੀ ਨੇ ਕਿਸੇ ਤੋਂ ਕਰਵਾਇਆ ਸੀ। ਮਾਲੂਮ ਹੁੰਦਾ ਹੈ ਇਸ ਉਤਾਰੇ ਸਮੇਂ ਕਿਤੇ ੯੪ ਵਰੇ ਉਮਰ ਲਿਖਣ ਦੀ ਥਾਂ ੬੪ ਵਰੇ ਲਿਖ ਦਿੱਤਾ ਗਇਆ। ਗੁਰਮੁਖੀ ਅੰਕਾਂ ਦੇ ਛੀਕਾ ਤੇ ਨਾਇਆਂ ਸੂਰਤਾਂ ਕਰ ਕੇ ਰਲ ਜਾਂਦੇ ਹਨ। ਇਉਂ ਇੱਕ ਸਹਿਜ-ਸੁਭਾ ਹੀ ਗ਼ਲਤ ਚੀਜ਼ ਦਾ ਮੁੱਢ ਬੱਝ ਗਇਆ।

ਸੋ ਇਸ ਗ਼ਲਤੀ ਦੀ ਦਰੁਸਤੀ ਹੁਣ ਕਰ ਹੀ ਲੈਣੀ ਚਾਹੀਦੀ ਹੈ ਤਾਕਿ ਹਾਸ਼ਮ-ਕਾਲ ਬਾਰੇ ਕਿਸੇ ਤਰ੍ਹਾਂ ਦਾ ਭੁਲੇਖਾ ਨਾ ਰਹੇ।

ਇਹ ਅਸੀਂ ਪਿੱਛੇ ਦੱਸ ਆਏ ਹਾਂ, ਹਾਸ਼ਮ ੧੩-੧੪ ਵਰੇ ਦਾ ਸੀ, ਜਦੋਂ ਉਸ ਦੇ ਪਿਤਾ ਦਾ ਦੇਹਾਂਤ ਹੋਇਆ। ਸ਼ਾਇਦ ਇਸੇ ਕਰ ਕੇ ਉਸ ਨੂੰ ਬਹੁਤੀ ਉੱਚ-ਵਿਦਿਆ ਦੀ ਪਰਾਪਤੀ ਦਾ ਮੌਕਾ ਵੀ ਨਾ ਜੁੜਿਆ। ਇੱਕ ਸਿਆਣੇ ਹਾਜੀ ਦਾ ਪੁੱਤਰ ਹੋਣ ਕਰ ਕੇ ਤੇ ਮੁਸਲਮਾਨ ਹੋਣ ਕਰ ਕੇ ਉਸ ਮਾਮੂਲੀ ਅਰਬੀ ਵੀ ਸਿੱਖੀ-ਪੜੀ ਹੋਵੇਗੀ ਤੇ ਰਾਜ-ਭਾਸ਼ਾ ਹੋਣ ਕਾਰਨ ਫ਼ਾਰਸੀ ਦਾ ਗਿਆਨ ਵੀ ਪਰਾਪਤ ਕੀਤਾ ਹੋਵੇਗਾ। ਜੈਸਾ ਕਿ ਵਾਰਸ ਵੀ ਮੰਨਦੇ ਹਨ, 'ਉਸ ਨੇ ਅੱਖਰੀ ਵਿੱਦਿਆ ਦੀ ਥਾਂ ਜ਼ਿਆਦਾਤਰ ਅਨੁਭਵ ਰਾਹੀਂ ਗਿਆਨ ਦੀ ਪਰਾਪਤੀ ਕੀਤੀ।' ਰਰ ਵਾਰਸ ਨੇ ਇਹ ਵੀ ਕਿਹਾ ਹੈ ਕਿ ਉਨਾਂ ੧੪ ਵਰੇ ਦੀ ਉਮਰ ਵਿੱਚ ਹੀ ਫਾਰਸੀ, ਅਰਬੀ ਤੇ ਅਬੂਰ ਪਾਇਆ।

(੧) ਮੇਰਾ ਖ਼ਿਆਲ ਹੈ ਜੇ ਕਰ ਉਹ ਬਹੁਤਾ ਫ਼ਾਰਸੀ ਆਲਿਮ ਹੁੰਦਾ ਤਾਂ ਉਸ ਦਾ

ਪੰਜਾਬੀ ਰਚਨਾ ਵਿੱਚ ਵੀ ਫ਼ਾਰਸੀ ਤਤਸਮ ਸ਼ਬਦਾਵਲੀ ਵੱਲ ਝੁਕਾ ਹੁੰਦਾ ਪਰ

ਉਸ ਨੇ ਤਦਭਵ ਰੂਪ ਜ਼ਿਆਦਾ ਅਪਣਾਏ ਹਨ। ਜੋ ਸਾਡੇ ਵੀ ਸੁਆਗਤ ਯੋਗ

ਹਨ।

(੨) ਇਵੇਂ ਜਿਵੇਂ ਹਾਸ਼ਮ ਵੱਲੋਂ ਫ਼ੁਕਰਾਵਾਂ, ਸ਼ੁਅਰਾਵਾਂ ਤੇ ਉਲਮਾਵਾਂ ਆਦਿ

ਬਹੁਵਚਨਾਂ ਦੇ ਬਹੁਵਚਨ ਦੀ ਵਰਤੋਂ ਦੀ ਗੱਲ। ਭਾਵੇਂ ਇਹ ਸ਼ਬਦ ਇਸ ਰੂਪ

ਵਿੱਚ ਹੋਰਾਂ ਕਵੀਆਂ ਨੇ ਵੀ ਵਰਤੇ ਹੋਣਗੇ ਤੇ ਗ਼ਲਤੁਲਆਮ ਹੋ ਕੇ ਚਾਲੂ ਵੀ

ਰਹੇ ਹੋਣਗੇ ਪਰ ਇੱਕ ਵਾਰ ਵਿਦਵਾਨ ਇਨ੍ਹਾਂ ਦੀ ਫਕੀਰਾਂ, ਸ਼ਾਇਰਾਂ ਤੇ

ਆਲਮਾਂ ਬਹੁਵਚਨ


+ ਸੱਸੀ ਹਾਸ਼ਮ, ਪੰਨਾ ੨੩੫, ੨੩੬ ਅ।

੧੮]