ਪੰਨਾ:Alochana Magazine July 1957.pdf/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜਾਂ ਵਰਤਣਾ ਜ਼ਿਆਦਾ ਠੀਕ ਸਮਝਦਾ | (੩) ਸੱਸੀ ਵਿੱਚ ਤੁਕ ਹੈ ਹਰ ‘ਅਰਵਾਹੁ ਅਸੀਰ ਇਸ਼ਕ ਦਾ, ਕੈਦ ਜਿਸਮ ਵਿੱਚ ਪਾਇਆ ॥੨॥ ਜਾਂ ਵਹਿਸ਼ ‘ਤਯੂਰ’ ਜਨਾਇਤ ਆਦਮ, ਹਰ ਇੱਕ ਸੀਸ ਨਿਵਾਇ ॥੪॥ ਇਨ੍ਹਾਂ ਤੁਕਾਂ ਵਿੱਚ ਅਰਵਾਹੁ (ਰੂਹ ਦਾ ਬਹੁਵਚਨ) ਤੇ ਯੂਰ (ਇਰ ਦਾ ਬਹੁਵਚਨ) ਆਦਿ ਨੂੰ ਇਕਵਚਨ ਸਮਝ ਕੇ ਇਕਵਚਨੀ ਕ੍ਰਿਆ ਨਾਲ ਹੀ ਸੰਬੰਧਤ ਕੀਤਾ ਗਇਆ ਹੈ । ਫਾਰਸੀ ਦਾ ਆਲਿਮ ਇਉਂ ਨਾ ਕਰਦਾ, ਉਹ ਜਾਂ ਤਾਂ ਇਨ੍ਹਾਂ ਦੇ ਇੱਕਵਚਨ ਰੂਪ ਹੀ ਵਰਤਦਾ ਜਾਂ ਫ਼ਿਰ ਕ੍ਰਿਆ ਬਹੁਵਚਨੀ ਬਣਾਉਂਦਾ। (੪) ਹੀਰ ਦੀ ਸੀਹਰਫ਼ੀ ਵਿੱਚ ‘ਇ ਜ਼ਾਮਨ ਹੈ ਅਸਾਂ ਨਿਮਾਣਿਆਂ ਦਾ ਲਿਖਿਆ ਹੈ ਜਦੋਂ ਕਿ ਜ਼ਾਮਣ ਪਦ ‘ਜੁਆਦ ਨਾਲ ਲਿਖਿਆ ਜਾਂਦਾ ਹੈ । (੫) ਜੇ ਕਰ ਕਵੀ ਫ਼ਾਰਸੀ ਦਾ ਬਹੁਤਾ ਆਲਿਮ ਹੀ ਹੁੰਦਾ ਤਾਂ ਪਹਿਲੀ ਉਮਰ ਵਿੱਚ ਜੁਆਨੀ ਸਮੇਂ ਲਿਖੀਆਂ ਮੁੱਢਲੀਆਂ ਸੀਹਰਫੀਆ ਵਿੱਚ ਨਵੀਂ ਨਵੀਂ ਪੜੀ ਫ਼ਾਰਸੀ ਦਾ ਰੰਗ ਵਧੇਰੇ ਹੋਣਾ ਚਾਹੀਦਾ ਸੀ, ਫ਼ਾਰਸੀ ਅਲੰਕਾਰ ਵੀ ਜ਼ਿਆਦਾ ਹੁੰਦੇ ਪਰ ਅਜੇਹਾ ਨਹੀਂ ਹੈ । ਬਾਦ ਦੀਆਂ ਰਚਨਾਵਾਂ ਵਿੱਚ ਫਾਰਸੀ ਰੰਗ ਜ਼ਿਆਦਾ ਹੋਣ ਦਾ ਕਾਰਣ ਕਵੀ ਦਾ ਉਸ ਸਮਾਜਕ ਵਾਤਾਵਰਣ ਵਿੱਚ ਰਹਿਣ ਦਾ ਲੰਮਾ ਤਜਰਬਾ ਹੈ , ਜਿਸ ਵਿਚ ਫ਼ਾਰਸੀ ਰਾਜ-ਭਾਸ਼ਾ ਹੋਣ ਕਰ ਕੇ ਆਮ ਵਰਤੀ ਜਾਂਦੀ ਸੀ ਤੇ ਇਸ ਦਾ ਬਹੁਤ ਪ੍ਰਭਾਵ ਸੀ, ਖਾਸ ਕਰ ਕੇ ਮੁਸਲਮਾਨੀ ਪਰਿਵਾਰਾਂ ਵਿੱਚ ਜ਼ੋਰ ਕੁਛ ਵਧੇਰੇ ਹੀ ਸੀ । ਸੋ ਫ਼ਾਰਸੀ ਸ਼ਬਦਾਵਲੀ ਜਾਂ ਤਰਕੀਬਾਂ ਤਸ਼ਬੀਹਾਂ ਦੀ ਮਿੱਸ, ਇਸ ਸੰਗਤ ਦਾ ਫਲ ਹੈ । ਹਾਸ਼ਮ ਨੇ ਆਪਣੀ ਰਚਨਾ ਵਿੱਚ ਚਾਰ ਪੰਜ ਥਾਂ ਅਫਲਾਤੁਨ, ਅਰਸਤ ਦੀ ਮਿਸਾਲ ਵਰਤੀ ਹੈ । ਜਿਵੇਂ ਸੱਸੀ ਦਾ ਸੰਦੂਕ ਬਣਾਉਣ ਵਾਲੇ ਤਰਖਾਣ ਲਈ, ਤੁੱਲੇ ਘੁਮਾਰ ਲਈ, ਫਰਹਾਦ ਦੀ ਕਾਰੀਗਰੀ ਜਤਾਉਣ ਲਈ । ਜੇ ਉਹ ਕਲਾਸੀਕਲ ਸਾਹਿਤ ਦਾ ਗੁੜ ਵੇਤਾ ਹੁੰਦਾ ਤਾਂ ਸ਼ਾਇਦ ਅਫਲਾਤੂਨ ਤੇ ਅਰਸਤੂ ਜੇਹੇ ਫਲਸਫੀਆਂ ਨੂੰ ਘੁਮਾਰਾਂ, ਰਾਜਾਂ ਨਾਲ ਉਪਮਾਉਣੇ ਜ਼ਰੂਰ ਸੰਕੋਚ ਕਰਦਾ । ਇਹ ਠੀਕ ਹੈ, (੧੯