ਪੰਨਾ:Alochana Magazine July 1957.pdf/24

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਮਾਮਾ ਸੀ, ਸੰਭਵ ਹੈ ਇਹ ਉਹੋ ਵਜੀਦ ਹੋਵੇ ਜਿਸ ਦੇ ਪੰਜਾਬੀ ਵਿੱਚ ਸ਼ਲੋਕ ਪਰਸਿਧ ਹਨ । ਮੇਰੇ ਇਸ ਅਨੁਮਾਨ ਦਾ ਕਾਰਣ ਇਹ ਹੈ ਕਿ ਜਿਸ ਸਮੇਂ ਹਾਜੀ ਮੁਹੰਮਦ ਸ਼ਰੀਫ਼ ਨੇ ਚਲਾਣਾ ਕੀਤਾ ਤਾਂ ਵਜੀਦ ਨੇ ਉਨ੍ਹਾਂ ਦੀ ਕਬਰ ਤੇ ਜਾ ਕੇ ਇਹ ਸ਼ਬਦ ਉਸੇ ਛੰਦ-ਚਾਲ ਵਿੱਚ ਕਹੇ ਸਨ, ਜਿਸ ਵਿਚ ਉਨਾਂ ਦੇ ਸ਼ਲੋਕ ਪਰਸਿਧ ਹਨ-

"ਕਹਾਂ ਗਇਆ ਉਹ ਭੌਰ, ਉਠਾਵੇ ਭਾਰ ਨੂੰ,
ਜਾਂਦੀ ਵਾਰ ਨ ਮਿਲਿਓ, ਮਹਿਰਮ ਯਾਰ ਨੂੰ

।"

ਵੱਡੀ ਗੱਲ ਨਹੀਂ ਕਿ ਇਮੇ ਦੀ ਪ੍ਰੇਰਨਾ ਤੇ ਪ੍ਰਭਾਵ ਕਰ ਕੇ ਹਾਸ਼ਮ ਨੂੰ ਕਵਿਤਾ ਦਾ ਸ਼ੌਕ ਲੱਗਾ ਹੋਵੇ ਪਰ ਮਲੂਮ ਹੁੰਦਾ ਹੈ, ਹਾਸ਼ਮ ਅੰਦਰ ਸ਼ਾਇਰੀ ਦੀ ਜੋਤ ਕਿਸੇ ਪ੍ਰੇਮਘਟਨਾ ਨੇ ਜਗਾਈ ਸੀ ਜਿਸ ਦਾ ਕਿ ਉਹ ਆਤਮ-ਅਨੁਭਵ ਆਪਣੇ ਹਰ ਸ਼ੇਅਰ ਵਿੱਚ ਬਿਆਨ ਕਰਦਾ ਹੈ।

ਪ੍ਰੇਮ-ਘਟਨਾ

ਹਾਸ਼ਮ ਦੇ ਉਸਤਾਦ ਸੰਤ ਮਾਣਕ ਦਾਸ (ਜਗਦੇਉ ਤੋਂ ਦੋ ਢਾਈ ਕੋਹ ਤੇ) ਕੰਦੋਵਾਲੀ ਰਹਿੰਦੇ ਸਨ, ਹਾਸ਼ਮ ਉਨ ਪਾਸ ਆਇਆ ਜਾਇਆ ਕਰਦੇ ਸਨ ਤੇ ਹਕੀਮੀ ਕਰ ਕੇ ਚੱਕਰ ਲਗਦਾ ਰਹਿੰਦਾ ਸੀ । ਇਸ ਆਵਾਜਾਈ ਵਿੱਚ ਹਾਸ਼ਮ ਦਾ ਉਥੋਂ ਦੀ ਇੱਕ ਬਾਹਮਣ ਲੜਕੀ ਨਾਲ ਇਸ਼ਕ ਹੋ ਗਇਆ । ਇਸ ਗੱਲ ਨੂੰ ਖ਼ਾਨਦਾਨ ਰਵਇਤ ਵਿਚ ਵੀ ਕਿਸੇ ਨ ਕਿਸੇ ਰੂਪ ਵਿੱਚ ਮੰਨਿਆ ਗਇਆ ਹੈ*। ਭਾਵੇਂ ਸਿਧੀ ਤਰ੍ਹਾਂ ਵਾਰਸ ਇਸ ਗੱਲ ਨਾਲ ਇਤਫ਼ਾਕ ਨਹੀਂ ਕਰਦੇ ਪਰ ਸਾਡੇ ਸਾਹਿਤਕਾਰਾਂ ਨੂੰ ਵੀ ਅਜੇਹੀ ਖੋਜ ਤੋਂ ਸੰਕੋਚ ਕਰਨਾ ਚਾਹੀਦਾ ਹੈ । ਕੋਈ ਵੀ ਲਾਇਕ ਵਾਰਸ ਇਹ ਨਹੀਂ ਕਹਿੰਦਾ ਹੁੰਦਾ ਕਿ ਸਾਡਾ ਵਡਾਰੂ ਫਲਾਨੀ ਦੇ ਇਸ਼ਕ ਵਿਚ ਫਸ ਗਇਆ ਸੀ ।

ਸੋ ਇਹ ਕੋਈ ਅਸੰਭਵ ਗੱਲ ਨਹੀਂ ਕਿ ਹਾਸ਼ਮ ਨਾਲ ਕੋਈ ਪੇਮ-ਘਟਨਾ ਵਾਪਰੀ ਸੀ ਤੇ ਉਸ ਦੇ ਉਸ ਨੂੰ ਚੰਗੇ ਮਾੜੇ ਸਿੱਟੇ ਵੀ ਭੁਗਤਣੇ ਪਏ ਸਨ | ਕੁਸ਼ਤਾ ਅਨੁਸਾਰ ਤਾਂ ਹਾਸ਼ਮ ਦੀ ਮ. ਰਣਜੀਤ ਸਿੰਘ ਨਾਲ ਜਾਣ-ਪਛਾਣ ਹੀ ਇਉਂ ਹੋਈ ਕਿ ਉਹ ਇਸ ਪੇਮ-ਘਟਨਾਂ ਦੇ ਸਿੱਟੇ ਵਜੋਂ ਗ੍ਰਿਫਤਾਰ ਹੋਏ ਲਾਹੌਰ ਆਏ ਤੇ ਇੱਥੇ ਕਵਿਤਾ ਸੁਣ ਕੇ ਮਹਾਰਾਜ ਨੇ ਆਪ ਨੂੰ ਛੱਡ ਦਿੱਤਾ | ਜੇਕਰ ਇਸ ਸਾਰੀ ਗੱਲ ਨੂੰ ਇਤਿਹਾਸਕ ਦਿਸ਼ਟੀ ਨਾਲ ਵੇਖੀਏ ਤਾਂ ਸ. ਰਣਜੀਤ ਸਿੰਘ ਸਮੇਂ ਇਸ ਘਟਨਾ ਦਾ


*ਸੱਸੀ ਹਾਸ਼ਮ, ਪੰਨਾ ੨੬੩ । ਕਿੱਸਾ ਸੱਸੀ ਪੁੰਨੂੰ । (ਸ.ਸ. ਅਮੋਲ) ੧੬-੨੦ ਪੰਨਾ ।

[૨૧