ਪੰਨਾ:Alochana Magazine July 1957.pdf/26

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਹਿੰਦਾ ਹੈ :- ‘‘ਸਾਬਤ ਮੁਇਆ ਸੁ ਕਾਮਲ ਹੋਇਆ, ਮੁਕਤ ਮੋਇਆਂ ਬਿਨ ਨਾਹੀਂ। ਹਾਸ਼ਮ ! ਜਾਨ ਬਚਾਈਂ ਮਰਨੋ, ਰਹਿਆ ਖਰਾਬ ਤਹੀਂ ੪੬੨॥ ਛਡ ਹੁਣ ਹੋਰ ਕਜ਼ੀ ਆ ਆਪਣਾ, ਜੋ ਤੁਧ ਕਹੀ ਸੁ ਜਾਣੀ । ਅਗਲੀ ਆਖਿ ਹਕੀਕਤ ਹਾਸ਼ਮ, ਕਿਤ ਬਿਧ ਹੋਇ ਵਿਹਾਣੀ !੪੬੩॥ ਤੂੰ ਭੀ ਲਾਫ ਮਰਨਾ ਹਾਸ਼ਮ, ਪੈਰ ਇਸ਼ਕ ਵਿੱਚ ਧਰ ਕੇ, ਹੈ ਸਦ ਹੈਫ਼ ! ਨ ਕਿਧਰੇ ਪਹੁਤੋਂ, ਮਜ਼ਾ ਨ ਪਾਇਓ ਮਰਕੇ । | ਇਸ ਪੇਮ-ਘਟਨਾ ਬਦਲੇ ਹਾਸ਼ਮ ਨੂੰ ਕਾਫ਼ੀ ਬਦਨਾਮੀ ਵੀ ਝਲਣੀ ਪਈ ਹੋਵੇਗੀ । ਮੁਸਲਮਾਨ ਕਹਿੰਦੇ ਹੋਣਗੇ ਕਿ ਇਸ ਨੇ ਗ਼ੈਰ-ਸ਼ਰਾ ਗੱਲ ਕੀਤੀ ਹੈ, ਹਿੰਦੂ ਉੱਜ ਔਖੇ ਹੋਣਗੇ । ਇਸ ਸਾਰੀ ਮਾਨਸਕ ਅਵਸਥਾ ਦੇ ਚਿਤਰ ਸਾਨੂੰ ਉਸ ਦੇ ਕਿੱਸਿਆਂ ਵਿੱਚੋਂ ਕਿਤੇ ਕਿਤੇ ਮਿਲ ਹੀ ਜਾਂਦੇ ਹਨ, ਖ਼ਾਸ ਕਰ ਕੇ ‘ਸ਼ੀਰੀ ਵਿੱਚ ਪਰ ਇਹ ਲੋਕ ਜਹਾਨੀ ਹਾਸ਼ਮ, ਕਿਵੇਂ ਨਾ ਖ਼ਯਾਲ ਛੁਡਾਂਦੇ । ਮਾਰਨ ਮਾਰ ਸੁਟਣ ਮੁੜ ਵੇਖਣ, ਮੁਇਆ ਫੇਰਿ ਮਰੇਂਦੇ ੨੭੭ ਵੱਡੀ ਗੱਲ ਨਹੀਂ ਕਿ ਹਾਸ਼ਮ ਨੂੰ ਏਸ ਪਿੱਛੇ ਜੇਲ ਵੀ ਕੱਟਣੀ ਪਈ ਹੋਵੇ । ਪਰ ਇਹ ਜੇਲ ਦੇਣ ਵਾਲੇ ਹਾਕਮ ਮ. ਰਣਜੀਤ ਸਿੰਘ ਦੇ ਨਹੀਂ ਸਗੋਂ ਮੁਗ਼ਲਰਾਜ ਦੇ ਹਾਕਮ ਹੋ ਸਕਦੇ ਹਨ ਜਾਂ ਫਿਰ ਮਿਸਲਾਂ ਦੇ ਜ਼ਮਾਨੇ ਦਾ ਕੋਈ ਸਿੱਖ ਸਰਦਾਰ ਹੋ ਸਕਦਾ ਹੈ | ਕਿਹਾ ਜਾਂਦਾ ਹੈ ਕਿ ਬੰਦੀਖਾਨੇ ਦੇ ਸਮੇਂ ਵਿੱਚ ਹੀ ਹਾਸ਼ਮ ਨੇ ਆਪਣੇ ਪੀਰ ਅਬਦੁਲ ਕਾਦਰ ਜੀਲਾਨੀ ਅੱਗੇ ਦੁਆ ਕਰਦਿਆਂ ਇਹ ਮੁਲਾਕਾਤ ਕਹੀ ਸੀ-ਸੇ ਇਹ ਮੁਨਾਜਾਤ ਵੀ ਇੱਕ ਤਰ੍ਹਾਂ ਦਾ ਪਰਮਾਣ ਪੇਸ਼ ਕਰਦੀ ਹੈ ਤੁਮ ਬਖ਼ਸ਼ੋ ਫ਼ਕਰ ਫ਼ਕੀਰਾਂ ਨੂੰ, ਤੁਮ ਦਿਓ ਕਰਮਾਤ ਪੀਰਾਂ ਨੂੰ । ਤੁਮ ਸ਼ਾਦ ਕਰੋ ਦਿਲਗੀਰਾਂ ਨੂੰ, ਤੁਮ ਕਰੋ ਖਲਸ ਅਸੀਰਾਂ ਨੂੰ । ਯਾ ਹਫ਼ਰਤ ਕੌਸ਼ਲ ਆਜ਼ਮ ਜੀ ! ਧਿਆਨ ਧਰੋ ਦੁਖ ਦੂਰ ਕਰੋ, ਸਭ ਤੋੜ ਉਤਾਰ ਜ਼ੰਜੀਰ ਅਸੀਰਾਂ । ਔਗੁਣਹਾਰ ਕੀ ਸਾਰ ਲਓ, ਹੋਰ ਜਾਨ ਕੀ ਮਾਫ਼ ਕਰੋ ਤਕਸੀਰਾਂ । ... ... ... ਤੁਮ ਫਰਸ਼ ਜ਼ਿਮੀਂ ਪਰ ਆਏ ਹੋ, ਦੁਖ ਦੂਰ ਕਰਨ ਦੁਖਿਆਰਾਂ ਦੇ । ਤੁਮ ਬੰਦੀਵਾਨ ਛੁੜਾਉ ਜੀ, ਨਿੱਤ ਤੋੜ ਜੰਜ਼ੀਰ ਹਜ਼ਾਰਾਂ ਦੇ।

  • ਪੰਜਾਬ ਦੇ ਹੀਰੇ, ਪੰਨਾ ੧੦੬ ।

[૨]