ਪੰਨਾ:Alochana Magazine July 1957.pdf/31

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਹਿਸਾਂ ਮੁਬਾਹਿਸਿਆਂ ਨੂੰ ਬਤੌਰ ਸਾਹਿਤ ਪੇਸ਼ ਕੀਤਾ ਹੈ ਅਤੇ ਉਹ ਆਲੋਚਕ ਜਿਨ੍ਹਾਂ ਐਸੀਆਂ ਰਚਨਾਵਾਂ ਨੂੰ ਬੁਧੀਵਾਦੀ ਨਾਂ ਦੇ ਕੇ ਸਾਹਿਤ ਮੰਨ ਲਿਆ ਹੈ, ਅਤੇ ਦੂਸਰੇ ਪਾਸੇ ਪਾਠਕਾਂ ਦਾ ਆਪਣਾ ਅਗਿਆਨ ਹੈ, ਜਿਨ੍ਹਾਂ ਨੇ ਇਨ੍ਹਾਂ ਸਾਹਿਤਕਾਰਾਂ ਤੇ ਆਲੋਚਕਾਂ ਦੇ ਕਰਤਵ ਨੂੰ ਜ਼ਾਤੀ ਘਾਟੇ ਨਹੀਂ ਸਗੋਂ ਯਥਾਰਥਵਾਦੀ ਅਸਲੀਅਤ ਸਮਝ ਲਿਆ ਹੈ ਅਤੇ ਇਸ ਤੋਂ ਆਪਣਾ ਚਿਤ ਉਪਰਾਮ ਕਰ ਲਿਆ ਹੈ।

ਇਹ ਠੀਕ ਹੈ ਕਿ ਜ਼ਮਾਨੇ ਦੇ ਚੱਕਰ ਨੇ ਸਮਾਜਕ ਖੇਤਰ ਵਿਚ ਇਸ਼ਕ ਤੇ ਇਸ ਦੇ ਨਾਲ ਵਾਬਸਤਾ ਤੁਰੀ ਆਉਂਦੀ ਮਰਯਾਦਾ ਵਾਲੇ ਘਰੋਗੀ ਤੇ ਮਨੋ-ਗਤ ਮਸਲਿਆਂ ਨਾਲੋਂ ਵੀ ਜ਼ਿਆਦਾ ਰੋਜ਼ਗਾਰ ਦੇ ਮਸਲੇ ਅਗੇ ਲੈ ਆਂਦੇ ਹਨ। ਇਸ ਵਾਸਤੇ ਲਾਜ਼ਮੀ ਹੈ ਕਿ ਸਾਹਿਤ ਵਿਚ ਸਮਕਾਲੀ ਸ਼ਖਸੀਅਤ ਦਾ ਪ੍ਰਗਟਾਵਾ ਇਨ੍ਹਾਂ ਮਸਲਿਆਂ ਦੇ ਦੁਵਾਲੇ ਹੋਵੇ। ਹਾਲਾਤ ਦੇ ਗੇੜ ਨੇ ਤਬਦੀਲੀ ਦੇ ਨਾਇਕ ਮਜ਼ਦੂਰ ਤੇ ਕਿਸਾਨ ਬਣਾ ਦਿਤੇ ਹਨ। ਸੋ ਉਨ੍ਹਾਂ ਤੇ ਉਨ੍ਹਾਂ ਦੇ ਮਸਲਿਆਂ ਦਾ ਸਾਹਿਤ ਵਿਚ ਉਘੜਨਾ ਵੀ ਅਵਸ਼ ਹੈ। ਪਰ ਹਾਲਾਤ ਕੁਛ ਵੀ ਹੋਣ, ਜ਼ਮਾਨੇ ਦਾ ਚੱਕਰ ਕਿਤੋਂ ਚਲ ਕੇ ਕਿਤੇ ਵੀ ਆ ਗਇਆ ਹੋਵੇ, ਸਾਹਿਤ, ਆਰਥਕ, ਸਿਆਸੀ ਤੇ ਸਮਾਜਕ ਵਿਸ਼ਲੇਸ਼ਣ ਦਾ ਨਾਂ ਨਹੀਂ ਹੋ ਸਕਦਾ। ਇਹ ਹਾਲਾਤ ਦੇ ਪੂਰੇ ਭਰਵੇਂ ਪ੍ਰਸੰਗ ਵਿਚ ਪੂਰਨ ਸਖਸੀਅਤ ਦੇ ਵਿਕਾਸ ਦਾ ਹੀ ਚਿਤਰ ਹੈ। ਹਾਲਤ ਤੇ ਇਨਸਾਨ, ਜੀਵਨ ਅਖਾੜੇ ਵਿਚ ਧੁਰੋਂ ਘੁਲਦੇ ਆਇਆਂ ਪਹਿਲਵਾਨਾਂ ਦਾ ਜੋੜਾ ਹੈ। ਇਕ ਨੂੰ ਦੂਸਰੇ ਦੇ ਪ੍ਰਸੰਗ ਵਿਚੋਂ ਨਾ ਜ਼ਿੰਦਗੀ ਤੇ ਨਾ ਉਸ ਦੇ ਅਕਸ ਸਾਹਿਤ ਵਿਚੋਂ ਨਖੇੜਿਆ ਜਾ ਸਕਦਾ ਹੈ। ਜ਼ਿੰਦਗੀ ਦਾ ਛੋਟੇ ਤੋਂ ਛੋਟਾ ਹਾਦਸਾ, ਕਿਸੇ ਇਨਸਾਨ ਦਾ ਮਾਮੂਲੀ ਤੋਂ ਮਾਮੂਲੀ ਫੈਸਲਾ ਤੇ ਉਸ ਦੇ ਨੇਪਰੇ ਚੜ੍ਹਾਉਣ ਨਾਂ ਚੜਾਉਣ ਦਾ ਤਰੀਕਾ, ਇਨਸਾਨ ਦੇ ਦਿਲ ਦਾ ਕੋਈ ਮਨੇਵੰਗ, ਹਾਲਾਤ ਦੀਆਂ ਕੁਝ ਤਣੀਆਂ ਦੇ ਤਵਾਜ਼ਨ ਤੇ ਪੂਰਨ ਸ਼ਖਸੀਅਤ ਦੇ ਆਪਸ ਵਿਚ ਦਸਤ ਪੰਜੇ ਦਾ ਸਿੱਟਾ ਹੁੰਦਾ ਹੈ, ਸਾਹਿਤ ਇਸ ਦੀ ਵਾਸਤਵਿਕ ਤਸਵਰ ਹੈ। ਸਾਹਿਤਕ ਰਚਨਾਂ ਦਾ ਆਕਾਰ ਭਾਵੇਂ ਵਡਾ ਹੋਵੇ ਭਾਵੇਂ ਛੋਟਾ, ਭਾਵੇਂ ਉਹ ਇਕ ਅਧ ਹਾਦਸੇ ਦੀ ਛੋਟੀ ਕਹਾਣੀ ਹੋਵੇ, ਉਹ ਹਾਲਾਤ ਦੇ ਪ੍ਰਸੰਗ ਵਿਚ ਪੂਰਨ ਸ਼ਖਸੀਅਤ ਦੇ ਵਿਕਾਸ ਦਾ ਚਿਤਰ ਹੁੰਦਾ ਹੈ। ਮਿਸਾਲ ਦੇ ਤੌਰ ਤੇ ਮੁਪਾਸੇ ਦੀ 'ਡਾਇਮੰਡ ਨੈਕਲੇਸ' ਦਸ ਸਫੇੇ ਦੀ ਕਹਾਣੀ ਹੈ, ਪਰ ਜ਼ਮਾਨੇ ਦੇ ਹਾਲਾਤ ਦੇ ਪ੍ਰਸੰਗ ਵਿਚ ਕਲਰਕ ਦੀ ਵਹੁਟੀ ਦੀ ਪੂਰਨ ਤਸਵੀਰ ਹੈ। ਦਾਜ ਤੋਂ ਬਿਨਾਂ ਗਰੀਬ ਲੜਕੀ ਦਾ ਚੰਗਾ ਰਿਸ਼ਤਾ ਲਭਣ ਵਿਚ ਅਸੰਭਵੰਤਾ, ਮਾੜੇ ਨਾਲ ਵਿਆਹ ਕਰਵਾਉਣ ਦੀ ਮਜਬਰੀ, ਉਸ ਵਿਆਹੀ ਜ਼ਿੰਦਗੀ ਵਿਚ ਅਸ਼ੰਤੁਸ਼ਟਤਾ, ਐਸ਼ੋਇਸ਼ਰਤ ਦੀ ਲਾਲਸਾ, ਮੰਹ ਦੀ ਟਕਰੀ ਤੇ ਆਪਣੇ ਹੁਸਨ ਦੇ

੨੮]