ਪੰਨਾ:Alochana Magazine July 1957.pdf/32

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਸਰੇ ਵਿਆਹ ਤੋਂ ਬਾਹਰ ਆਪਣੀ ਜਮਾਤ ਤੋਂ ਉਪਰਲੀਆਂ ਜਮਾਤਾਂ ਦੇ ਮਰਦਾਂ ਦੀਆਂ ਅੱਖਾਂ ਚੜ੍ਹ ਜਾਣ ਤੇ ਇਸ ਨੁਕਤੇ ਤੋਂ ਇਸਤਰੀ਼ ਦੀ ਜ਼ਾਤ ਜਮਾਤ ਰਹਿਤ ਹੋ ਜਾਣ ਦੀ ਸੰਭਾਵਨਾਂ, ਕਲਰਕ ਜਮਾਤ ਦੀ ਇਕ ਫੇਟੀ ਦੀ ਨਾਂ ਸਹਿਣ ਦੀ ਸ਼ਕਤੀ, ਪਰ ਜਾਨ ਹੀਲ ਕੇ ਇਕਰਾਰ, ਕਰਜ਼ਾ ਤੇ ਪੈਸੇ ਦੀ ਜ਼ਿੰਮੇਵਾਰੀ ਨਿਭਾਉਣ ਦਾ ਰਵੱਯ ਤਾਕਿ ਇਜ਼ਤ ਬਣੀ ਰਹੇ ਅਤੇ ਕਿਸੇ ਦੇ ਮੂੰਹੋ ਨਾ ਪਈਏ ਅਤੇ ਅੰਤ ਵਿਚ ਵਿਤੋਂ ਵਧ ਭਾਰ ਨਿਭਾਉਂਦਿਆਂ ਜਵਾਨੀ ਦੇ ਹਡ ਖਰਕੇ ਬਚਿਆਂ ਹੋਣ ਦੇ ਨਤੀਜੇ ਵਾਸਤਵਕ ਚਿਤਰੇ ਪਏ ਹਨ| ਦੂਸਰੇ ਪਾਸੇ ਜ਼ਿਆਦਾ ਆਕਾਰ ਦੀ ਮਿਸਾਲ ਹਾਰਡੀ ਦੀ ਵੱਸ ਹੈ। ਨਾਵਲਕਾਰ ਨੇ ਵੇਸੇਕਸ ਦੇ ਕਿਸਾਨ ਜਮਾਤ ਦੀ ਉਪਰਲੀਆਂ ਜਮਾਤਾਂ ਦੇ ਹਥੋਂ ਤਬਾਹੀ ਦੀ ਤਸਵੀਰ ਤਿੰਨ ਚਾਰ ਪੋਜ਼ੀਸ਼ਨਾਂ ਲੈ ਕੇ ਪੇਸ਼ ਕੀਤੀ ਹੈ, ਨਾਵਲ ਉਘੜਦਿਆਂ ਸਾਰ ਰਾਸ ਖਤਮ ਹੋਣ ਕਰਕੇ ਟੈਸ ਨੂੰ ਐਲਕ ਕੋਲ ਜਾਣਾ ਪੈਂਦਾ ਹੈ। ਟੈਂਸ ਐਲਕ ਦੇ ਢਹੇ ਕਿਸੇ ਆਪਣੀ ਨਵੇਕਲੀ ਜ਼ਾਤੀ ਕੰਮਜ਼ੋਰੀ ਕਰਕੇ ਨਹੀਂ ਚੜ੍ਹਦੀ। ਵਜ੍ਹਾ ਦੋਹਾਂ ਜਮਾਤਾਂ ਦਾ ਆਪਸ ਵਿਚ ਰਿਸ਼ਤਾ ਹੈ, ਜਿਸ ਨੇ ਤਕੜੀ ਦਾ ਪਾਸਕੂ ਕਿਸਾਨ ਜਮਾਤ ਦੇ ਖਿਲਾਫ ਕੀਤਾ ਹੋਇਆ ਹੈ, ਜਿਸ ਕਰਕੇ ਹੀ ਹੀਰਿਆਂ ਦੀ ਰਾਣੀ ਤੇ ਕਾਰ ਐਲਕ ਦੇ ਮਗਰ ਫਿਰਦੀਆਂ ਹਨ ਅਤੇ ਸੜੇਵੇਂ ਕਰਕੇ ਮੌਕਾ ਬਣਨ ਤੇ ਟੈਸ ਨੂੰ ਕਟਦੀਆਂ ਹਨ| ਅਤੇ ਟੈਸ ਕੜਾਹੀ ਵਿਚੋਂ ਨਿਕਲ ਕੇ ਅੱਗ ਵਿਚ ਪੈਂਦੀ ਹੈ। ਔਲਕ ਟੈਸ ਦੀ ਇਜ਼ਤ ਨੂੰ ਹਥ ਪਾਉਂਦਾ ਹੈ ਅਤੇ ਉਹ ਹੀ ਜਮਾਤ ਤੇ ਉਸ ਦਾ ਸਦਾਚਾਰਕ ਕਾਨੂੰਨ ਖਾਵੰਦ ਦੇ ਰੂਪ ਵਿਚ ਏਂਜਲ ਰਾਹੀਂ ਗਵਾਈ ਇਜ਼ਤ ਦੀ ਸਜ਼ਾ ਦੇਂਦਾ ਹੈ। ਏਂਜਲ ਦੇ ਚਲੇ ਜਾਣ ਤੋਂ ਮਗਰੋਂ ਟੈਸ ਨੂੰ ਮਜ਼ਦੂਰੀ ਕਰਨੀ ਪੈਂਦੀ ਹੈ। ਅਤੇ ਫਲੀੰਟਕੋਬ ਐਸ਼ ਵਿਚ ਮਜ਼ਦੂਰ ਤੇ ਮਾਲਕ ਦਾ ਸਧਾ ਲਕ ਤੋੜਵਾਂ ਰਿਸ਼ਤਾ ਪਰਤੱਖ ਹੈ ਅਤੇ ਮੇਰੀਅਨ ਦੀ ਸ਼ਰਾਬ ਦੀ ਬੋਤਲ ਕੋਈ ਉਸ ਦੀ ਨਿਰੀ ਜ਼ਾਤੀ ਕੰਮਜ਼ੋਰੀ ਨਹੀ। ਮੇਰੀਅਨ ਤੇ ਉਸ ਦੀਆਂ ਨਾਲ ਦੀਆਂ ਦਾ ਅੰਦਾਜ਼ਾ ਹੈ ਕਿ ਟੈਸ ਨੂੰ ਕੋਈ ਤਾਕਤ ਏਜਲ ਦੇ ਪਿਆਰ ਤੋਂ ਹਟਾ ਨਹੀਂ ਸਕਦੀ, ਪਰ ਹੋਣੀ ਦੇ ਗੈਬੀ ਹਥ ਵਾਂਗ (Like the hidden hand of fate) ਇਨ੍ਹਾਂ ਦੋਹਾਂ ਜਮਾਤਾਂ ਦਾ ਆਪਸ ਵਿਚ ਰਿਸ਼ਤਾ ਆਪਣਾ ਹਥ ਵਿਖਾਉਂਦਾ ਹੈ, ਟੈਸ ਦੇ ਬਾਪ ਦੇ ਮਰ ਜਾਣ ਤੇ ਫੇਸ ਦਾ ਟੱਬਰ ਬੇਆਸਰਾ ਹੋ ਸੜਕ ਤੇ ਆ ਜਾਂਦਾ ਹੈ। ਮਜਬੂਚਨ ਟੈਸ ਐਲਕ ਦੇ ਹਵਾਲੇ ਹੋ ਜਾਂਦੀ ਹੈ ਅਤੇ ਜਦੋਂ ਏਂਜਲ ਵਾਪਸ ਆ ਕੇ ਏਸ ਨੂੰ ਮਿਲਦਾ ਹੈ, ਟੈਸ ਆਪਣੇ ਦਵਾਲੇ ਹਾਲਾਤ ਦੀ ਚਾਰ ਚੁਫੇਰਿਉਂ ਗਲੀ ਬੰਦ ਵੇਖ ਕੇ ਗਹਿਰੀ ਮਾਯੂਸੀ ਦੇ ਅਧੀਨ ਹੋ ਐਲਕ ਨੂੰ ਮਾਰ ਦੇਂਦੀ ਹੈ ਤਾਂ ਇਸ ਜਮਾਤ ਦਾ ਕਾਨੂੰਨ ਉਸ ਨੂੰ ਫਾਂਸੀ ਤੇ ਲਟਕਾ ਦੇਂਦਾ ਹੈ।

[੨੯