ਪੰਨਾ:Alochana Magazine July 1957.pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੀ ਗਹਿਰੀ ਸਮਝ ਅਤੇ ਇਸ ਦਾ ਅਮੀਰ ਤਜਰਬਾ ਜੋ ਕਿ ਸਾਹਿਤ ਦੀ ਬੁਨਿਆਦ ਹੈ ਇਸ ਵਿਚ ਨਹੀਂ ਜਿੰਨਾਂ ਤੇ ਜਿਸ ਤਰਾਂ ਦਾ ਉਪਰ ਉਪਰਾ ਗਿਆਨ ਅਗੇ ਹੀ ਪਾਠਕ ਨੂੰ ਹੁੰਦਾ ਹੈ ਨੰਦਾ ਉਸ ਨੂੰ ਹੀ ਨਾਟਕ ਦੀ ਸ਼ਕਲ ਵਿਚ ਪਾਤਰਾਂ, ਪਰਿਸਥਿਤੀਆਂ ਤੇ ਨਾਟਕੀ ਬੋਲ ਚਾਲ ਰਾਹੀਂ ਪੇਸ਼ ਕਰ ਦੇਂਦਾ ਹੈ ਅਤੇ ਉਹ ਆਮ ਰੋਜ਼ਾਨਾ ਅਖਬਾਰੀ ਜਾਣਕਾਰੀ ਨਾਲੋਂ ਝੰਘ ਨਹੀਂ ਹੁੰਦਾ| ਸਾਹਿਤਕ ਕਲਪਣਾ ਦੀ ਕਿਰਤ ਕਿਤੇ ਰੜਕਦੀ ਹੀ ਨਹੀਂ। ਜੇ ਇਸ ਦੀ ਕਿਰਤ ਵਿਚ ਹੁੰਦਾ ਹੈ ਉਹ ਐਨਾ ਉਪਰਾ ਤੇ ਉਤੇ ਹੀ ਪਿਆ ਹੁੰਦਾ ਹੈ ਕਿ ਜੇ ਪਾਠਕ ਬੇਧਿਆਨਾ ਜਾਂ ਹੁੰਗਲਾਂਦਾ ਵੀ ਪੜੀ ਜਾਵੇ ਤਾਂ ਪੱਲੇ ਪਈ ਜਾਂਦਾ ਹੈ। ਦੂਸਰੀ ਵੇਰ ਪੜ੍ਹਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ| ਪਾਇ ਦੇ ਸਾਹਿਤ ਦੀ ਪਹਿਲੀ ਨਿਸ਼ਾਨੀ ਇਹ ਹੁੰਦੀ ਹੈ ਕਿ ਹਰ ਵੇਰ ਪੜਿਆਂ ਉਸ ਵਿਚੋਂ ਨਵਾਂ ਤਜਰਬਾ ਹੋਰ ਗਹਿਰਾਈ ਦਿਸਦੀ ਹੈ। ਉਸ ਨੇ ਜ਼ਿੰਦਗੀ ਦੀ ਤਾਣੀ ਨੂੰ ਐਸੇ ਤਰੀਕੇ ਨਾਲ ਕੰਡੀ ਪਾਈ ਹੁੰਦੀ ਹੈ ਕਿ ਹਰ ਨਵੀਂ ਪੀਹੜੀ ਆਪਣੀ ਲੋੜ ਤੇ ਸਵਾਦ ਮੁਤਾਬਕ ਜ਼ਿੰਦਗੀ ਨੂੰ ਸਮਝਣ ਵਾਂਗ ਆਪਣੇ ਸੂਤ ਦਾ ਮਤਲਬ ਕਢ ਲੈਂਦੀ ਹੈ। ਇਨਸਾਨੀ ਤਜਰਬੇ ਦਾ ਇਹ ਅਥਾਹ ਡੂੰਗਾ ਅਜ ਕਲ੍ਹ ਦੇ ਬਹੁਤ ਸਾਰੇ ਪੰਜਾਬੀ ਸਾਹਿੱਤ ਵਿਚੋਂ ਨਹੀਂ ਮਿਲਦਾ। ਬਹੁਤ ਪੰਜਾਬੀ ਸਾਹਿੱਤ ਵਾਂਗ ਨੰਦੇ ਦੀ ਕਿਆਰੀ ਵਿਚ ਵੀ ਵਿਰਲੀ ਜਿਹੀ ਵਾਢੀ ਹੁੰਦੀ ਹੈ। ਨਾ ਆਪਣੇ ਆਪ ਤੇ, ਨਾ ਜ਼ਿੰਦਗੀ ਦੀ ਸਮਝ ਵਿਚ ਕੋਈ ਵਾਧਾ ਹੁੰਦਾ ਹੈ। ਇਸ ਦੀ ਕਿਰਤ ਨਾ ਕਿਸੇ ਨਵੀਂ ਵਸਤੂ ਨੂੰ ਸਾਡੇ ਵਾਸਤੇ ਸਾਰਥਕ ਬਣਾਉਂਦੀ ਹੈ, ਨਾ ਕਿਸੇ ਜ਼ਿੰਦਗੀ ਦੀ ਤਹਿ ਤੇ ਨਵਾਂ ਚਾਨਣ ਪਾਉਂਦੀ ਹੈ, ਨਾ ਕੋਈ ਬਹੁਤੀ ਨਵੀਂ ਕੀਮਤ ਉਸਾਰਦੀ ਹੈ, ਨਾ ਹੀ ਸਾਡਾ ਮਨੋਵਗਕ ਰਵੈਯਾ ਬਦਲਦੀ ਹੈ। ਗਲ ਕੀ ਕਰੜੀ ਪਕੜ ਹੀ ਨਹੀਂ ਕਰਦੀ। 'ਵਰ ਘਰ' ਤਾਂ ਪ੍ਰਤੱਖ ਹਲਕੀ ਜਿਹੀ ਕਿਰਤ ਹੈ। 'ਵਰ ਘਰ' ਦੀ ਭਾਲ, ਸਾਹਿਬ ਦਿਆਲ ਦੇ ਘਰ ਸਗਨ, ਉਸ ਦਾ ਟੁੁਟਣਾ ਤੇ ਜੈ ਕਿਸ਼ਨ ਨਾਲ ਰਿਸ਼ਤਾ ਹੋਣਾ, ਸਭ ਬਾਜ਼ਾਰੀ ਜਹੀ ਪੱਧਰ ਤੇ ਹਨ। ਨਾਟਕਕਾਰ ਦਾ ਜ਼ੋਰ ਵਿਦਿਆ, ਪੋਜ਼ੀਸ਼ਨ ਤੇ ਉਮਰ ਮੁਤਾਬਕ ਪਾਤਰਾਂ ਦੀ ਬੋਲੀ ਦੇ ਨਖੇੜ ਤੇ ਲਗਾ ਹੋਇਆ ਹੈ। ਜਿਸ ਸਤਹੀ ਚਲਾਵੀ ਪੱਧਰ ਤੇ ਨਾਟਕ ਲਿਖਿਆ ਗਇਆ ਹੈ, ਉਸ ਪੱਧਰ ਤੇ ਅਟਕਦਾ ਨਹੀਂ। ਜੇ ਪਾਠਕ ਨੂੰ ਕੁਝ ਬਹੁਤ ਦੇਂਦਾ ਨਹੀਂ ਤੇ ਕੁਝ ਮੰਗਦਾ ਵੀ ਨਹੀਂ। ਚੰਦ ਘੜੀਆਂ ਦਾ ਹਲਕਾ ਫੁਲਕਾ ਸਾਥੀ ਹੈ। ਹੰਢਵੀਂ ਦੋਸਤੀ ਪਾਉਣ ਦੀ ਨੰਦੇ ਦੀ ਕਿਰਤ ਦੀ ਪਹੁੰਚ ਹੀ ਨਹੀਂ।

'ਸੁੁਭੱਦਰਾ' ਵਿਚ ਵੀ ਨੰਦਾ ਸਤਹੀ ਪੱਧਰ ਤੇ ਹੀ ਹੈ ਅਤੇ ਬੁਨਿਆਦੀ ਗਲ ਵਿਚ ਮੁੁੁੁਢੋਂ ਹੀ ਘੁਸ ਗਇਆ ਹੈ। ਪਹਿਲੇ ਅੰਕ ਦਾ ਕੰਮ ਨਾਟਕ ਖੋਲਣਾ ਹੈ ਅਤੇ

[੩੯