ਪੰਨਾ:Alochana Magazine July 1957.pdf/44

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਚ ਕਾਮਯਾਬ ਹੁੰਦਾ ਹੈ। ਇਹ ਗਲ ਵੀ ਪੰਜਾਬੀ ਦੇ ਕਿੰਨੇ ਕੁ ਨਾਟਕਕਾਰਾਂ ਬਾਬਤ ਕਹੀ ਜਾ ਸਕਦੀ ਹੈ? ਪਰ ਆਪਣੇ ਸਜਰੇ ਨਾਟਕ ‘ਵਾਰਸ’ ਵਿਚ ਸੇਖੋਂ ਨੇ ਆਪਣੀ ਆਦਤ ਅਨੁਸਾਰ ਚੋਖੇ ਕਰੜੇ ਕੰਮ ਨੂੰ ਹਥ ਪਾਇਆ ਹੈ। ਸਾਹਿਤਕ ਪਤਿਭਾ ਨੂੰ ਸਾਹਿਤਕ ਪਾਤਰ ਦੇ ਰੂਪ ਵਿਚ ਪੇਸ਼ ਕਰਨਾ ਕੋਈ ਖਾਲਾ ਜੀ ਦਾ ਵਾੜਾ ਨਹੀਂ। ਇਸ ਵਿਚ ਵਾਰਸ ਸ਼ਾਹ ਦੀ ਸ਼ਖਸੀਅਤ ਨੂੰ ਸੋਖ ਨੇ ਉਸ ਦੀ ਕਵਿਤਾ ਦੀ ਆਪਣੀ ਵਿਆਖਿਆ ਅਨੁਸਾਰ ਪੇਸ਼ ਕਰਨ ਦੀ ਕੋਸ਼ਸ਼ ਕੀਤੀ ਹੈ ਜਿਸ ਚਿਤਰ ਤੋਂ ਇਹ ਜ਼ਾਹਰ ਹੋਵੇ ਕਿ ਇਸ ਕਵਿਤਾ ਦਾ ਕੀ ਮਤਲਬ ਹੈ ਅਤੇ ਇਸ ਵਿਚ ਕੈਸੀ ਸ਼ਖਸੀਅਤ ਦਾ ਪ੍ਰਗਟਾਵਾ ਹੈ ਅਤੇ ਐਸੀ ਸ਼ਖਸੀਅਤ ਦਾ ਜ਼ਾਤ ਚਲਣੀ ਤੇ ਕਰਮ ਕੇਸਾ ਹੈ ਅਤੇ ਉਸ ਦੇ ਸ਼ਖਸੀ ਤੇ ਸਮਾਜਕ ਸਿੱਟੇ ਕੀ ਹਨ। ਸੇਖੋ ਨੇ ਇਸ ਸਭ ਕੁਝ ਨੂੰ ਜ਼ਮਾਨੇ ਦੇ ਸਮਾਜਕ ਸਿਆਸੀ ਹਾਲਾਤ ਦੇ ਭਾਂ ਵਿਚ ਰਖਕੇ ਦਿਖਾਉਣ ਦੀ ਕੋਸ਼ਸ਼ ਕੀਤੀ ਹੈ, ਪਰ ਨਾਟਕ ਦੇ ਰੂਪ ਰਾਹੀਂ ਤੇ ਜ਼ਮਾਨੇ ਦੇ ਮਨੋਭਾਵਾਂ ਨੂੰ ਪਾਤਰਾਂ ਦੇ ਮਨੋਰਥਾਂ ਦੀ ਸ਼ਕਲ ਵਿਚ। ਐਸੀ ਕੋਸ਼ਸ਼ ਵਾਸਤੇ ਮੈਦਾਨ ਖੁਲਾ ਚਾਹੀਦਾ ਸੀ। ਸ਼ਾਇਦ ਇਸ ਵਾਸਤੇ ਹੀ ਸੇਖੋਂ ਨੇ ਬੋਹੜੀਆਂ ਝਾਕੀਆਂ ਰਾਹੀ ਨਾਟਕ ਨੂੰ ਪੂਰਾ ਕਰਨ ਦਾ ਤਰੀਕਾ ਛਡ ਕੇ ਇਸ ਨੂੰ ਵੀਹਾਂ ਝਾਕੀਆਂ ਵਿਚ ਪੂਰਾ ਕੀਤਾ ਹੈ। ਇਸ ਕੋਸ਼ਸ਼ ਦੀ ਵਿਆਖਿਆ ਪੂਰੇ ਮਜ਼ਮੂਨ ਦੀ ਹਕਦਾਰ ਹੈ ਪਰ ਇਸਦੀ ਸੰਖੇਪ ਵਿਚਾਰ ਵੀ ਸ਼ਾਇਦ ਬੇ ਲੋੜ ਨ ਹੋਵੇ।

ਅਬਦਾਲੀ ਦੇ ਹਮਲੇ ਨੂੰ ਰੋਕਣ ਵਾਸਤੇ ਤੇ ਨਵਾਬ ਦੇ ਸਮਝੌਤੇ ਨਾਲ ਨਾਟਕ ਖੁਲ੍ਹਦਾ ਹੈ, ਪਰ ਇਹ ਸਿਰਫ ਮੂੰਹ ਦੀ ਗਲ ਹੈ। ਇਸ ਵਿਚ 'ਨਾਰਕੀ' ਵਾਲੇ ਉਘੇੜ ਦੀ ਕਾਮਯਾਬੀ ਨਹੀਂ। ਦੋ ਸਮਾਜਕ ਰੌਆਂ ਇਕ ਦੂਸਰੇ ਦੇ ਮੁਖਾਲਫ ਚਲਦੀਆਂ ਹਨ, ਮੁਗ਼ਲਾਂ ਦਾ ਰਾਜ-ਪ੍ਰਬੰਧ ਤੇ ਖਾਲਸੇ ਦੀ ਬਗ਼ਾਵਤ। ਇਹ ਆਪੋ ਆਪਣੀ, ਹੋੋਂਦ ਦੀ ਮਜਬੂਰੀ ਤੇ ਮਨੋਰਥਾਂ ਦੀ ਪੂਰਤੀ ਵਾਸਤੇ ਖਾਸ ਹਾਲਾਤ ਵਿਚ ਕਿਉਂ ਤੇ ਕਿਸ ਤਰ੍ਹਾਂ ਇਕੱਠੀਆਂ ਹੁੰਦੀਆਂ ਹਨ ਤੇ ਸਾਥੀ ਹੁੰਦੀਆਂ ਹੋਈਆਂ ਕਿਸ ਤਰਾਂ ਆਪੋ ਆਪਣੇ ਦਾਅ ਤੇ ਰਹਿੰਦੀਆਂ ਹਨ ਅਤੇ ਇਸ ਦੇ ਸਮਾਜਕ ਸਿਆਸੀ ਕੀ ਨਿਕਲਦੇ ਹਨ-ਇਹ ਸਮਾਜਕ ਹਾਲਾਤ ਦੀ ਮੁਖ ਲੜੀ ਸੀ ਅਤੇ ਨਾਟਕ ਦੀ ਰੀੜ ਦੀ ਹੱਡੀ। ਇਹ ਕਹਿ ਕੇ ਵਕਤ ਟੱਪਾ ਦੇਣਾ ਕਿ ਸਿੰਘਾਂ ਦੀ ਮੁਗਲਾਂ ਨਾਲ ਮਿਤਰਤਾ ਦੀਵਾਨ ਕੌੜਾ ਮਲ ਕਰ ਕੇ ਸੀ, ਸਾਹਿੱਤਕਾਰੀ ਤੋਂ ਅਸਤੀਫ਼ਾ ਦੇਣ ਵਾਲ ਗਲ ਹੈ। ਜਦੋਂ ਕਿਸੇ ਖਾਸ ਨੁਕਤੇ ਤੇ ਦੋ ਰੌਆਂ ਮਿਲਦੀਆਂ ਹਨ, ਗਲ ਬਾਤ ਤੇ ਸਮਝੌਤੇ ਆਦਮੀ ਹੀ ਕਰਦੇ ਹਨ, ਪਰ ਸਮਝੌਤੇ ਦੀ ਤਸਵੀਰ ਸਾਹਿੱਤ ਤੋਂ ਹੀ ਬਣਦਾ ਹੈ ਜੋ ਲੀਡਰਾਂ ਦੇ ਫੈਸਲੇ ਉਨ੍ਹਾਂ ਦੀਆਂ ਨਿਜੀ ਖਾਸੀਅਤਾਂ ਤੇ ਮੁਬਨੀ ਹੋਣ

[੪੩