ਪੰਨਾ:Alochana Magazine July 1957.pdf/46

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਉਹ ਮਾਪਿਆਂ ਦੀ ਰਜ਼ਾ ਨਾਲ ਉਸ ਨੂੰ ਵਿਆਹ ਕੇ ਲੈ ਜਾਂਦਾ ਹੈ। ਜੱਟ ਵੀ ਨਾਂਹ ਨਹੀਂ ਕਰਦੇ, ਧੌਸ ਦਾ ਵੀ ਜ਼ਿਕਰ ਨਹੀਂ ਹੁੰਦਾ। ਵਿਆਹ ਦੇ ਮਗਰੋਂ ਵੀ ਭਾਗਭਰੀ ਦੀ ਮਾਂ ਵਾਰਸ ਨੂੰ ਆਖਦੀ ਹੈ ਭਾਗਾਂ ਨੂੰ ਘਰ ਮਾੜਾ ਨਹੀਂ ਮਿਲਿਆ। ਰਹਿਮਤ ਦੇ ਮੂੰਹ ਵਿਚ ਵੀ ਕਿਸੇ ਹਦ ਤਕ ਪਾਣੀ ਭਰਦਾ ਹੈ। ਭਾਗਭਰੀ ਇਸ਼ਕ ਤੋਂ ਇਲਾਵਾ ਬਤੌਰੇ ਵਹੁਟੀ ਤੇ ਰਈਅੱਤ ਜੱਟ ਜਮਾਤ ਵਾਲਾ ਗਿਲਾ ਨਹੀਂ ਕਰਦੀ। ਭਾਗਭਰੀ ਦੀ ਮਾਂ ਤੇ ਭਰਜਾਈ ਮਾੜਾ ਮੋਟਾ ਗਿਲਾ ਕਰਦੀਆਂ ਹਨ ਕਿ ਜਦੋਂ ਦਾ ਵਿਆਹ ਕੇ ਲੈ ਗਇਆ ਹੈ, ਕੁੜੀ ਨੂੰ ਮਿਲਾਉਣ ਵੀ ਨਹੀਂ ਲਿਆਇਆ ਅਤੇ ਵਡਿਆਂ ਘਰਾਂ ਵਿਚ ਕੁੜੀਆਂ ਬੰਨ੍ਹਾਂ ਬਣ ਕੇ ਹੀ ਚਲੀਆਂ ਜਾਂਦੀਆਂ ਹਨ, ਪਰ ਇਹ ਮਾੜਾ ਘਰ ਤਕੜੇ ਘਰ ਧੀ ਦੇ ਕੇ ਕਹਿੰਦਾ ਹੀ ਹੁੰਦਾ ਹੈ ਤੇ ਰਿਸ਼ਤਾ ਕਰ ਕੇ ਖੁਸ਼ ਵੀ ਹੁੰਦਾ ਹੈ। ਇਹ ਵੀ ਹਾਕਮ ਜਮਾਤ ਦੇ ਰਈਅਤ ਨਾਲ ਰਿਸ਼ਤੇ ਦਾ ਹਿੱਸਾ ਹੈ।

ਮਾਪਿਆਂ ਦੀ ਰਜ਼ਾਮੰਦੀ ਨਾਲ ਭਾਗਭਰੀ ਦਾ ਫੌਜਦਾਰ ਨਾਲ ਵਿਆਹ ਜਾਣ ਦਾ ਸੀਨ ਇਤਿਹਾਸਕ ਅਸਲੀਅਤ ਦੇ ਉਲਟ ਹੈ। ਜੱਟਾਂ ਦੀ ਅਫ਼ਸਰ-ਸ਼ਾਹੀ ਨਾਲ ਨਫਰਤ ਤੇ ਘਿਰਾਣਾ ਜੋ ਸਿਖਾਂ ਪੇਸ਼ ਕਰਨਾ ਚਾਹੁੰਦਾ ਹੈ ਅਤੇ ਜਿਸ ਦੀ ਗਲੀ ਬਾਤੀ ਨਾਟਕ ਵਿਚ ਬੜੀ ਚਰਚਾ ਹੈ, ਉਸ ਨੂੰ ਇਹ ਪੇਸ਼ ਕੀਤਾ ਸਨ ਅਨ ਕਟਦਾ ਹੈ। ਜੱਟਾਂ ਦੀ ਹਕੂਮਤ ਦੇ ਖਿਲਾਫ ਬਗਾਵਤ ਦੇ ਥਲਿਉ ਜ਼ਮੀਨ ਹੀ ਖਿਚ ਲੈਂਦਾ ਹੈ। ਇਸ ਸੀਨ ਦੀ ਹੋਂਦ ਵਿਚ ਖਾਲਸੇ ਦੇ ਖੜੇ ਹੋਣ ਵਾਸਤੇ ਕਿਹੜਾ ਸਮਾਜਕ ਭੋਂ ਰਹਿ ਜਾਂਦੀ ਹੈ। ਇਹ ਨਾਟਕ ਦੇ ਜੁਸੇ ਦਾ ਖਾਸ ਹਿੱਸਾ ਹੈ ਅਤੇ ਅਫਸਰਾਂ ਦਾ ਜੱਟਾਂ ਕੋਲੋਂ ਮੁਆਮਲਾ ਉਗਰਾਹੁਣ ਦਾ ਸੀਨ ਇਸ ਦੇ ਮੁਕਾਬਲੇ ਤੇ ਐਵੇਂ ਪਰਛਾਵਾਂ ਜਿਹਾ ਹੈ। ਇਤਿਹਾਸਕ ਹਾਲਾਤ ਤੇ ਨਾਟਕ ਦੀ ਜਿੰਦ ਜਾਨ ਲੋਕਾਂ ਦੀ ਹਕੂਮਤ ਦੇ ਖਿਲਾਫ਼ ਬਗ਼ਾਵਤ ਹੈ। ਇਸ ਸੀਨ ਦੀ ਹੋਂਦ ਵਿਚ ਉਸ ਬਗ਼ਾਵਤ ਦੇ ਪੈਰ ਹੀ ਨਹੀਂ ਲਗਾ ਸਕਦੇ। ਜਾਪਦਾ ਹੈ ਸੇਖੋਂ ਨੇ ਹਾਲਾਤ ਦੀ ਗਹਿਰੀ ਤਸ਼ਖੀਸ ਨਹੀਂ ਕੀਤੀ।

ਸਮਾਜਕ ਪਿਛੋਕੜ ਸਲੀਕੇ ਤੇ ਸਦਾਚਾਰ ਤੋਂ ਇਲਾਵਾ ਗਲ ਰਹਿ ਰਾਜ ਵਾਰਸ, ਭਾਗਭਰੀ ਤੇ ਉਨਾਂ ਦੇ ਇਸ਼ਕ ਦੀ। ਬਤੌਰ ਇਤਿਹਾਸਕ ਪਾਤਰਭਾਗ ਕ ਦੇ ਇਸ਼ਕ ਦੀ ਵਿਆਖਿਆ ਦਾ ਕੋਈ ਬਹੁਤ ਗੌਰਵ ਨਹੀਂ। ਉਸ ਦੇ ਬਾਰੇ ਰਵਾਇਤ ਐਨੀ ਹੀ ਹੈ ਕਿ ਵਾਰਸ ਸ਼ਾਹ ਨੂੰ ਉਸ ਨਾਲ ਪਿਆਰ ਹੋ ਗਇਆ, ਜਟਾਂ ਨੂੰ ਪਸੰਦ ਨਾ ਆਇਆ, ਉਨ੍ਹਾਂ ਕੁਟ ਕਢਿਆ| ਇਸ ਗਲ ਦਾ ਵਧ ਤੋਂ ਵਧ ਇਨ੍ਹਾਂ ਹੀ ਮਤਲਬ ਹੋ ਸਕਦਾ ਹੈ ਕਿ ਉਸ ਵੇਲੇ ਜੱਟਾਂ ਨੂੰ ਸੜੇ ਸੱਯਦ ਪੁਣੇ ਦਾ ਕੋਈ ਨਹੀਂ ਸੀ ਤਾਂ ਹੀ ਅਗਲਿਆਂ ਕੁਟ ਕਢਿਆ| ਸੇਖੋਂ ਨੇ ਫੌਜਦਾਰ ਤੇ ਸੱਯਦ ਨਾਲ ਜਟਾਂ ਦਾ ਰਿਸ਼ਤਾ ਇਸ ਦੇ ਉਲਟ ਵਿਖਾਇਆ ਹੈ। ਰਵਾਇਤੀ ਗਲ ਇਤਿਹਾਸਕ

[੪੫