ਪੰਨਾ:Alochana Magazine July 1957.pdf/47

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਾਲਾਤ ਦੇ ਜ਼ਿਆਦਾ ਅਨਕੁਲ ਲਗਦੀ ਹੈ। ਸੇਖੋਂ ਦੀ ਗਲ ਕਿ ਵਾਰਸ ਸ਼ਾਹ ਅਧੋਗਤੀ ਦਾ ਪ੍ਰਤੀਨਿਧ ਸੀ, ਜੇ ਮੰਨ ਵੀ ਲਈਏ ਤਾਂ ਇਸ ਕਰਕੇ ਉਸ ਦੇ ਇਸ਼ਕ ਵਿਚ ਉਹ ਗਹਿਰਾਈ ਤੇ ਪਕਿਆਈ ਨਹੀਂ, ਪਰ ਭਾਗਭਰੀ ਤਾਂ ਇਨਕਲਾਬੀ ਜਮਾਤ ਦੀ ਧੀ ਸੀ। ਉਸ ਦਾ ਇਸ਼ਕ ਵੀ ਪਾਠਕ ਨੂੰ ਆਪਣੀ ਹੋਂਦ ਦਾ ਉਹ ਭਰਵਾਂ ਯਕੀਨ ਨਹੀਂ ਦੁਆਂਦਾ, ਜੋ ਵਾਰਸ ਦੀ ਹੀਰ ਦਾ ਦਿਵਾਂਦਾ ਹੈ। ਬਹੁਤੀਆਂ ਜ਼ਬਾਨੀ ਗਲਾਂ ਬਾਤਾਂ ਹੀ ਹਨ, ਦਿਲ ਤਕ ਤਾਂ ਘਟ ਹੀ ਅਸਰ ਹੁੰਦਾ ਹੈ। ਭਾਗਭਰੀ ਵਿਚ ਸੇਖੋਂ ਵਾਸਤੇ ਦੋ ਹੀ ਰਾਹ ਸਨ| ਜਾਂ ਤਾਂ ਭਾਗਭਰੀ ਵਾਰਸ ਨੂੰ ਮੁੰਹ ਲਾਉਂਦੀ। ਉਸ ਦੇ ਦਿਲ ਨੂੰ ਗਲ ਲਗਦੀ ਹੀ ਨਾ, ਜੇ ਲੱਗੀ ਸੀ ਤਾਂ ਉਸ ਦੇ ਬੜ ਵਿਚ ਆਪਣੀ ਜਮਾਤ ਦੀ ਬਗ਼ਾਵਤ ਦੀ ਗਹਿਰਾਈ ਤੇ ਤਾਸੀਰ ਹੁੰਦੀ,ਹੀਰ, ਜੂਲੀਅਟ ਵਾਂਗ ਉਸ ਤੇ ਇਸ਼ਕ ਦਾ ਹੜ ਸਵਾਰ ਹੁੰਦਾ ਹੋਇਆ ਨਾ ਹੋਇਆ ਇਕ ਬਰਾਬਰ ਵਾਲੀ ਦਸ਼ਾਂ ਤਾਂ ਜ਼ਮਾਨੇ ਦੇ ਮਨੋਰਥਾਂ ਦੀ ਪ੍ਰਤੀਨਿਧਤਾ ਨਹੀਂ ਕਰਦੀ। ਜੇ ਭਾਗਭਰੀ ਨੇ ਇਸ਼ਕ ਪ੍ਰਵਾਣ ਕੀਤਾ ਸੀ ਤਾਂ ਉਸ ਨੂੰ ਵੇਲੇ ਦੇ ਇਨਕਲਾਬ ਦਾ ਪ੍ਰਤੀਨਿਧ ਹੋਣਾ ਚਾਹੀਦਾ ਸੀ। ਮੁਕਾਬਲੇ ਤੇ ਵਾਰਸ ਦਾ ਹਲਕਾ ਇਸ਼ਕ ਉਸ ਦੇ ਪਿਠ ਵਿਖਾਉਣ ਦੀ ਤਾਸੀਰ ਸਾਬਤ ਕਰਦਾ। ਭਾਗਭਰੀ ਦੇ ਇਸ਼ਕ ਦੀ ਸਮਾਜਕ ਤੋਂ ਸਖਾਂ ਨੇ ਕਿਹੜੀ ਬਣਾਈ ਹੈ ਤੇ ਉਸ ਦਾ ਕੀ ਮਤਲਬ ਹੈ। ਮੇਰੇ ਖਿਆਲ ਵਿਚ ਭਾਗਭਰੀ ਪਾਤਰ ਆਪਣੀ ਜਮਾਤ ਦੀ ਰੂਹ ਬਿਲਕੁਲ ਝੂਠਲਾਉਂਦਾ ਹੈ। ਉਹ ਜੱਟਾਂ ਦੀ ਜੱਟੀ ਸਾਬਤ ਨਹੀਂ ਹੁੰਦੀ।

ਵਾਰਸ ਦੀ ਹੀਰ ਜੱਵੀ ਤਾਂ ਰੱਬ, ਪੰਜਾਂ ਪੀਰਾਂ ਤੇ ਜੋਗੀ ਦੇ ਬਾਣ, ਸਭ ਨੂੰ ਆਪਣੇ ਇਸ਼ਕ ਦੀ ਪੂਰਤੀ ਵਾਸਤੇ ਵਰਤਦੀ ਹੈ। ਉਸ ਨੂੰ ਰਾਂਝੇ ਤੇ ਰਬ ਵਿਚ ਕੋਈ ਫਰਕ ਨਹੀਂ ਤੇ ਨਾ ਹੀ ਇਸ਼ਕ ਤੇ ਫਕੀਰੀ ਵਚ ਕੋਈ ਦੁਫੇੜ ਲਗਦੀ ਹੈ। ਪਰ ਸੇਖੋਂ ਦੀ ਭਾਗਭਰੀ ਕੁੜਿੱਕੀ ਵਿਚ ਹੈ ਕਿ ਇਸ਼ਕ ਵਲੋਂ ਮੂੰਹ ਮੋੜ ਤੇ ਪਾਪਣ, ਫਕੀਰੀ ਵਿਚੋਂ ਆਸ਼ਕ ਨੂੰ ਕਢੇ ਤੇ ਗੁਨਾਹੀ। ਉਸ ਦੇ ਖਿਆਲਾਂ ਵਿਚ ਚੋਰਾਂ, ਯਾਰਾਂ ਵਣਜਾਰਿਆਂ ਦੇ ਭੇਸ ਆਸ਼ਕ ਨੇ ਸਕਦੇ ਹਨ। ਫ਼ਕੀਰੀ ਦਾ ਭੇਸ ਆਸ਼ਕ ਤੋਂ ਬਹੁਤ ਉੱਚਾ ਤੇ ਪਵਿਤਰ ਹੈ। ਜ਼ਾਹਰ ਹੈ ਕਿ ਵਾਰਸ ਦਾ ਨਜ਼ਰੀਆ ਉਸ ਜ਼ਮਾਨੇ ਦੇ ਮਨੋਰਥਾਂ ਤੇ ਇਨਸਾਨੀਅਤ ਦੇ ਜ਼ਿਆਦਾ ਅਨਕਲ ਹੈ ਤੇ ਸੇਖੋਂ ਦਾ ਵਿਰੋਧੀ।

ਵਾਰਸ ਪਾਤਰ ਬਾਰ ਦੋ ਨਕਤਿਆਂ ਤੋਂ ਰਾਇ ਦੇਣੀ ਬਣਦੀ ਹੈ। ਇਕ ਇਹ ਕਿ ਕੀ ਸੇਖੋਂ ਦਾ ਵਾਰਸ ਹੀਰ ਦੇ ਕਰਤਾ ਦਾ ਅਕਸ ਹੈ? ਅਤੇ ਦੂਸਰੇ ਕਿ ਜੋ ਵਾਰਸ ਸ਼ਾਹ ਬਾਬਤ ਸੇਖੋਂ ਦੀ ਰਾਇ ਲੀਕ ਮੰਨ ਲਈਏ ਤਾਂ ਕੀ ਉਹ ਰਾਇ ਨਾਟਕ ਵਿਚ ਸਾਹਿੱਤਕ ਪੱਧਰ ਤੇ ਪੇਸ਼ ਹੈ? ਵਾਰਸ ਸ਼ਾਹ ਬਾਬਤ ਯਕੀਨੀ ਚੀਜ਼ ਸਾਡੇ ਕੋਲ

੪੬]