ਪੰਨਾ:Alochana Magazine July 1957.pdf/48

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਸ ਦੀ ਰਚਨਾ ਹੀ ਹੈ। ਵਾਰਸ ਸ਼ਾਹ ਕਵੀ, ਸੂਫੀ ਤੇ ਸੱਯਦ ਸੀ। ਉਸ ਦੀਆਂ ਇਹ ਤਿੰਨੇ ਚੀਜ਼ਾਂ ਉਸ ਦੀ ਰਚਨਾ ਵਿਚ ਸਿਕੇਬੰਦ (authentic) ਮੂਰਤੀਮਾਨ ਹਨ। ਨਾਟਕ ਦਾ ਵਾਰਸ ਤਾਂ ਹੀ ਕਾਮਯਾਬ ਪਾਤਰ ਹੁੰਦਾ, ਜੇ ਉਸ ਦੀ ਸ਼ਖਸੀਅਤ ਤੋਂ ਵਾਰਸ ਦੀ ਰਚਨਾਂ ਹੀਰ ਨੂੰ ਸਾਡੀ ਸਜੀ ਖਬੀ ਅੱਖ ਵੇਖਦੀ ਅਤੇ ਉਹ ਇਕ ਦੂਸਰੇ ਨਾਲ ਰਲਦੀਆਂ ਮਿਲਦੀਆਂ ਹੁੰਦੀਆਂ ਅਤੇ ਨਾਲ ਹੀ ਰਚਨਾ ਤੇ ਪਾਤਰ ਵਾਰਸ ਦੀ ਸੂਫੀ ਫਿਲੋਸਫੀ ਦੀ ਤਰਜਮਾਨੀ ਦਿਸਦੀ ਅਤੇ ਸੂਫੀ ਫਿਲਾਸਫੀ ਹਾਰ ਹੋਈ ਸੱਯਦ ਜਮਾਤ ਦਾ ਰੈਸ਼ਨੇਲ। ਇਸ ਦੇ ਬਗੈਰ, ਨਾਟਕ ਦੇ ਪਾਤਰ ਦਾ ਕਦੀ ਵਾਰਸ ਸ਼ਾਹ, ਸੂਫ਼ੀ ਫਿਲੌਸਫੀ ਤੇ ਜ਼ਮਾਨੇ ਦੀ ਸੰਯਦ ਜਮਾਤ ਨਾਲ ਕੋਈ ਤੁਅਲਕ ਨਹੀਂ ਬਣਦਾ| ਅਤੇ ਇਸ ਤੁਅਲਕ ਤੋਂ ਬਗੈਰ ਇਸ ਪਾਤਰ ਦਾ ਇਨ੍ਹਾਂ ਚੀਜ਼ਾਂ ਦੀ ਫਾਰਮੂਲੇਸ਼ਨ (Formulation) ਦੀ ਤਰਜਮਾਨੀ ਕਰਨ ਦਾ ਰੋਲ ਸ਼ੁਰੂ ਹੀ ਨਹੀਂ ਹੁੰਦਾ।

ਨਾਟਕ ਵਿਚ ਸੇਖੋਂ ਆਪਣੇ ਪਾਤਰ ਦਾ ਵਾਰਸ ਸ਼ਾਹ ਦੀ ਕਵਿਤਾ, ਹੀਰ ਦੇ ਇਸ਼ਕ, ਸੂਫੀ ਫਿਲੌਸਫੀ ਤੇ ਸੱਯਦ ਜਮਾਤ ਨਾਲ ਆਪਣੇ ਨੁਕਤੇ ਤੋਂ ਤੁਅਲਰ ਨਹੀਂ ਚਿਤਰ ਸਕਿਆ। ਸੇਖੋਂ ਦੀ ਰਾਇ ਦੇ ਉਲਟ ਨਾਟਕ ਵਿਚ ਸੱਯਦ ਜਮਾਤ ਹਾਰੀ ਹੋਈ ਨਹੀਂ ਬਰਕਰਾਰ ਸਾਬਤ ਹੁੰਦੀ ਹੈ। ਵਾਹੀ ਕਰਦੀ, ਆਪਣੇ ਸਰੀਰ ਦੀ ਵਫਾਦਾਰੀ ਜਿਤਦੀ, ਲੋਕਾਂ ਦੀ ਹਥਿਆਰਬੰਦ ਤਰੀਕ ਤਕ ਰਾਖੀ ਕਰਨ ਜ਼ਿੰਦਗੀ ਨਾਲ ਹਰ ਪੱਧਰ ਤੇ ਨਜਿਠਦ ਸਾਬਤ ਹੁੰਦੀ ਹੈ। ਨਾਟਕ ਵਿਚ ਇਸ ਜਮਾਤ ਦੀ ਅਧੋਗਤੀ ਕਿਥੇ ਹੈ? ਬਲਹਾਰ ਸ਼ਾਹ ਦੇ ਘਰੋਂ ਤਾਂ ਸਾਬਤ ਹੁੰਦੀ ਨਹੀਂ। ਸੋਖੋਂ ਨੇ ਵਾਰਸ ਨੂੰ ਜ਼ਿੰਦਗੀ ਚੋਂ ਹਾਰਿਆ ਹੋਇਆ ਸਾਬਤ ਕਰਨ ਲਈ ਦੋ ਤਿੰਨ ਤਰੀਕੇ ਅਖਤਿਆਰ ਕੀਤੇ ਹਨ। ਉਸ ਨੇ ਵਾਹੀ ਵਲੋਂ ਅਵੇਸਲੇ, ਜ਼ਮੀਨ ਦਾ ਹਿੱਸਾ ਵੰਡਾਉਣੋਂ ਕੰਨੀ ਕਤਰਾਉਂਦੇ, ਮੇਹਦਉ ਕੰਮਜ਼ੋਰ, ਆਦਤਨ ਆਲਸੀ, ਸੁਖਿਆਰੜੇ, ਮੂਲਕੜੇ ਤੇ ਧੀਆਂ ਵਰਗੇ ਪੁਤ ਦੀ ਚਰਚਾ ਕੀਤੀ ਹੈ, ਪਰ ਨਾਕਾਮਯਾਬ। ਵਾਸਤਵਿਰ ਵਿਚ ਵਾਰਸ ਨਾਟਕ ਵਿਚ ਦੀ ਮਰਦ ਸਾਬਤ ਹੁੰਦਾ ਹੈ। ਨੇਜ਼ਾਬਾਜ਼ੀ ਵਿਚ ਉਹ ਹੁਸ਼ਿਆਰ ਹੈ। ਹਥਿਆਰਬੰਦ ਫੌਜੀਆਂ ਨੂੰ ਉਹ ਭਜਾਉਂਦਾ ਹੈ, ਜੱਟਾਂ ਦੀ ਇਜਤ ਦੀ ਰਾਖੀ ਕਰਦਾ ਹੈ, ਆਪ ਟੀਮ ਦਾ ਲੀਡਰ ਹੈ। ਸੇਖੋਂ ਨੇ ਇਹ ਦਸਣ ਸ਼ਸ਼ ਕੀਤੀ ਹੈ ਕਿ ਬਤੌਰੇ ਆਸ਼ਕ ਉਸ ਦੇ ਵਾਸਤੇ ਇਸ਼ਕ ਮਾਰਫਤ ਨੂੰ ਹੋਰ ਵਸੀਲਾ ਹੈ, ਪਰ ਵਾਸਤਵਿਕ ਵਿਚ ਜਦੋਂ ਹੀ ਭਾਗਭਰੀ ਉਸ ਦਾ ਇਸ਼ਕ ਕਰਦੀ ਹੈ, ਉਹ ਵਸਲ ਚਾਹੁੰਦਾ ਹੈ, ਭਾਗਭਰੀ ਉਸ ਨੂੰ "ਠਹਿਰ ਵੇ ਛਡਿਆ ਕਾਹਲਿਆ" ਕਹਿ ਕੇ ਝਿੜਕ ਕੇ ਥਾਂ ਸਿਰ ਰਖਦੀ ਹੈ।

[੪੭