ਪੰਨਾ:Alochana Magazine July 1957.pdf/50

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੋਰੀਂ ਪੰਜਾਹ ਕੋਹ ਹੀ ਆ ਗਏ ਹਨ। ਅਸਲੀਅਤ ਦੇ ਉਲਟ ਸੇਖੋਂ ਨੇ ਪਿੰਗੋਜ਼ੋਰੀ ਭਾਗਭਰੀ ਦੇ ਮੁੰਹੋ ਵਾਰਸ ਨੂੰ ਅਖਵਾਇਆ ਹੈ ਕਿ ਤੇਰੇ ਵਿਚ ਫਕੀਰਾਂ ਵਾਲਾ ਆਲਸ ਆ ਗਇਆ ਹੈ ਅਤੇ ਵਾਰਸ ਦੇ ਮੰਹ ਐਸੇ ਲਫਜ਼ ਪਾਏ ਹਨ ਜਿਸ ਤੋਂ ਜ਼ਾਹਰ ਹੋਵੇ ਕਿ ਵਾਰਸ ਜ਼ਿੰਦਗੀ ਤੋਂ ਹਾਰਿਆ ਮੌਤ ਦੇ ਮੂੰਹ ਜਾਣ ਦੇ ਬਹਾਨੇ ਭਾਲਦਾ ਹੈ। ਇਸ ਕਰਕੇ ਭਾਗਭਰੀ ਦੇ ਮੂੂੰਹ ਫੇਰ ਪਾਇਆ ਗਇਆ ਹੈ ਕਿ ਸ਼ਾਹ ਜੀ ਮਰਨ ਏ ਦੇ ਬਰਾਬਰ ਨਹੀਂ ਹੋ ਸਕਦਾ। ਸਾਫ ਹੈ ਇਹ 'ਸ਼ਾਹ ਜੀ' ਭਾਗਭਰੀ ਨਹੀਂ,ਸੇਖੋਂ ਆਪ ਅਗਾਂ ਹੋ ਕੇ ਕਹਿ ਰਹਿਆ ਹੈ। ਵਾਰਸ ਸ਼ਾਹ ਨੇ ਇਸ਼ਕ ਕੀਤਾ। ਉਸ ਵਚ ਉਹ ਕਾਮਯਾਬ ਨ ਹੋਇਆ, ਪਰ ਬਾਵਜੂਦ ਨਾ ਕਾਮਯਾਬੀ ਦੇ ਵਾਰਸ ਸ਼ਾਹ ਜੀੰਦਗੀ ਦੀ ਸਟੇਜ ਤੋਂ ਉਤਰਿਆ ਨਹੀਂ, ਮਹਾਨ ਕਵਿਤਾ ਦੀ ਰਚਨਾ ਕੀਤੀ, ਇਨਸਾਨੀਅਤ ਦਾ ਪਖ ਪੂਰਿਆ, ਜਿਸ ਹੀਰ ਤੇ ਰਾਂਝੇ ਵਿਚ ਉਸ ਨੇ ਆਪਣਾ ਤਜਰਬਾ ਆਪਣੀ ਸ਼ਖਸੀਅਤ ਭਰੀ, ਉਹ ਜ਼ਿੰਦਗੀ ਤੋਂ ਹਾਰੇ ਹੋਏ ਨਹੀਂ। ਅਖੀਰ ਤਕ ਹਿਕ ਡਾਹ ਕੇ ਲੜਦੇ ਹਨ ਅਤੇ ਪੰਜਾਬੀ ਸਾਹਿਤ ਦੇ ਕੁਲ ਸਾਹਿਤਕ ਪਾਤਰਾਂ (ਸਮੇਤ ਸੇਖੋਂ ਦੇ ਘੜੇ) ਨਾਲੋਂ ਪਾਇਦਾਰ ਇਨਸਾਨੀਅਤ ਦਾ ਉਚਾ ਮਿਆਰ ਕਾਇਮ ਕਰਦੇ ਹਨ। ਇਸ ਤਰਾਂ ਹੀ ਜ਼ਬਾਨੀ ਜਮਾਂ ਖਰਚ ਇਹ ਕੀਤਾ ਹੋਇਆ ਹੈ ਕਿ ਵਾਰਸ ਵਾਸਤੇ ਇਸ਼ਕ ਖੇਡ ਹੈ। ਉਹ ਭਾਗਭਰੀ ਨੂੰ ਸੁਆਣੀ ਨਹੀਂ ਬਣਾਉ ਚਾਹੁੰਦਾ। ਇਹ ਵਾਰਸ ਸ਼ਾਹ ਦੀ ਰਚਨਾ ਦੇ ਵੀ ਖਿਲਾਫ਼ ਹੈ। ਵਾਰਸ ਸ਼ਾਹ ਬਾਬਤ ਤੁਰੀ ਆਉਂਦੀ ਰਵਾਇਤ ਦੇ ਉਲਟ ਤੇ ਨਾਟਕ ਵਿਚ ਜ਼ਾਹਰ ਹੋਈ ਅਸਲੀਅਤ ਦੇ ਵੀ ਵਿਰੋਧੀ ਇਹ ਹੀ ਪੋਜ਼ੀਸ਼ਨ ਹੈ ਆਕਬਤ ਸੁਧਾਰਨ, ਅੱਲਾ ਤਆਲਾ ਨਾਲੋਂ ਵਸਲ ਕਰਨ ਤੇ ਗਲ ਦੀ ਇਸ਼ਕ ਬਾਬਤ, 'ਹਾਥੀ ਜੀਊਂਦਾ ਲਖ ਦਾ, ਤੇ ਮੋਇਆ ਸਵਾ ਲਖ, ਤੇ ਮੋਇਆ ਸਵਾ ਲਖ ਦਾ' ਵਾਲੀ ਕਰਾਈ ਚਰਚਾ ਦਾ।

ਵਾਰਸ ਸ਼ਾਹ ਦੀ ਸਾਹਿਤਕ ਪ੍ਰਤਿਭਾ, ਉਸ ਦੀ ਸ਼ਖਸੀਅਤ, ਉਹ ਸਮਾਜਕ ਗੋਤ ਨੂੰ ਸਾਹਿਤਕ ਪਾਤਰ ਦੇ ਰੂਪ ਵਿਚ ਪ੍ਰਤਖ ਕਰਨ ਤੇ ਜ਼ਮਾਨੇ ਦੀ ਵੰਨੋਂ ਵੰਨੀ ਵਸੋਂ ਦੇ ਮਨੋਰਥਾਂ ਤੇ ਸਮਾਜਕ ਰਿਸ਼ਤਿਆਂ ਨੂੰ ਸਾਹਿਤਕ ਪਧਰ ਪੇਸ਼ ਕਰਨ ਦੇ ਮਹਾਨ ਲੋੜੀਂਦੇ ਕੰਮ ਵਿਚ ਸੇਖੋਂ ਕਾਮਯਾਬ ਨਹੀਂ ਹੋਇਆ। ਨੇ ਤਜਰਬਾ ਕੀਤਾ ਹੈ ਅਤੇ ਇਹ ਤਜਰਬਾ ਆਪਣੇ ਆਪ ਵਿਚ ਭਾਵੇਂ ਹਰ ਪਾ ਅਸਫਲ ਹੈ, ਪਰ ਇਹ ਕਿਸੇ ਹੋਰ ਦੀ ਆਉਣ ਵਾਲੀ ਕਾਮਯਾਬੀ ਦੀ ਨੀਂਹ ਹੈ। ਸੇਖੋਂ ਆਪਣੀ ਕਿਰਤ ਤੇ ਸ਼ਾਇਦ ਲੋੜੀਂਦੀ ਮਿਹਨਤ ਨਹੀਂ ਕਰਦਾ। ਨਾਟਕੀ ਰੂਪ ਦੇ ਚੰਦ ਪਾਤਰਾਂ ਰਾਹੀਂ ਵੀ ਜ਼ਮਾਨੇ ਦੀ ਰੂਹ ਭਲੀ ਭਾਂਤ ਪੇਸ਼ ਹੋ ਸਕਦੀ ਹੈ ਸਮਾਜ ਦੇ ਸਭ ਤੰਦ ਤਾਣੇ ਨੂੰ ਭਰਵੀਂ ਸ਼ਕਲ ਵਿਚ ਸੁਰਜੀਤ ਕਰਨਾ ਐਪਕ(epic)

[੪੯