ਪੰਨਾ:Alochana Magazine July 1957.pdf/52

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੁਖਾਵਾਂ ਜਵਾਈ ਕਿਹੜਾ ਮਿਲ ਸਕਦਾ ਸੀ। ਬਗੈਰ ਰਿਸ਼ਤੇ ਤੋਂ ਪੁੁਤ ਬਣਾਉਣ ਨਾਲੋਂ ਸਮਾਜਕ ਤੌਰ ਤੇ ਵੀ ਜਵਾਈ ਘਰ ਵਖਣਾ ਸੌਖਾ ਸੀ। ਅਖੀਰ ਵਿੱਚ ਲੜਕੀ ਦਾ ਬਾਪ ਕਹਿੰਦਾ ਵੀ ਹੈ ਕਿ ਤੂੰ ਮੁੰਹੋ ਤਾਂ ਉਭਾਰਦੋਂ ਤੇਰੇ ਨਾਲੋਂ ਕਿਹੜਾ ਮੁੰਡਾ ਚੰਗਾ ਸੀ। ਦੂਸਰੇ ਪਾਸੇ ਤੋਂ ਲੜਕੀ ਦਾ ਨਾਂ ਤਾਂ ਭਾਵੇਂ ਲ ਇਆ ਹੋਇਆ ਸੀ, ਰਿਸ਼ਤਾ ਤਾਂ ਝਟ ਟੁੱਟ ਸਕਦਾ ਸੀ| ਅਗਲੇ ਦਾਜ ਮੰਗਦੇ ਸਨ| ਕਮਾਲ ਦੇ ਲਿਆਂਦੇ ਪੈਸਿਆਂ ਤੋਂ ਬਗੈਰ ਕੁੜੀ ਦੇ ਹਥ ਪੀਲੇ ਹੋ ਹੀ ਨਹੀਂ ਸੀ ਸਕਦੇ। ਦੂਸਰੇ ਪਾਸੇ ਤੋਂ ਲੜਕੀ ਦਾ ਵੀ ਕਮਾਲ ਨਾਲ ਪਿਆਰ ਸੀ ਅਤੇ ਐਨਾਂ ਕਿ ਉਹ ਟੀਬੀ ਨਾਲ ਮਰ ਜਾਂਦੀ ਹੈ ਅਤੇ ਆਪਣੇ ਵਿਆਂਦੜ ਨਾਲ ਪਹਿਲੀ ਰਾਤ ਦਾ ਸੀਨ ਬਹੁਤ ਗੈਰ-ਕੁਦਰਤੀ ਤੇ ਨਾ ਮੰਨਣ ਯੋਗ ਬਣਾਉਂਦੀ ਵਿਖਾਈ ਗਈ ਹੈ। ਮੁਸ਼ਕਲ ਸਮਾਜਕ ਅਸਲੀਅਤ ਵਿਚ ਨਹੀਂ ਮਸਲਾ ਲਿਖਾਰੀ ਦੇ ਦਿਲ ਵਿਚ ਹੈ ਕਿ ਜ਼ਬਾਨੀ ਕਹੇ ਭੈਣ ਵਰਗੇ ਪਵਿਤਰ ਰਿਸ਼ਤੇ ਨੂੰ ਪਤੀ ਪਤਨੀ ਦੇ ਜਿਨਸੀ ਰਿਸ਼ਤੇ ਵਿਚ ਬਦਲ ਅਪਵਿਤਰ ਕਰਨਾ ਹੈ। ਇਨਸਾਨ ਨਾਲ ਇਨਸਾਨ ਦਾ ਹਰ ਰਿਸ਼ਤਾ ਪਵਿਤਰ ਹੈ। ਅਪਵਿਤਰਤਾ ਉਦੋਂ ਆਉਂਦੀ ਹੈ ਜਦੋਂ ਇਨਸਾਨੀ ਰਿਸ਼ਤਿਆਂ ਵਿਚ ਗੈਰਇਨਸਾਨੀ ਮਨੋਰਥਾਂ ਦਾ ਜ਼ਹਿਰ ਘੁਲ ਜਾਏ। ਪਤੀ ਪਤਨੀ ਦਾ ਰਿਸ਼ਤਾ ਸਭ ਨਾਲੋ ਨੇੜੇ ਹੈ। ਇਸ ਤੋਂ ਸ੍ਰਿਸ਼ਟੀ ਦੀ ਉਤਪਤੀ ਤੇ ਪਿਆਰ ਦੀ ਪ੍ਰਫੁਲਤਾ ਹੁੰਦੀ ਹੈ। ਫੇਰ ਇਹ ਰਿਸ਼ਤਾ ਅਪਵਿਤਰ ਕਿਸ ਤਰਾਂ? ਉੱਜ ਹੋਏ ਵੀ ਵਹੁਟੀਆਂ ਦੇ ਹੀ ਮਰਦੇ ਹਨ। ਉਨ੍ਹਾਂ ਦੇ ਸਾਂਵੇ ਵਾਸਤੇ ਅਤੇ ਉਨ੍ਹਾਂ ਦੀਆਂ ਅੱਖਾਂ ਵਿਚ ਰਬ ਬਣਨ ਵਾਸਤੇ ਮਿਤਰ ਧਰੋਈਆਂ ਅਤੇ ਹੋਰ ਸਭ ਅਣਹੋਣੀਆਂ ਕਰਦੇ ਹਨ। ਭੈਣ ਸਿਰੋਂ ਨੰਗੀ ਹੋ ਜਾਵੇ ਚਾਰ ਦਿਨ ਇਜ਼ਤ ਦਾ ਟੁਕ ਨਹੀਂ ਦਿਤਾ ਜਾਂਦਾ। ਵਹੁਟੀ ਆ ਜਾਵੇ ਤਾਂ ਮਾਂ ਪਿਓ ਭਾਰੂ ਹੋ ਜਾਂਦੇ ਹਨ ਤੇ ਭਰਾ ਸਰੀਕ। ਫੇਰ ਝੂਠੀ ਮੂੰਹ ਰਖਣੀ ਕਾਹਦੇ ਵਾਸਤੇ| ਭਲਾ ਦੁਨੀਆਦਾਰੀ ਵਿਚ ਹੋਇਆ ਭੈਣ ਦੀ ਫੋਕੀ ਮੰਹ ਰਖਣੀ ਕਰ ਛੱਡੀ। ਸਾਹਿਤ ਵਿਚ ਕਹਿਣਾ ਹੋਰ ਤੇ ਕਮਾਉਣਾ ਹੋਰ ਕਿਸ ਤਰ ਚਲੇ। ਕਮਾਲ ਦਾ ਮਸਲਾ ਮਸਨੂਈ ਤੇ ਬਦੋਬਦੀ ਘੜਿਆ ਹੋਇਆ ਹੈ। ਉਸਦਾ ਦੁਖਾਂਤ ਵਾਸਤਵਿਕ ਨਹੀਂ। ਉਹ ਮਰਦਾ ਹੈ ਕਿਉਂਕਿ ਉਸ ਨੂੰ ਜ਼ਿੰਦਗੀ ਨਹੀਂ ਨਾਨਕ ਸਿੰਘ ਮਾਰਨਾ ਚਾਹੁੰਦਾ ਹੈ। ਐਵੇਂ ਹਥੀ ਸਹੇੜੇ ਆਤਮਘਾਤ ਨੂੰ ਪਹਾੜੀ ਚੜਾਇਆ ਹੋਇਆ ਹੈ। ਪੰਜਾਬੀ ਨਾਵਲਕਾਰਾਂ ਕੋਲ ਜ਼ਿੰਦਗੀ ਦੇ ਤਜਰਬੇ ਦੀ ਤਾਂ ਭੰਗ ਭੁਜਦੀ ਹੈ ਅਤੇ ਟੀ. ਬੀ. ਤੇ ਦਮੇਂ ਦੀਆਂ ਬੋਰੀਆਂ ਦੇ ਕੁਸਕ ਲੱਗੇ ਹੋਏ ਹਨ। ਪਾਤਰ ਨੂੰ ਮੁਠ ਦਿਤੀ, ਉਪਭਾਵੁਕਤਾ ਵਰਤੀ, ਅਲ੍ਹੜ ਪਾਠਕ ਦੇ ਅਥਰੂ ਕਢ ਲਏ ਨਾਵਲ ਕਾਮਯਾਬ ਹੋ ਗਇਆ।

[੫੧