ਪੰਨਾ:Alochana Magazine July 1957.pdf/56

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਹੀਂ, ਪਰ ਲੇਖਕ ਦੀ ਰੰਗ ਮਹੱਲ ਨਾਵਲ ਲਿਖਣ ਦੀ ਵਾਸਤਵਿਕ ਤਸਵੀਰ ਉਸ ਦੇ ਸਾਹਮਣੇ ਹੈ। ਸੋ ਉਹ ਲੇਖਕ ਦੀ ਉਂਗਲ ਛਡ ਕੇ ਆਪਣੇ ਆਪ ਦੇ ਆਸਰੇ ਲੇਖਕ ਨੂੰ ਪਾਤਰ ਸਮਝ ਤੇ ਉਸ ਦੇ ਨਾਵਲ ਲਿਖਣ ਨੂੰ ਕਾਰਜ ਸਮਝ ਉਸ ਵਿਚ ਦਿਲਚਸਪੀ ਲੈਣ ਲਗ ਜਾਂਦਾ ਹੈ।

"ਪਿਉ ਪੁਤਰ" ਪੰਜਾਬ ਦੇ ਅਹਿਮ ਤਬਦੀਲੀ ਦੇ ਜ਼ਮਾਨੇ (Time of vital social transformation) ਨੂੰ ਲੈਂਦੀ ਹੈ। ਪੰਜਾਬ ਵਿਚ ਸਰਮਾਇਦਾਰੀ ਦੀ ਜਾਗ ਲਗ ਚੁਕੀ ਸੀ। ਸ਼ਹਿਰੀ ਬਿਉਪਾਰੀ ਜਮਾਤ ਬਰਤਾਨਵੀਂ ਸਰਮਾਇਦਾਰੀ ਦੇ ਨਾਲ ਗੁਦਾਮ ਵਿਚ ਪੰਜਾਬੀ ਕਿਸਾਨ ਦੀ ਪੈਦਾਵਾਰ ਨੂੰ ਦਸਾਉਹ ਘਲਣ ਤੇ ਦਸਾਉਹੀ ਮਾਲ ਏਥੇ ਵੇਚਣ ਨਾਲ ਆਪਣਾ ਸਰਮਾਇਦਾਰੀ ਰੂਪ ਧਾਰ ਮੋਟ ਹੋ ਰਹੀ ਸੀ। ਇਹ ਮਾਸ ਐਨਾ ਦਬਾ ਦਬ ਚੜੁ ਰਹਿਆ ਸੀ ਕਿ ਇਲ ਦੇ ਜਬਾੜੇ ਤੋਂ ਬਚਾਉਣ ਵਾਸਤੇ ਅੰਗਰੇਜ਼ੀ ਸਾਮਰਾਜ ਨੂੰ ਵੀ ਪੰਜਾਬ ਵਾਸਤੇ ਲੈਡ ਐਲੀਕੇਸ਼ਨ ਪਾਸ ਕਰਨਾ ਪਇਆ| ਪੰਜਾਬ ਦੇ ਕਿਸਾਨਾਂ ਵਿਚ ਹੋ ਰਹੀ ਮੰਦਹਾਲੀ ਬਾਰਾਂ ਵਿਚ ਨਹਿਰਾਂ ਪੈਣ, ਤੇ ਬਾਹਰਲੇ ਟਾਪੂਆਂ ਵਲ ਰਾਹ ਖੁਲ੍ਹਣ ਕਰਕੇ ਸੈਂਟਰਲ ਪੰਜਾਬੀ ਕਿਸਾਨੀ ਤਬਕਾ ਧੜਾ ਧੜ ਜਿਧਰ ਵੀ ਨਿਕਲਿਆ ਗਇਆ, ਨਿਕਲਿਆ। ਇਸ ਹੋ ਰਹੀ ਹੇਠਲੀ ਉਤਲੀ ਨੇ ਲੋਕਾਂ ਦੇ ਆਪਸ ਵਿਚ ਪੁਰਾਣੇ ਕਾਸ਼ਤਕਾਰੀ ਨਿਜ਼ਾਮ ਦੇ ਸੰਬੰਧ ਤੇ ਉਨ੍ਹਾਂ ਦੇ ਅਲਕੁਲ ਢਲੀਆਂ ਵਖ ਵਖ ਜਮਾਤਾਂ ਦੀਆਂ ਸ਼ਖਸੀਅਤਾਂ ਬਦਲੀਆਂ, ਉਨ੍ਹਾਂ ਦੇ ਹਿਰਦਿਆਂ ਵਿਚ ਨਵੇਂ ਮਨੋਰਥ ਪਾਏ, ਉਨ੍ਹਾਂ ਵਾਸਤੇ ਨਵੇਂ ਮਸਲੇ ਖੜੇ ਕੀਤੇ। ਸੰਸਾਰ ਸਰਮਾਇਦਾਰੀ ਦੀ ਘੁੰਮਣ ਘੇਰੀ ਵਿਚ ਪੈ ਕੇ ਪੰਜਾਬੀ ਜ਼ਿੰਦਗੀ ਦੀ ਰਫਤਾਰ ਤੇਜ਼ ਹੋਈ। ਇਕ ਪਾਸਿਉਂ ਬਿਉਪਾਰੀ ਜਮਾਤ ਦੇ ਪੈਸੇ ਦੀ ਹਵਸ ਤੇਜ਼ ਹੋਈ, ਗਾਰਕ ਤੇ ਸਾਮੀ ਨਾਲ ਕਠੋਰਤਾ ਦਸੀ, ਆਦਮ ਖੋਰੀ ਆਈ, ਦੂਸਰੇ ਪਾਸਿਉਂ ਅੰਗਰੇਜ਼ ਦੀ ਗੁਲਾਮੀ ਦੇ ਖਿਲਾਫ ਮੁਲਕੀ ਆਜ਼ਾਦੀ ਵਾਸਤੇ ਚੇਤੰਤਾ, ਖੁਦਦਾਰੀ ਤੇ ਇਸ ਦੀ ਕੀਮਤ ਦੇਣ ਦੀ ਕੁਵਤ ਨੇ ਮੂੰਹ ਵਿਖਾਇਆ। ਪਹਿਲੀ ਲੜਾਈ ਦੇ ਨੇੜੇ ਆਉਣ ਤਕ ਅਮਰੀਕਾ ਤੇ ਬਾਹਰਲੇ ਟਾਪੂਆਂ ਵਿਚੋਂ ਗਦਰ ਪਾਰਟੀ ਦੀ ਲਹਿਰ ਤੇ ਕੌਮਾਂ ਗਾਟਾ ਮਾਰੂ ਦਾ ਹਾਦਸਾ ਅਤੇ ਸੂਬੇ ਵਿਚੋਂ ਸੁਧਾਰਕ ਤੇ ਸਿਆਸੀ ਲਹਿਰਾਂ ਜਾਗੀਆਂ| ਇਸ ਜ਼ਮਾਨੇ ਮੁਤਅਲਕ ਨਾਵਲ ਵਿਚ ਨਵੇਂ ਪੰਜਾਬੀ ਦੇ ਨਵੇਂ ਮਨੋਰਥ, ਨਵੇਂ ਸਮਾਜਕ ਰਿਸ਼ਤੇ ਤੇ ਉਨ੍ਹਾਂ ਦੇ ਪੈਦਾ ਕੀਤੇ ਸ਼ਖਸੀ ਤੇ ਸਮਾਜਕ ਸਿੱਟੇ ਇਨਸਾਨੀ ਹਿਰਦੇ ਤੇ ਹੋਣੀ ਦੀ ਸ਼ਕਲ ਵਿਚ ਪੇਸ਼ ਹੋਣੇ ਚਾਹੀਦੇ ਸਨ।

ਨਾਵਲ ਹੀਰੇ ਦੀ ਰਾਮ ਕਹਾਣੀ ਬਣਾ ਕੇ ਲਿਖਿਆ ਹੈ ਅਤੇ ਇਹ ਸ੍ਰੈ-ਜੀਵਨੀ

੫੫]