ਪੰਨਾ:Alochana Magazine July 1957.pdf/57

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਾਲਾ ਤਰੀਕਾ ਤਾਂ ਕਾਮਯਾਬ ਹੁੰਦਾ ਹੈ, ਜੇ 'ਮੈਂ' ਦੀ ਸ਼ਖਸੀਅਤ ਵਿਚ ਜ਼ਮਾਨੇ ਦੀਆਂ ਬੁਨਿਆਦੀ ਖਾਸੀਅਤਾਂ (Dominant motives and impulses of epoch) ਮੂਰਤੀਮਾਨ ਹੋਣ। ਜੇ ਉਹ ਕਿਸੇ ਸਮਾਜਕ ਦੀ ਪ੍ਰਤੀਨਿਧ ਹੋਵੇ, ਜ਼ਿੰਦਗੀ ਵਿਚ ਜ਼ਾਤੀ ਤੇ ਸਮਾਜਕ ਮਸਲਿਆਂ ਨਾਲ ਗੁਥਮਗੁਬਾ ਹੋਵੇ, ਉਸ ਦੀ ਆਪਣੀ ਸ਼ਖਸੀਅਤ, ਉਸ ਦਾ ਕਰਤਵ, ਉਸ ਦੀ ਮਹਿਸੂਸੀਅਤ, ਇਨਸਾਨੀ ਤੇ ਸਮਾਜਕ ਤੌਰ ਦੇ ਸ਼ਾਂਰਥਕ ਅੰਗ ਹੋਣ। ਜ਼ਿੰਦਗੀ ਦੇ ਕਿਸੇ ਪੱਖ, ਕਿਸੇ ਮਸਲੇ ਤੇ ਚਾਨਣ ਪਾਉਣ, ਤੇ ਇਹ 'ਮੈਂ' ਹਾਲਾਤ ਨਾਲ ਲੜਦੀ ਜ਼ਿੰਦਗੀ ਵਿਚ ਖੁਬ੍ਹੇ, ਬਦਲੇ, ਉਸਰੇ, ਢਹਵੇ ਅਤੇ ਉਸ ਦੀ ਇਸ ਹਰਕਤ ਰਾਹੀਂ ਸਮਕਾਲੀ ਪੀਹੜੀ ਦੀ ਬਣਤਰ, ਉਸ ਨੂੰ ਪਏ ਮਸਲੇ, ਗਲ ਕੀ ਉਸ ਦੀ ਸਾਰੀ ਤਾਰੀਖ ਮੂਰਤੀਮਾਨ ਹੋਵੇ। ਜ਼ਮਾਨਾਂ ਦਿਲਚਸਪ ਸੀ, ਲੇਖਕ ਹੀਰੋ ਦੀ ਸ਼ਖਸੀਅਤ ਨੂੰ ਕਿਸੇ ਰਾਹੇ ਹੀ ਪਾ ਦੇਂਦਾ। ਬਲਜ਼ਾਕ ਨੇ ਇਸ ਨਿਜ਼ਾਮ ਦੀ 'ਪੈਰੀ ਗੋਰੀਉਟ' ਵਿਚ ਆਦਮਖੋਰੀ ਵਿਖਾਈ ਹੈ। ਗੋਰੀਉਟ ਦੀਆਂ ਦੋਵੇਂ ਧੀਆਂ ਉਸ ਦੀ ਉਨ ਐਉਂ ਲਾਹੁੰਦੀਆਂ ਹਨ ਜਿਵੇਂ ਕੁਤੇ ਮੁਰਦਾਰ ਨੂੰ ਖਾਂਦੇ ਹਨ ਅਤੇ ਇਕ ਦੂਸਰੇ ਨੂੰ ਐਉਂ ਖਾਣਾਂ ਮੰਗਦੀਆਂ ਹਨ ਜਿਵੇਂ ਮੁਰਦਾਰ ਨੂੰ ਖਾਂਦੇ ਤੇ ਨਾਲੇ ਖਾਈ ਜਾਂਦੇ ਹਨ ਨਾਲੇ ਇਕ ਦੂਸਰੇ ਨੂੰ ਘੁਰਰ ਘੁਰਰ ਕਰਦੇ ਲੜੀ ਜਾਂਦੇ ਹਨ।

ਹਾਰਡੀ ਨੇ ਟੈਸ ਇਚ ਵਿਸ ਨਿਜ਼ਾਮ ਦੀ ਜਮਾਤਾਂ ਦੀਆਂ ਜਮਾਤਾਂ ਹੜਪ ਕਰ ਜਾਣ ਦਾ ਦ੍ਰਿਸ਼ ਪੇਸ਼ ਕੀਤਾ ਹੈ। ਦਸਾਉਰੀ ਬਿਉਪਾਰ ਸ਼ੁਰੂ ਹੋਣ, ਅਮਨ ਤੇ ਕਚਹਿਰੀ ਦੇ ਕਾਨੂੰਨ ਦੀ ਕਾਠ ਬੈਠਣ ਨਾਲ ਸ਼ਹਿਰੀ ਮੱਧ-ਸ਼੍ਰੇਣੀ ਨੇ ਕਿਸਾਨ ਨੂੰ ਕਰਜ਼ਾਈ ਬਣਾ ਕੇ ਲੰਮਿਆਂ ਪਾ ਲਿਆ ਸੀ, ਪਰ ਚੂੰਕਿ ਅੰਗਰੇਜ਼ੀ ਸਾਮਰਾਜ ਨੇ ਪੰਜਾਬੀ ਕਿਸਾਨ ਦੀ ਫੌਜ ਵਿਚ ਭਰਤੀ ਕਰਨੀ ਸੀ ਅਤੇ ਉਠ ਰਹੀ ਮਧ-ਸ਼੍ਰੇਣੀ ਨਾਲ ਉਹ ਆ ਰਹੀ ਆਪਣੀ ਲੜਾਈ ਵੇਖ ਰਿਹਾ ਸੀ। ਇਸ ਵਾਸਤੇ ਆਪ ਤਾਂ ਉਹ ਕਿਸਾਨ ਨੂੰ ਲੁਟਦਾ ਰਹਿਆ, ਪਰ ਉਸ ਨੇ ਪੰਜਾਬੀ ਸਰਮਾਇਦਾਰੀ ਦੀ ਡੋਰ ਕਿਸਾਨ ਨੂੰ ਖਾਣ ਵਾਸਤੇ ਸਾਰੀ ਨਹੀਂ ਖੁਲ੍ਹੀ ਛੱਡੀ। ਨਵੇਂ ਨਿਜ਼ਾਮ ਤੇ ਜੜ੍ਹਾਂ ਪਰੜਨ ਨਾਲ ਅੰਗਰੇਜ਼ੀ ਵਿਦਿਆ ਲੈਣ ਦੀ ਖਾਹਸ਼ ਤੇਜ਼ ਹੋ ਰਹੀ ਸੀ, ਨਵੇਂ ਖੁਲ੍ਹ ਰਹੇ ਕਿਸਬਾਂ ਦੇ ਰਾਹ ਪੈਣ ਦੀ ਦੌੜ-ਧੂਪ ਬੇਅੰਤ ਸੀ। ਜ਼ਮਾਨੇ ਦੀ ਨਬਜ਼ ਦਸਣ ਦਾ ਇਹ ਸੋਹਣਾ ਮਜ਼ਮੂਨ ਸੀ। ਸਾਡੀ ਸਰਮਾਇਦਾਰੀ ਹੈ ਤਾਂ ਅੰਗਰੇਜ਼ੀ ਸਾਮਰਾਜ ਦੀ ਧੀ ਸੀ, ਅਤੇ ਬਾਲਗ਼ ਹੋ ਕੇ ਇਸ ਨੇ ਉਸ ਦੀ ਸੌਂਕਣ ਬਣ ਕੇ ਅਖੀਰ ਵਿਚ ਜਿਤਣਾ ਸੀ, ਮਰ ਚੂੰਕਿ ਉਸ ਦੌਰ ਵਿਚ ਪੁਰਾਣੇ ਨਿਜ਼ਾਮ ਦੇ ਖਿਲਾਫ ਇਸ ਦਾ ਉਸਾਰੁ ਰੋਲ ਸੀ। ਇਸ ਵਾਸਤੇ ਇਸ ਦੌਰ ਵਿਚ ਮਜ੍ਹਬੀ ਤੇ ਸਮਾਜਕ ਸੁਧਾਰ ਦੀ{{|੫੬||]}}