ਪੰਨਾ:Alochana Magazine July 1957.pdf/6

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਸਕਾਂ ਨੇ ਟੈਕਸਿਲਾ ਦੇ ਅਸਥਾਨ ਤੇ ਬੇਦਖਲ ਕਰ ਦਿਤਾ।

ਸਕ, ਜਿਨ੍ਹਾਂ ਨੂੰ ਯੂਚੀਆਂ ਨੇ ਬਾਖਤਰ 'ਚੋਂ ੧੬੦ ਈ.ਪੂ. ਦੇ ਲਾਗੇ ਚਾਗੇ ਕਢ ਦਿੱਤਾ ਸੀ, ਉਤਰ ਪਛਮੀ ਦਰਿਆ ਰਾਹੀਂ ਪੰਜਾਬ ਵਿਚ ਦਾਖ਼ਲ ਹੋਏ ਅਤੇ ਟੈਕਸਿਲਾ ਤੇ ਮਥਰਾ ਵਿਚ ਆਪਣੇ ਰਾਜ ਸਥਾਪਨ ਕਰ ਕੇ 'ਸਤਰਪ' ਦੇ ਲਕਬ ਅਧੀਨ ਕੋਈ ਇਕ ਸਦੀ ਤਕ ਪਾਰਥੀਆਂ ਦੇ ਨਾਇਬਾਂ ਵਜੋਂ ਹਕੂਮਤ ਕਰਦੇ ਰਹੇ। ਹਿੰਦੀ ਪਾਰਥੀ ਬਾਦਸ਼ਾਹਾਂ ਵਿਚੋਂ ਸਭ ਤੋਂ ਪਹਿਲਾਂ ਮਉਸ (Moues) (੧੨੦-੯੦ ਈ: ਪੂ: ਪੰਜਾਬ ਦਾ ਮਾਲਕ ਬਣਿਆ।

ਇਸ ਪਿਛੋਂ ਅਜ਼ੀਸ (Azes) ਪਹਿਲਾ ਤੇ ਫੇਰ ਉਸ ਦਾ ਪੁਤਰ ਅਜ਼ੀਲੀਸਸ (Azilises) ਤੇ ਉਸ ਪਿਛੋਂ ਅਜ਼ੀਲੀਸਸ ਦਾ ਪੁਤਰ ਅਜ਼ੀਸ ਦੂਜਾ ਤਖਤ ਤੇ ਬੈਠਾ। ਗੰਡੋਫ਼ਤੀਸ (Gandophares) ੬o-੨੦ ਈ. ਪੂ. ਅਜ਼ੀਸ ਦੂਜੇ ਦਾ ਜਾਨਸ਼ੀਨ ਸੀ। ਗੰਡੋਫਰੀਸ ਦੇ ਮਰਨ ਪਿਛੋਂ ਰਾਜ ਦੋ ਹਿਸਿਆਂ ਵਿਚ ਵੰਡਿਆ ਗਿਆ। ਪੱਛਮੀ ਪੰਜਾਬ ਤਾਂ ਅਬਦਗਸੀਸ (Abdagases) ਦੇ ਹੱਥੇ ਚੜ੍ਹਿਆ ਅਤੇ ਸਿੰਧ ਤੇ ਕੰਧਾਰ ਅਰਥੰਗੀਮ (Orthanges) ਦੇ ਕਬਜ਼ੇ ਵਿਚ ਆਇਆ। ਇਸੇ ਸਮੇਂ ੫੦ ਈ: ਦੇ ਨੇੜੇ ਤੇੜੇ ਪੰਜਾਬ ਉਤੇ ਕੁਸਨ ਬੂਚੀ ਕਡਫਾਈਸੀਸ (Kadphises) ਦੂਜੇ ਦਾ ਕਬਜ਼ਾ ਹੋ ਗਇਆ।

ਗੋਇਆ੧੯੦ ਈ: ਪੂ. ਵਿਚ ਡੀਮੀਟਰਿਉਸ (Demetrios) ਦੇ ਹਮਲੇ ਤੋਂ ਲੈ ਕੇ ੨੦ ਈ: ਵਿਚ ਸ਼ਾਹ ਕਾਬੁਲ ਹਰਮੀਆਸ (Hermaios) ਦੇ ਕੁਸ਼ਾਨਾਂ ਹਥੋਂ ਭਾਜ ਖਾ ਜਾਣ ਦੇ ਸਮੇਂ ਤਕ ਪੰਜਾਬ ਜਾਂ ਇਸ ਦਾ ਵਧੇਰੇ ਭਾਗ ਆਲੇ ਦੁਆਲੇ ਦੇ ਇਲਾਕੇ ਸਮੇਤ ਲਗ ਭਗ ਦੋ ਸੌ ਸਾਲ ਤਕ ਯੂਨਾਨੀਆਂ ਦੇ ਅਧੀਨ ਰਿਹਾ।

ਇਸ ਸਮੇਂ ਪੰਜਾਬ ਉਤੇ ਲਗਾਤਾਰ ਹਮਲੇ ਹੁੰਦੇ ਰਹੇ। ਪਹਿਲਾ ਹਮਲਾ ਸੀਲੋਕਸ ਨਿਕਾਟੋਰ (Seleukos Nicator) ਨੇ ੩੦੫ ਈ: ਪੂ: ਵਿਚ ਕੀਤਾ। ਦੂਜਾ ੨੦੫ ਈ: ਪੂ: ਵਿਚ ਸੀਲੋਕਸ ਵੰਸ਼ੀ ਐਂਟੀਔਕਸ ਮਹਾਨ (Antiochs, the Great) ਨੇ। ਤੀਜਾ ੧੯੦ ਈ: ਪੂ: ਵਿਚ ਇਸ ਦੇ ਜੁਆਈ ਡੀਮੀਟਰਿਉਸ ਨੇ। ਫੇਹ ੧੭੫ ਈ. ਪੂ. ਵਿਚ ਯੂਕ੍ਰੇਟਾਈਡੀਜ਼ ਨੇ। ਫੇਰ ੧੫੫ ਈ: ਪੂ: ਵਿਚ ਮਨਿੰਦਰ ਨੇ। ਇਸ ਪਿਛੋਂ ੧੩੮ ਈ: ਪੂ: ਵਿਚ ਪਾਰਥੀ ਵੰਸੀ ਮਿਥਰਾਡੇਟੀਜ਼ ਪਹਿਲੇ (Mithradates 1) ਨੇ ਤੇ ਫੇਰ ੧੨੩ ਈ: ਪੂ: ਵਿਚ ਮਿਥਰਾਡੇਵੀਜ਼ ਦੂਜੇ ਨੇ ਹਮਲਾ ਕੀਤਾ। ਇਸੇ ਸਮੇਂ ਸਕਾਂ ਤੇ ਯਹੂਦੀਆਂ ਦੇ ਹਮਲੇ ਹੋ।