ਪੰਨਾ:Alochana Magazine July 1957.pdf/60

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਵਿਆਖਿਆ ਕੁਦਰਤੀ ਅਰੇਵਾਂ ਹੀ ਲਗਦੀ ਹੈ।

ਨਾਵਲ ਵਿਚ ਜੋ ਜ਼ਿੰਦਗੀ ਦਾ ਤਜਰਬਾ ਪੇਸ਼ ਨਹੀਂ ਤੇ ਬਾਤ ਦਾ ਰਸ ਵੀ ਨਹੀਂ। ਬਨਿਆਦੀ ਵਜ੍ਹਾ ਤਾਂ ਇਹ ਹੈ ਕਿ ਨਾਵਲ ਵਿਚ ਕੋਈ ਐਸੀ ਗਲ ਹੁੰਦੀ ਹੀ ਨਹੀਂ ਜਿਸ ਨਾਲ ਦਿਲ ਚੰਬੜੇ, ਜਿਸ ਦੀ ਕਿਸਮਤ ਦੇ ਫੈਸਲੇ ਦੀ ਢੂੰਡ ਵਿਚ ਧਿਆਨ ਅਗਾਂਹ ਦਾ ਅਗਾਹ, ਅਖੀਰ ਤਕ ਖਿਚੀਂਦਾ ਜਾਵੇ। ਇਸ ਤੋਂ ਉਪਰੰਤ ਨਾਵਲ ਵਿਚ ਨਰੂਲੇ ਦਾ ਲਟਕਾਓ ਤੇ ਅਗਲਾ ਕਦਮ ਜਾਨਣ ਦੀ ਦਿਮਾਗੀ ਤੀਬਰਤਾ ਪੈਦਾ ਕਰਨ ਦੀ ਸ਼ਕਤੀ ਕਿਤੇ ਜ਼ਾਹਰ ਨਹੀਂ ਹੁੰਦੀ। ਕਹਾਣੀ ਦਾ ਸਵਾਦ ਉਨ੍ਹਾਂ ਦੇ ਹੱਥ ਵਿਚ ਹੁੰਦਾ ਹੈ ਜਿਨ੍ਹਾਂ ਨੂੰ ਘਟਨਾਵਾਂ ਦੀ ਚੋਣ ਤੇ ਇਨਾਂ ਨੂੰ ਤਰਤੀਬ ਦੇਣ ਦਾ ਵਲ ਆਉਂਦਾ ਹੋਵੇ, ਜੋ ਹਾਲਾਤ ਦੀ ਲੜੀ ਨੂੰ ਨਿਕੀਆਂ ਨਿੱਕੀਆਂ ਲੜੀਆਂ ਵਿਚ ਕਟੇ। ਹਰ ਘੜੀ ਨੂੰ ਆਪਣੇ ਆਪ ਵਿਚ ਪੂਰੀ, ਦਿਲਚਸਪ ਤੇ ਨਾਟਕੀ ਬਣਾਵੇ, ਹਰ ਮਿੰਟ ਨਿਕਾ ਨਿਕਾ ਨਿਸ਼ਾਨਾਂ ਲਾਵੇ, ਛੋਟਾ ਛੋਟਾ ਮੂਜੀ ਮਾਰੇ, ਪੈਂਤੜਾ ਛੇਤੀ ਛੇਤੀ ਬਦਲ, ਉਤਰਾ ਚੜ੍ਹਾ ਜ਼ਿਆਦਾ ਲਿਆਵੇ, ਕਦਮ ਉਨ੍ਹਾਂ ਦਾ ਛੋਟਾ ਰਖੇ ਅਤੇ ਉਸ ਹਰਕਤ ਦੇ ਸਵਾਦ ਦੇ ਮਗਰ ਲਾ ਕੇ ਪਾਠਕ ਦਾ ਧਿਆਨ ਅਗਾਂਹ ਤਿਲ੍ਹਕਾਈ ਜਾਵੇ। ਸ਼ਾਟਸ ਦਾ ਜੱਮਾ ਸੰਘਣਾ ਰਖੇ, ਵਡਿਆਂ ਦੇ ਢਿੱਡ ਵਿਚ ਛੋਟੇ, ਛੋਟਿਆਂ ਦੇ ਵਿਚ ਉਸ ਤੋਂ ਛੋਟੇ ਅਤੇ ਤਰਤੀਬ ਐਸੀ ਕਿ ਹਰ ਇਕ ਆਪਣੇ ਆਪ ਵਿਚ ਪੂਰਾ ਹੁੰਦਾ ਹੋਇਆ ਵੀ ਆਪ ਤੋਂ ਅਗਲੇ ਦਾ ਲਲਚਾ ਲਾ ਦੇਵੇ ਅਤੇ ਜੇ ਕਿਸੇ ਘਟਨਾ ਨੂੰ ਉਘੇੜਨ ਵਾਸਤੇ ਚੰਦ ਲਫਜ਼ ਕਹਿਣੇ ਲੋੜੀਦੇ ਹੋਣ ਤਾਂ ਛੋਟੇ ਜਿਹੇ ਇਕ ਦੋ ਚਿਤਰਾਂ ਦੀ ਸਰਚ-ਲਾਈਟ ਸੁਟੇ, ਪਾਠਕ ਦੀ ਹੈਰਾਨੀ ਨੂੰ ਉਕਸਾਵੇ ਅਤੇ ਆਪ ਅਗਾਂਹ ਤਿਲ੍ਹਕਦਾ ਬਣੇ। ਉਘਾੜ ਦੀਆਂ ਘਟਨਾਵਾਂ ਦੀ ਨਤੀਜਿਆਂ ਵਲ ਦੀ ਧਾਰ ਬਹੁਤ ਤਿਖੀ ਹੋਵੇ ਤਾਕਿ ਪਾਠਕ ਦਾ ਧਿਆਨ ਇਕ ਦਮ ਰਿੜ੍ਹ ਕੇ ਮੁਖ ਕਾਰਜ ਤੇ ਪਹੁੰਚ ਜਾਵੇ। ਦੁਵਿਚਲੀਆ ਦੇ ਵਜਾ ਤੇ ਨਤੀਜਿਆਂ ਦੋਹਾ ਪਾਸਿਆਂ ਦੇ ਮੂੰਹ ਐਨ ਸਾਫ ਇਕ-ਤਾਰ ਖੁਲ੍ਹੇ ਹੋਣ ਤਾਕਿ ਕਹਾਣੀ ਦੀ ਤੋਰ ਕਿਤੇ ਅਟਕੇ ਨਾ ਅਤੇ ਅੰਤਲੀਆਂ ਘਟਨਾਵਾਂ ਸਭ ਹੋ ਚੁਕੇ ਨੂੰ ਪੂਰੀਆਂ ਕਰਨ, ਕੋਈ ਲੜਫ ਖਿਲਰੀ ਨਾ ਰਹੇ ਅਤੇ ਆਪਣੇ ਆਪ ਵਿਚ ਦਸ਼ਾ ਸੰਤੁਸ਼ਟ ਜਾਪੇ ਤੇ ਨਤੀਜਿਆਂ ਦਾ ਮੂੰਹ ਬਣਨ ਦੀ ਕੋਈ ਸੰਭਾਵਨਾਂ ਨਾ ਪੈਦਾ ਹੋਵੇ, ਗਲ ਦਾ ਅੰਤ ਕੁਦਰਤੀ ਲਗੇ।

ਜ਼ਿੰਦਗੀ ਦੇ ਤਜਰਬੇ, ਘਟਨਾਂ ਦੀ ਚੋਣ, ਉਸ ਦਾ ਉਘੇੜ, ਪਾਤਰਾਂ ਦੀ ਉਸਾਰੀ ਤੇ ਕਹਾਣੀ ਦੇ ਸਵਾਦ ਤੋਂ ਇਲਾਵਾ ਨਾਵਲ ਵਿਚ ਬੋਲੀ ਦਾ ਸਵਾਦ ਵੀ ਇਕ ਅੰਗ ਹੁੰਦਾ ਹੈ। ਆਮ ਤੌਰ ਤੇ ਬੋਲੀ ਦਾ ਸਵਾਦ ਵੀ ਤਜਰਬੇ ਦੀ ਤਾਜ਼ਗੀ ਨਾਲ ਹੀ ਵਾਬਸਤਾ ਹੁੰਦਾ ਹੈ, ਪਰ ਸ਼ੈਲੀ ਆਪਣੇ ਆਪ ਵਿਚ ਵੀ ਹੋਂਦ ਹੈ। ਢਹਿ

[੫੯