ਪੰਨਾ:Alochana Magazine July 1957.pdf/62

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਨ੍ਹਾਂ ਦੇ ਸਾਹਿੱਤਕਾਰਾਂ ਵੀ ਅੰਕਿਤ ਕੀਤੇ ਹਨ ਅਤੇ ਕਿਸੇ ਖਾਸ ਮਸਲੇ ਨੂੰ ਹਥ ਪਾਉਣ ਤੋਂ ਪਹਿਲਾਂ ਜਿਸ ਰਚਨਾਂ ਵਿਚ ਉਹ ਅਗੇ ਹੀ ਮਸਲਾ ਪੇਸ਼ ਹੈ, ਉਸ ਨੂੰ ਵੇਖਿਆ ਵਿਖਾਇਆ ਜਾਵੇ, ਉਸ ਦਾ ਪੈਂਤੜਾ ਢੰਡਿਆ ਜਾਵੇ, ਵਰਤੇ ਤਰੀਕੇ ਫੋਲੇ ਜਾਣ, ਹਾਦਸਿਆਂ ਦੀ ਚੋਣ ਤੇ ਪਾਤਰਾਂ ਦੇ ਲਏ ਅੰਗ ਵੇਖੇ ਜਾਣ, ਅਤੇ ਆਰਥਕ ਸਮਾਜਕ ਸ਼ਕਤੀਆਂ ਇਨਸਾਨੀ ਸ਼ਖਸੀਅਤ ਰਾਹੀਂ ਕੰਮ ਕਰਦੀਆਂ ਪੇਸ਼ ਹੋ ਰਹੀਆਂ ਜਾਚੀਆਂ ਜਾਣ ਅਤੇ ਕਾਮਯਾਬੀ ਦਾ ਰਾਜ਼ ਲਭਿਆ ਜਾਵੇ ਤੇ ਕਿਸੇ ਦਾ ਪਿਛਲਗ ਬਣਿਆਂ ਤਾਂ ਕਦੀ ਸਾਹਿੱਤ ਬਣਿਆ ਨਹੀਂ, ਪਰ ਸਾਹਿੱਤਕ ਸ਼ਾਹਕਾਰਾਂ ਤੋਂ ਆਪਣੇ ਹਾਲਾਤ ਮੁਤਾਬਕ ਅਗਵਾਈ ਲੈਣ ਨਾਲ ਕੁਛ ਫਾਇਦਾ ਹੋ ਹੀ ਸਕਦਾ ਹੈ। ਅਜ ਕਲ੍ਹ ਹੇਠਲੀਆਂ ਜਮਾਤਾਂ ਦੀ ਕੰਗਾਲੀ ਪੇਸ਼ ਕਰਨ ਦੀ ਲੋੜ ਹੈ , ਪੇਸ਼ ਕਰਨ ਦਾ ਰਿਵਾਜ ਵੀ ਬਹੁਤ ਹੈ। ਗਰੀਬੀ, ਮੰਦਹਾਲੀ ਇਨਸਾਨੀ ਨਿਢਾਲਤਾ ਲਿਆਉਂਦੀਆਂ ਹਨੇ, ਦਿਲਚਊ ਚੀਜ਼ਾਂ ਹਨ। ਇਨ੍ਹਾਂ ਨੂੰ ਸਿਧਿਆਂ ਹੀ ਲਲੀ ਬੁਰਸ਼ ਦੇ ਹਵਾਲੇ ਕਰਨ ਨਾਲ ਇਨਸਾਨੀਅਤ ਨਹੀਂ ਉਸਰਦੀ, ਸਾਹਿੱਤਕ ਚਿਤਰ ਨਹੀਂ ਬਣਦਾ। ਵੇਖ ਲੈਣਾ ਚਾਹੀਦਾ ਹੈ ਕਿ ਡਿਕਨਜ਼ ਤੇ ਸਕੌਟ ਨੇ ਕਿਸ ਤਰ੍ਹਾਂ ਹਾਸ ਰਸ ਦਾ ਹੋੜਾ ਲਾਇਆ ਹੈ, ਹਾਰਡੀ ਨੇ ਆਪਣੇ ਸਮਾਜਕ ਹਾਲਾਤ ਮੁਤਾਬਕ ਦੁਖਾਂਤਕ ਤਰੀਕਾ ਵਰਤਿਆ ਹੈ, ਗੋਰਕੀ ਨੇ ਆਪਣੇ ਵਾਸਤਵਿਕ ਹਾਲਾਤ ਪੇਸ਼ ਕਰਦਿਆਂ ਇਨਕਲਾਬੀ ਜਾਗਰਤਾ ਪੇਸ਼ ਕੀਤੀ ਹੈ । ਹਰ ਇਕ ਨੇ ਇਨਸਾਨੀ ਨਿਢਾਲਤਾ ਦੇ ਜ਼ਹਿਰ ਨੂੰ ਕਟ ਕੇ ਇਨਸਾਨੀਅਤ ਨੂੰ ਬਰਕਰਾਰ ਕੀਤਾ ਹੈ। ਕਿਸਾਨਾਂ, ਮਜ਼ਦੂਰਾਂ ਤੇ ਹੋਰ ਹੇਠਲੀਆਂ ਜਮਾਤਾਂ ਵਿਚ ਜਾਗਰਤਾ ਪੇਸ਼ ਕਰਨਾ ਸਾਡੀ ਸਾਹਿੱਤਕਾਰੀ ਦੇ ਸਾਹਮਣੇ ਮਸਲਾ ਹੈ। ਟੋਲਸਟਾਏ, ਗੋਰਕੀ, ਸ਼ੋਲੋਖਫ ਦੀ ਸਲਾਹ ਲੈਣ ਵਿਚ ਕੋਈ ਉਲ੍ਹਾਮਾ ਨਹੀਂ। ਮੌਲਕਤਾ (originalty) ਦੀ ਵਡਿਆਈ ਵਿਚ ਘਾਟਾ ਨਹੀਂ ਪੈਂਦਾ। ਹੋ ਗੁਜ਼ਰਿਆਂ ਤੋਂ ਤੇ ਆਂਢੋੋਂ ਗੁਆਂਢੋਂ ਸਭ ਤੋਂ ਜ਼ਿਆਦਾ ਹੁਦਾਰ ਪ੍ਰਤਿਭਾ ਲੈਂਦੀ ਹੈ। ਜੋ ਹੈ ਉਸ ਨੂੰ ਗ੍ਰਹਿਣ ਕਰਨਾ ਅਤੇ ਉਸ ਤੋਂ ਅਗੇ ਤੁਰਨਾ ਪ੍ਰਤਿਭਾ ਦੀ ਜ਼ਿੰਮੇਵਾਰੀ ਹੈ ਅਤੇ ਇਸ ਭੁਲੇਖੇ ਵਿਚ ਵੀ ਨਹੀਂ ਪੈਣਾ ਚਾਹੀਦਾ ਕਿ ਹੋ ਗੁਜ਼ਰੇ ਉਸਤਾਦਾਂ ਨੇ ਹਰ ਮੁਮਕਿਨ ਮਸਲਾ ਹਲ ਕੀਤਾ ਹੋਇਆ ਹੈ। ਮਸਲਨ ਜ਼ਿੰਦਗੀ ਵਿਚ ਕਾਮਯਾਬ ਬਰਸਰੇ-ਇਕਤਦਾਰ ਚੌਕੰਨੀਆਂ ਤੋਂ ਨੇਕ ਪਾਤਰ ਇਤਿਹਾਸਕ · ਵਜੂਹਾਤ ਕਰ ਕੇ ਸਾਹਿੱਤ ਵਿਚ ਘਟ ਹੀ ਕਾਮਯਾਬੀ ਤੇ ਦਿਲਚਸਪੀ ਨਾਲ ਪੇਸ਼ ਹੋਇਆ ਹੈ। ਸਮਾਜਵਾਦੀ ਅੰਦੋਲਨ ਵਾਸਤੇ ਇਨਕਲਾਬੀ ਤਾਂ ਪੇਸ਼ ਹੋ ਚੁਕਾ ਹੈ, ਪਰ ਬਤੌਰ ਸਮਾਜਵਾਦ ਦੇ ਉਸਰੀਏ ਦੇ ਪੂਰੀ ਅਮੀਰੀ, ਗਹਿਰਾਈ ਤੇ ਦਿਲਚਸਪੀ ਨਾਲ ਪੇਸ਼ ਹੋਣ ਵਿਚ ਗੁੰਜਾਇਸ਼ ਹੈ। ਸ਼ੋਲੇਖਫ ਵਰਗੇ ਉਸਤਾਦ ਦੇ ਹਥ ਵਿਚ ਵੀ ਡੈਵੀਡੋਵ

[੬੧