ਪੰਨਾ:Alochana Magazine July 1957.pdf/63

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਗਰੈਗਰੀ ਦੀ ਪੱਧਰ ਤੇ ਪੇਸ਼ ਨਹੀਂ, ਅਤੇ ਨਾ ਹੀ ਹੌਵਰਡ ਦੇ ਹਥੋਂ ਦਿਮਬਰਮਾਨ ਪਤੀ ਪਤਨੀ ਦੀ ਵਿਆਹੀ ਜ਼ਿੰਦਗੀ ਸਾਹਿੱਤਕ ਪੱਧਰ ਤੇ ਪੇਸ਼ ਹੈ। ਸਾਡੇ ਮਸਲੇ ਸਾਡੇ ਹੀ ਹਨ। ਇਹ ਅਸਾਂ ਹੀ ਹਲ ਕਰਨੇ ਹਨ, ਪਰ ਦੁਨੀਆਂ ਵਿਚ ਹੋ ਚੁਕੇ ਤਜਰਬੇ ਤੋਂ ਆਪਣੇ ਹਾਲਾਤ ਤੇ ਲੋੜ ਮੁਤਾਬਕ ਫਾਇਦਾ ਨਾ ਉਠਾਉਣਾ, ਹਮਾਕਤ ਹੈ।

ਸਾਡੀ ਸਾਹਿੱਤਕਾਰੀ ਪੱਛਮ ਤੋਂ ਪ੍ਰਭਾਵਿਤ ਹੋਈ ਹੈ ਅਤੇ ਕੁਝ ਅਸਰ ਤਾਂ ਉਸਾਰੂ ਹੋਇਆ ਹੈ, ਪਰ ਕਾਫੀ ਸਿੱਟੇ ਹਾਨੀਕਾਰਕ ਵੀ ਨਿਕਲੇ ਹਨ। ਮਿਸਾਲ ਦੇ ਤੌਰ ਤੇ ਸਰਮਾਇਦਾਰੀ ਉਦਿਓਗਕ ਨਿਜ਼ਾਮ ਦਾ ਖਾਸਾ ਹੈ ਕਿ ਘਰੋਗੀ ਤੇ ਹੋਰ ਬੁਨਿਆਦੀ ਇਨਸਾਨੀ ਰਿਸ਼ਤਿਆਂ ਵਿਚੋਂ ਇਹ ਪ੍ਰੇਮ ਪਿਆਰ ਖੁਸ਼ਕ ਕਰ ਕੇ ਉਨ੍ਹਾਂ ਵਿਚ ਖੁਦਗਰਜ਼ੀ ਤੇ ਕਠੋਰਤਾ ਭਰ ਦੇਂਦਾ ਹੈ, ਪਰ ਇਸ ਦੇ ਆਉਣ ਨਾਲ ਚਾਸ਼ਤਕਾਰੀ ਦੇ ਮੁਕਾਬਲੇ ਤੇ ਲੋਕਾਂ ਦਾ ਆਪਸ ਵਿਚ ਵਾਹ ਬਹੁਤ ਪੈਣ ਲਗ ਜਾਂਦਾ ਹੈ। ਸੋ, ਆਮ ਮੇਲ ਜੋਲ ਵਿਚ ਸੱਤਹੀ ਜਿਹਾ ਸਲੀਕਾ ਤੇ ਕਲੱਬੀ ਜ਼ਿੰਦਗੀ ਦੀ ਵਰਤੋਂ ਵਾਕਫੀ ਜਿਹੀ ਪਾਉਣ ਦੀ ਰੁਚੀ ਪੈੈਂਦਾ ਕਰਦਾ ਹੈ। ਉਦਿਓਗਕ ਨਿਜ਼ਾਮ ਦੀ ਇਸ 'ਕਰਟਬੀ' ਨੂੰ ਗੁਰਬਖਸ਼ ਸਿੰਘ ਨੇ ਆਪਣੀ ਪਤਰਕਾਰੀ ਵਿਚ ਮੂਲ ਇਨਸਾਨੀਅਤ ਕਰ ਕੇ ਪੇਸ਼ ਕੀਤਾ ਹੈ। ਉਦਿਓਗਕ ਸਲੀਕਾ ਲੋੜੀਂਦੀ ਚੀਜ਼ ਹੈ, ਸਾਡੇ ਵੀ ਇਸ ਆਉਣਾ ਹੀ ਸੀ, ਇਸ ਦਾ ਪਰਚਾਰ ਹੋਣਾ ਵੀ ਮਾੜੀ ਗਲ ਨਹੀਂ। ਪਰ ਮੁਲੱਮ ਨੂੰ ਸੋਨਾ ਕਰ ਕੇ ਪੇਸ਼ ਕਰਨਾ ਮਜ਼ਿਰ ਹੈ। ਗੁਰਬਖਸ਼ ਸਿੰਘ ਦੇ ਪਤਰਕਾਰਾ ਵੀ ਬੂਰਜਵਾ ਪੱਧਰ ਤੋਂ ਮਾਨਵ-ਵਾਦ (Humanism) ਨੂੰ ਟੁੰਬਿਆ ਅਤੇ ਕਾਸ਼ਤਕਾਰੀ ਨਿਜ਼ਾਮ ਦੀ ਪੁਰਾਤਨਤਾ ਨੂੰ ਸਟੇਜ ਤੋਂ ਲਾਹੁਣ ਵਿਚ ਮਦਦ ਕੀਤੀ, ਪਰ ਉਠ ਰਹੀ ਮਧ-ਸ਼੍ਰੇਣੀ ਦੀ ਕਾਠੀ ਪਵਾਉਣ ਵਿਚ ਸਹਾਇਤਾ ਵੀ ਕੀਤੀ ਅਤੇ ਉਸ ਦੇ ਉਲਟ ਸਮਾਜਕ ਰਿਸ਼ਤਿਆਂ ਦੀ ਇਕੱਲ-ਖੋਰਤਾ ਖ਼ਦਗਰਜ਼ੀ ਤੇ ਕਠੋਰਤਾ ਤੇ ਪਰਦਾ ਕੇ ਉਸ ਦੇ ਰੋਲ ਨੂੰ ਰੌਸ਼ਨੇਲਾਈਜ਼ ਵੀ ਕੀਤਾ| ਗੁਰਬਖਸ਼ ਸਿੰਘ ਉਦਿਓਗਕ ਨਿਜਾਮ ਦੇ ਸਲੀਕੇ ਨਾਲ ਐਨਾ ਚੁੰਧਿਆਇਆ ਅਤੇ ਉਸ ਦੇ ਰੈਸ਼ਨੇਲ ਦੀਆਂ ਬਾਜ਼ਾਰੀ, ਅਖਬਾਰੀ ਲਿਖਤਾਂ ਤੋਂ ਐਨਾਂ ਪ੍ਰਭਾਵਿਤ ਹੋਇਆ ਕਿ ਇਸ ਨੇ ਪਛਮੀ ਸਰਮਾਇਦਾਰੀ ਦੇ ਸਹੀ ਪਾਰਖੂਆਂ, ਪਛਮੀ ਮਹਾਨ ਸਾਹਿੱਤਕਾਰਾਂ ਤਕ ਪਹੁੰਚ ਕੇ ਉਸ ਸਭਿਅਤਾ ਦੀ ਸਹੀ ਅਸਲੀਅਤ ਤੇ ਬੁਨਿਆਦੀ ਜਮਾਤੀ ਮਸਲਿਆਂ ਦੀ ਤਾਸੀਰ ਨੂੰ ਸਮਝਣ ਦਾ ਕੋਸ਼ਸ਼ ਹੀ ਨਹੀਂ ਕੀਤੀ, ਨਤੀਜਾ ਇਹ ਹੋਇਆ ਹੈ ਕਿ ਪੈਟੀ ਬੁਰਜਵਾ ਜ਼ਹਿਨੀਅਤ ਐਨਾ ਹੱਡਾਂ ਵਿਚ ਰਚ ਗਈ ਹੈ ਕਿ ਜ਼ਿੰਦਗੀ ਦੀ ਅਗਲੀ ਪਉੜੀ ਚੜ੍ਹ ਜਾਣ ਦੇ ਬਾਵਜੂਦ ਉਹ ਨਿਕਲਣ ਦਾ ਨਾਂ ਹੀ ਨਹੀਂ ਲੈਂਦੀ ਅਤੇ ਇਸ ਦੀ ਕਿਰਤ ਨੂੰ ਗੈਰ-ਕੁਦਰਤੀ

੬੨]