ਪੰਨਾ:Alochana Magazine July 1957.pdf/70

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਨਢਾਲਤਾ ਨਹੀਂ। ਤਖਤ ਹਜ਼ਾਰੇ ਮੌਜੂ ਚੌਧਰੀ ਦੀ ਜ਼ਿੰਦਗੀ ਦਾ ਜ਼ਿਕਰ ਕਰਦਾ ਵਾਰਸ ਸ਼ਾਹ ‘ਸੁਰਗ ਜ਼ਮੀਨ ਤੇ ਆਇਆ ਦਸਦਾ ਹੈ' ਅਤੇ ਸਿਆਲਾਂ ਦੀ ਜ਼ਿੰਦਗੀ ਨੂੰ ਤਾਂ ਸੇਖੋਂ ਹੀ ਗਰੀਬ ਤੇ ਰਸ-ਰਹਿਤ ਕਹਿ ਸਕਦਾ ਹੈ। ਇਹ ਵੀ ਗਲ ਗਲਤ ਹੈ ਕਿ ਗਰੀਬੀ ਸਾਹਿਤ ਦਾ ਬਹੁਤ ਦਿਲ-ਖਿਚਵਾਂ ਵਿਸ਼ਾ ਹੈ। ਜਿਸ ਤਰ੍ਹਾਂ ਮੈਂ ਪਿਛੇ ਦਸ ਚੁਕਾ ਹਾਂ ਸਿਧੀ ਗਰੀਬੀ ਇਨਸਾਨੀ ਨਿਢਾਲਤਾ ਲਿਆਉਂਦੀ ਹੈ। ਇਹ ਸੂਰਮਗਤੀ ਤੇ ਦਲੇਰੀ ਵਾਂਗ ਆਪਣੇ ਸੁਧੇ ਰੂਪ ਵਿਚ ਸਾਹਿਤਕ ਵਿਸ਼ਾ ਨਹੀਂ ਬਣ ਸਕਦੀ। ਇਸ ਨੂੰ ਹਾਸ ਰਸ, ਦੁਖਾਂਤ, ਇਨਕਲਾਬੀ ਚੇਤੰਨਾ ਨਾ ਜਾਂ ਘਟ ਤੋਂ ਘਟ ਆਪਣੇ ਆਪ ਤੋਂ ਗਿਲਾਨੀ ਦੀ ਸਹਾਇਤਾ ਲੈਣੀ ਪੈਂਦੀ ਹੈ। ਹੀਰ ਦਾ ਦੁਖਾਂਤ ਟੈਸ ਵਾਲਾ ਗਰੀਬੀ ਦਾ ਦੁਖਾਂਤ ਨਹੀਂ। ਇਥੇ ਵਜ੍ਹਾ ਹਾਣੀ ਦੇ ਚੋਣ ਦੀ ਹੈ। ਹੀਰ ਹਰਮਨ-ਪਿਆਰੀ ਇਸ ਵਾਸਤੇ ਹੈ ਕਿ ਉਹ ਆਪਣੇ ਇਸ਼ਕ ਇਨਸਾਨੀਅਤ ਵਾਸਤੇ ਦਲੇਰੀ ਨਾਲ ਲੜਦੀ ਹੈ ਅਤੇ ਉਹ ਇਨਸਾਨ ਦੇ ਹਰ ਜਾਏ ਦੀ ਲੜਾਈ ਹੈ।

ਇਕ ਥਾਂ ਹੋਰ ਲਿਖਦਾ ਹੈ, ਇਤਿਹਾਸਕ ਪੱਖ ਤੋਂ ਹੀਰ' ਦੀ ਕਹਾਣੀ ਹੀੰਦੋਸਤਾਨ ਅਥਵਾ ਪੰਜਾਬ ਵਿਚ ਮੁਸਲਮਾਨਾਂ ਦੀ ਅਧੋਗਤੀ ਦੀ ਬੜੀ ਸੰਪੂਰਨ ਤਸਵੀਰ ਹੈ, ਵਿਸ਼ਲੇਸ਼ਣ ਕਰਦਿਆਂ ਸਭ ਮੁਸਲਮਾਨ ਜਮਾਤਾਂ ਨੂੰ ਇਕੇ ਲੜੀ ਪਰੋ ਦੇਣਾ ਪਰਲੇ ਦਰਜੇ ਦੀ ਗੈਰ-ਜ਼ਿੰਮੇਦਾਰੀ ਹੈ। ਅਧੋਗਤੀ ਮੁਗਲ ਸਲਤਨਤ, ਦੇ ਰਾਜ ਕਰਦੀਆਂ ਜਮਾਤਾਂ ਦੀ ਸੀ, ਜੱਟਾਂ ਦੀ ਨਹੀਂ। ਵਾਰਸ ਸ਼ਾਹ ਲਿਖਦਾ ਹੈ ਕਿ ਜੱਟਾਂ ਦੀ ਚੜ੍ਹ ਮਚੀ ਹੋਈ ਸੀ ਅਤੇ ਵਾਰਸ ਵਿਚ ਸੇਖੋਂ ਆਪ ਲਿਖਦਾ ਹੈ ਕਿ ਜਟ ਹਿੰਦੂ ਹੋਣ ਭਾਵੇਂ ਮੁਸਲਮਾਨ ਇਨ੍ਹਾਂ ਦੀ ਰਗ ਰਲਦੀ ਹੈ ਇਹ ਹਕੂਮਤ ਨੂੰ ਤਆਵਨ ਨਹੀਂ ਦੇ। ਬਗਾਵਤੀਆਂ ਨੂੰ ਛਾਂ ਕਰਦੇ ਹਨ। ਹੀਰ ਵਿਚ ਇਨਸਾਨੀ ਅਧੋਗਤੀ ਜ਼ਾਹਰ ਨਹੀਂ ਹੁੰਦੀ ਬਲਕਿ ਜਮਾਤੀ ਸਮਾਜ ਦੀ ਤੋਰ ਦੇ ਖਿਲਾਫ ਇਨਸਾਨੀਅਤ ਦੀ ਬਗਾਵਤ ਦਾ ਇਜ਼ਹਾਰ ਹੈ। ਮਨੋਰਥ ਬਗਾਵਤ ਦਾ ਉਘੜੇ, ਹਮਦਰਦੀ ਸਾਡੀ ਇਸ ਵਲ ਖਿਚੀ ਜਾਵੇ ਅਤੇ ਤਸਵੀਰ ਅਧੋਗਤੀ ਦੀ? ਸੇਖੋਂ ਨੂੰ ਇਕ ਮੁੱਖ ਗਲ ਦਾ ਹੀ ਟੱਪਲਾ ਲਗਾ ਹੈ ਇਸ ਵਾਸਤੇ ਹੀ ਇਸ ਨੇ ਵਾਰਸ ਸ਼ਾਹ ਦੀ ਸਹੀ ਮਹਾਨਤਾ ਨਹੀਂ ਸਮਝੀ। ਹੀਰ ਵਾਰਸ ਸ਼ਾਹ ਕਿਸਾਨ ਬਗਾਵਤ, ਸਿਖ ਇਨਕਲਾਬ ਦੀ ਤਸਵੀਰ ਹੈ। ਇਨਸਾਨੀਅਤ ਵਾਸਤੇ ਬਗਾਵਤ ਦਾ ਮਨੋਰਥ ਜੋ ਹੀਰ ਤੇ ਇਸ਼ਕ ਦਾ ਨਾਂ ਧਰਾ ਕੇ ਉਘੜੇ ਤਾਂ ਉਹ ਮਨੀ ਸਿੰਘ ਤੇ ਮਜ਼ਬ ਨਾਲੋਂ ਘਟੀਆ ਹੋ ਜਾਂਦਾ ਹੈ।

ਮੁੱਖ ਗਲ ਵਿਚ ਟੱਪਲਾ ਖਾਣ ਕਰਕੇ ਹੀ ਹੀਰ ਦੀ ਬਾਬਤ ਸੇਖੋਂ ਲਿਖਦਾ ਹੈ 'ਪਰ ਭਾਵੇਂ ਇਕ ਮੱਧਮ ਰੁਚੀਆਂ ਅਰ ਢਹਿੰਦੀ ਕਲਾ ਵਾਲੇ ਜੀਵ ਦੀ ਰਚਨਾ

[੬੯