ਪੰਨਾ:Alochana Magazine July 1957.pdf/71

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਹੈ, ਸਾਹਿਤਕ ਪੱਖ ਤੋਂ ਇਹ ਪਾਇ ਦੀ ਕਵਿਤਾ ਹੈ 'ਹੀਰ ਪੰਜਾਬੀ ਸਾਹਿਤ ਵਿਚ, ਸਭਨਾਂ ਅਰਥਾਂ ਵਿਚ ਇਕ ਮਹਾਂ ਕਾਵਿ ਹੈ' ਇਹ ਕਾਵਿ ਦਾ ਇਕ ਬਹੁਤ ਵਧੀਆ ਨਮੂਨਾ ਹੈ। ਸ਼ਲਾਘਾ ਲਾਚਾਰ ਹੋ ਕੇ ਰਹਿ ਜਾਂਦੀ ਹੈ' 'ਵਾਰਸ ਸ਼ਾਹ ਸਦਾ ਲਈ ਹਣ ਜਿਹਾ ਮਹਾਨ ਨਹੀਂ ਰਹੇਗਾ' 'ਵਾਰਸ ਸ਼ਾਹ ਵਿਚ ਪੰਜਾਬੀ ਸਾਹਿਤ ਨੇ ਆਪਣੀਆਂ ਸਿਖਰਾਂ ਨਹੀਂ ਛੂਹੀਆਂ' ਦਿਨੇ ਸਾਰ ਠੰਡੀਆਂ ਤੱਤੀਆਂ ਫੂਕਾਂ ਮਾਰ ਕੇ ਸੇਖੋਂ ਨੇ ਇਥੇ ਆਪਣੀ ਪੋਜ਼ੀਸ਼ਨ ਹਾਸੋਹੀਣੀ ਬਣਾ ਲਈ ਹੈ। ਹੀਰ ਵਿਚ ਵਾਰਸ ਦੀ ਹਮਦਰਦੀ ਤੇ ਆਪਣਾ ਆਪ ਹੀਰ ਦੇ ਇਸ਼ਕ ਤੇ ਉਸ ਦੀ ਪੂਰਤੀ ਵਾਸਤੇ ਲੜਾਈ ਵਿਚ ਹੈ ਅਤੇ ਇਹ ਚੜਦੀਆਂ ਕਲਾਂ ਦਾ ਇਜ਼ਹਾਰ ਹੈ। ਪਤਾ ਨਹੀਂ ਸੇਖੋਂ ਨੂੰ ਮਧਮ ਰੁਚੀਆਂ ਕਿਥੋਂ ਦਿਸਦੀਆਂ ਹਨ? ਇਸ ਨੂੰ ਇਕ ਪਾਸੇ ਵੀ ਛਡ ਦੇਈਏ ਤਾਂ ਵੀ ਸੇਖੋਂ ਦੀ ਪੋਜ਼ੀਸ਼ਨ ਮੂਸ਼ਕਲ ਹੈ। ਬੋਲੀ ਦਾ ਨਾਜ਼ੋ ਨਖਰਾ ਹੀ ਕਵਿਤਾ ਨਹੀਂ ਬਣਾ ਦੇਂਦਾ 'ਲਟਕਦਾਰ ਰੰਗੀਲੜਾ ਸ਼ੇਅਰ' ਜ਼ਿੰਦਗੀ ਦੀ ਮਟਕ ਦੀ ਤਰਜਮਾਨੀ, ਵੱਡਮੁਲੇ ਇਨਸਾਨੀ ਤਜਰਬੇ ਦੀ ਚਿਤਰਣ ਹੀ ਬਣਾ ਸਕਦੀ ਹੈ। ਵੱਡਮੁਲਾ ਤਜਰਬਾ ਉਹ ਹੀ ਹੁੰਦਾ ਹੈ, ਜਿਸ ਤੋਂ ਇਸਾਨੀਅਤ ਬਰਕਰਾਰ ਰਹੇ। ਜੋ ਇਨਸਾਨੀਅਤ ਨੂੰ ਕੇਰਦੀ ਹੈ, ਉਹ ਦਸੀਆਂ ਕਵਿਤਾ ਦਾ ਮਜਮੂਨ ਨਹੀਂ ਬਣ ਸਕਦਾ। ਇਸ ਦਾ ਇਹ ਮਤਲਬ ਨਹੀਂ ਕਿ ਇਨਸਾਨ ਜਾਂ ਸਮਾਜ ਦੀ ਅਧੋਗਤੀ ਇਨਸਾਨੀਅਤ ਦੇ ਉਸਾਰੂ ਸਾਹਿਤ ਦਾ ਵਿਸ਼ਾ ਨਹੀਂ ਬਣ ਸਕਦੀ। ਜ਼ਰੂਰ ਬਣ ਸਕਦੀ ਹੈ। ਅਜਿਹਾ ਸਾਹਿਤ ਦੇ ਇਤਿਹਾਸ ਵਿਚ ਬਣਦਾ ਆਇਆ ਹੈ। ਸਵਾਲ ਸਾਹਿਤਕਾਰ ਦੀ ਆਪਣੀ ਸ਼ਖਸੀਅਤ ਅਧੋਗਤੀ ਵਲ ਉਸ ਦੇ ਆਪਣੇ ਰਵੱਈਏ ਦਾ ਹੈ। ਜੇ ਸਾਸਿਤਕਾਰ ਅਧੋਗਤੀ ਦਾ ਆਪ ਮੁਜੱਸਮ ਹੈ, ਉਸ ਨੂੰ ਅਪਣਾਉਂਦਾ ਤੇ ਪਾਠਕ ਨੂੰ ਅਪਣਾਉਣ ਦੀ ਪ੍ਰੇਰਨਾ ਕਰਦਾ ਹੈ ਤਾਂ ਉਸ ਦੀ ਤਰਜਮਾਨੀ ਤੋਂ ਕਦੇ ਵਧੀਆ ਕਵਿਤਾ ਨਹੀਂ ਬਣ ਸਕਦੀ। ਵਧੀਆ ਕਵਿਤਾ ਉਸ ਵਕਤ ਬਣੇਗੀ, ਜਦੋਂ ਸਾਹਿਤਕਾਰ ਆਪ ਇਨਸਾਨੀਅਤ ਦੀ ਪੌੜੀ ਤੇ ਖੜਾ ਅਧੋਗਤੀ ਨੂੰ ਪੇਸ਼ ਕਰ ਰਹਿਆ ਹੈ ਅਤੇ ਪਾਠਕ ਦੇ ਦਿਲ ਵਿਚ, ਉਸ ਅਧੋਗਤੀ ਦੇ ਖਿਲਾਫ ਘਿਰਣਾ ਪੈਦਾ ਕਰਦਾ ਰਹਿਆ ਹੈ। ਅਧੋਗਤੀ ਦੇ ਖਿਲਾਫ ਇਨਸਾਨੀਅਤ ਦੇ ਨੁਕਤੇ ਤੋਂ ਘਿਰਨਾ ਪੈਦਾ ਕਰਾਉਣਾ ਇਨਸਾਨੀਅਤ ਦਾ ਇਜ਼ਹਾਰ, ਮਾਨਵਵਾਦ ਦੀ ਉਸਾਰੀ ਹੈ। ਸੋਹਣੀ ਕਵਿਤਾ ਸਾਹਿਤਕਾਰ ਦੀ ਸ਼ਖਸੀਅਤ ਤੇ ਉਸ ਦੇ ਨਜ਼ਰੀਏ ਰਾਹੀਂ ਜ਼ਾਹਰ ਹੋ ਰਹੀ ਇਨਸਾਨੀਅਤ ਦੇ ਆਸਰੇ ਬਣਦੀ ਹੈ, ਜਦੋਂ ਇਹ ਕਹਿ ਦੇਈਏ ਕਿ ਇਹ ਵਧੀਆ ਕਾਵਿ ਦਾ ਨਮੂਨਾ ਹੈ ਅਤੇ ਸ਼ਲਾਘਾ ਦੰਗ ਰਹਿ ਜਾਂਦੀ ਹੈ ਤਾਂ ਇਹ ਵਿਚ ਹੀ ਆ ਜਾਂਦਾ ਹੈ ਕਿ ਉਸ ਵਿਚ ਬਾਹੋਸ਼ ਬਰਕਰਾਰ ਇਨਸਾਨੀਅਤ

੭੭]