ਪੰਨਾ:Alochana Magazine July 1957.pdf/75

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਨਸਾਨੀਅਤ ਦਾ ਮਨੋਰਥ ਪੁਗਦਾ ਨਹੀਂ। ਉਨ੍ਹਾਂ ਦੇ ਖਿਲਾਫ ਲੜਨਾ ਨਿਰਾ ਸਾਹਿਤਕਾਰਾਂ ਦਾ ਹੀ ਕੰਮ ਨਹੀਂ ਸਿਆਸਤ-ਦਾਨਾਂ ਪਾਠਕਾਂ ਤੇ ਆਲੋਚਕਾਂ ਦਾ ਵੀ ਫਰਜ਼ ਹੈ। ਅਤੇ ਇਸ ਤੋਂ ਉਪਰੰਤ ਜਿਸ ਦਾ ਪੇਸ਼ਾਬ ਬਲੇ, ਉਹ ਦੀਵੇ ਵਿਚ ਤੇਲ ਕਾਹਨੂੰ ਪਾਉਂਦਾ ਹੈ। ਜੇ ਚਲਾਵੀਂ ਕਿਰਤ ਵਿਕੇ ਤਾਂ ਕੋਈ ਪਾਇ ਦੀ ਕਦੋਂ ਬਣਾਉਂਦਾ ਹੈ। ਸੋ, ਜੇ ਅਸੀਂ ਚੰਗਾ ਸਾਹਿੱਤ ਚਾਹੁੰਦੇ ਹਾਂ ਤਾਂ ਦੁਨੀਆਂ ਦੇ ਮਹਾਨ ਸਾਹਿੱਤਕਾਰਾਂ ਦੀ ਕਾਰੀ ਕਰੀਏ। ਬਾਕੀ ਬੋਲੀਆਂ ਦੇ ਜਿੰਨੇ ਸਾਹਿੱਤਕ ਸ਼ਾਹਕਾਰ ਅਸੀਂ ਅਨੁਭਵ ਕਰ ਕੇ ਪੰਜਾਬੀ ਵਿਚ ਲਿਆ ਸਕਦੇ ਹਾਂ ਲਿਆਈਏ, ਪਰ ਅਨੁਵਾਦ ਤਕ ਉਡੀਕਣ ਦੀ ਸਾਨੂੰ ਲੋੜ ਨਹੀਂ। ਸਾਹਿੱਤ ਵਿਚ ਦਿਲਚਸਪੀ ਰੱਖਣ ਵਾਲਾ ਤਬਕਾ ਅੰਗਰੇਜ਼ ਪੜ੍ਹਿਆ ਹੋਇਆ ਹੈ। ਅੰਗਰੇਜ਼ੀ ਵਿਚ ਅਨੁਵਾਦੇ ਹੋਏ ਦੁਨੀਆਂ ਦੇ ਬਹੁਤ ਸਾਰੇ ਸਾਹਿੱਤਕ ਸ਼ਾਹਕਾਰ ਮਿਲਦੇ ਹਨ| ਅੰਗਰੇਜ਼ੀ ਪੜ੍ਹੇ ਉਨ੍ਹਾਂ ਤੋਂ ਅਣਜਾਣ ਵੀ ਨਹੀਂ, ਉਨ੍ਹਾਂ ਦੀ ਸਾਹਿੱਤਕ ਵਿਆਖਿਆ ਤੇ ਆਲੋਚਨਾ ਪੰਜਾਬੀ ਰਸਾਲਿਆਂ ਵਿਚ ਦਬਾ ਦਬ ਹੋਣੀ ਚਾਹੀਦੀ ਹੈ, ਤਾਕਿ ਪੰਜਾਬੀ ਸਾਹਿੱਤ ਦੇ ਪਾਠਕ ਤੇ ਪੰਜਾਬੀ ਸਾਹਿੱਤਕਾਰ ਹੁੰਦਿਆਂ ਸੁੰਦਿਆਂ ਆਪਣੇ ਅੰਗਰੇਜ਼ੀ ਰਾਹੀਂ ਪੜ੍ਹੇ ਸਾਹਿਤ ਦੇ ਵਿਰਸੇ ਨੂੰ ਛੱਡ ਕੇ ਖੂਹ ਦੇ ਡਡੂ ਨਾ ਬਣ ਜਾਣ। ਇਨਸਾਨੀ ਮਨੋਰਥਾਂ ਤੇ ਉਨ੍ਹਾਂ ਨੂੰ ਪੇਸ਼ ਕਰਨ ਦੇ ਤਰੀਕਿਆਂ ਦੇ ਨੁਕਤੇ ਤੋਂ ਸੰਸਾਰ ਸ਼ਾਹਕਾਰਾਂ ਦੀ ਪੰਜਾਬੀ ਵਿਚ ਘੋਖਣਾ ਹੋਣੀ ਚਾਹੀਦੀ ਹੈ ਅਤੇ ਇਸ ਨੁਕਤੇ ਤੋਂ ਲਾਭਦਾਇਕ ਹੋਵੇ ਜੇ ਪੰਜਾਬੀ ਐਮ.ਏ. ਵਿਚ ਅੰਗਰੇਜ਼ੀ ਆਲੋਚਨਾ ਦਾ ਪਰਚਾ ਲਾਜ਼ਮੀ ਹੋ ਜਾਵੇ। ਇਹ ਪਰਚਾ ਪੰਜਾਬੀ ਹਿੰਦੀ ਦੇ ਵਿਦਿਆਰਥੀ ਅੰਗਰੇਜ਼ੀ ਦੇ ਵਿਦਿਆਰਥੀਆਂ ਨਾਲ ਹੀ ਪੜ੍ਹਨ ਅਤੇ ਨਾਲ ਹੀ ਇਮਤਿਹਾਨ ਦੇਣ ਅਤੇ ਉਸ ਪਰਚੇ ਵਿਚ ਪੁਰਾਣੇ ਹਿੰਦੁਸਤਾਨੀ ਸੁਹਜ ਵਿਗਿਆਨ(Aesthetics) ਨੂੰ ਵੀ ਕਿਸੇ ਹਦ ਤਕ ਸ਼ਾਮਲ ਕੀਤਾ ਜਾਵੇ, ਉਸ ਦੀ ਕਿਸੇ ਚੰਗੀ ਕਿਤਾਬ ਦਾ ਤਰਜਮਾ ਵੀ ਕਰਾਈ ਜਾਵੇ ਨਹੀਂ ਤੇ ਲਿਖਾਈ ਜਾਵੇ। ਅਤੇ ਐਮ.ਏ. ਵਿਚ ਰੌਲਸਟਾਏ, ਸ਼ੇਕਸਪੀਅਰ ਜਾਂ ਹੋਰ ਸ਼ਾਹਕਾਰ ਲਾਜ਼ਮੀ ਪੜਾਏ ਜਾਣ, ਐਫ.ਏ., ਬੀ.ਏ. ਵਿਚ ਪੜ੍ਹਦੇ ਐਮ.ਏ. ਵਿਚ ਬਸ ਨਾ ਹੋ ਜਾਣ। ਪੰਜਾਬੀ ਦੇ ਵਿਦਿਆਰਥੀਆਂ ਤੇ ਉਸਤਾਦਾਂ ਦੀ ਜ਼ਬਾਨ ਤੋਂ ਮਹਾਨ ਸਾਹਿਤ ਦਾ ਸਵਾਦ ਨਾ ਉਤਰ ਜਾਏ, ਨਹੀਂ ਤੇ ਨਾਨਕ ਸਿੰਘ ਤੇ ਨਰੂਲੇ ਨੂੰ ਹੀ ਕਾਮਯਾਬ ਕਹਿਣਾ ਸ਼ੁਰੂ ਕਰ ਦੇਣਗੇ। ਬਾਹਰਲੇ ਸਾਹਿਤ ਵਿਚ ਦਿਲਚਸਪੀ ਨਾਲ ਪੰਜਾਬੀ ਸਾਹਿਤ ਦੀ ਤਰੱਕੀ ਰੁਕੇਗੀ ਨਹੀਂ, ਅਮੀਰ ਹੋਵੇ। ਆਲੋਚਨਾ ਵਿਚ ਮਾਰਕਸਵਾਦੀ ਆਲੋਚਕਾਂ ਨੂੰ ਵੀ ਲਿਆਉਣਾ ਚਾਹੀਦਾ ਹੈ ਜਿਸ ਤਰ੍ਹਾਂ ਸਿਆਸਤੀ ਸਾਇੰਸ ਵਾਲਿਆਂ ਮਾਰਕ ਸੀ ਖਿਆਲ ਨੂੰ ਕੋਰਸ ਵਿਚ ਲੈ ਆਂਦਾ ਹੈ। ਐਫ.ਏ. ਬੀ.ਏ. ਦੀ ਪੰਜਾਬੀ ਸਾਹਿਤਕ

੭੪]