ਪੰਨਾ:Alochana Magazine July 1957.pdf/77

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਾਹਿਤਕਾਰਾਂ ਦਾ ਫਰਜ਼ ਹੈ ਕਿ ਉਹ ਇਸ ਭੁਖ ਦਾ ਨਾਜਾਇਜ਼ ਫਾਇਦਾ ਨਾ ਉਠਾਉਣ। ਜ਼ਰਦੇ ਦੇ ਚਾਹਵਾਨਾਂ ਨੂੰ ਕਣੀਆਂ ਦੀ ਪਿਛ ਨਾ ਪਿਆਈ ਜਾਣ। ਇਸ ਬਾਬਤ ਆਲੋਚਕਾਂ ਦੀ ਖਾਸ ਜ਼ਿਮੇਵਾਰੀ ਹੈ ਕਿ ਉਹ ਸਾਹਿਤ ਦੇ ਮਿਆਰਾਂ ਬਾਬਤ ਬਜ਼ਿਦ ਤੇ ਨੁਕਸੀ ਰਹਿਣ। ਹੌਸਲਾ- ਅਫਜ਼ਾਈ ਦੇ ਨਾਹਰੇ ਵਿਚ ਨਾ ਆਉਣ। ਇਸ ਭੁਲੇਖੇ ਵਿਚ ਨਾ ਪੈਣ ਕਿ ਹੁਣ ਦੇ ਪੰਜਾਬੀ ਸਾਹਿਤ ਦੀ ਅਧੋਗਤੀ ਇਤਿਹਾਸਕ ਹਾਲਾਤ ਕਰਕੇ ਪੰਜਾਬੀ ਜ਼ਬਾਨ ਦੇ ਪਿਛੇ ਰਹਿ ਜਾਣ ਕਰਕੇ ਹੈ। ਜੇ ਪੰਜਾਬੀ ਵਾਰਸ ਸ਼ਾਹ ਤੇ ਗੁਰੂ ਸਾਹਿਬਾਨ ਦੇ ਮੇਚ ਸੀ ਤਾਂ ਇਹ ਕਹਿਣਾ ਕਿ ਹੁਣ ਦੇ ਸਾਹਿਤਕਾਰਾਂ ਨੂੰ ਸੌੜੀ ਹੈ, ਹਮਾਕਤ ਹੈ। ਇਨਸਾਨੀ ਸ਼ਖਸੀਅਤ ਵਾਂਗ ਬੋਲੀ ਵਿਚ ਬੇਇਨਹਾ ਸੰਭਾਵਨਾ ਹੁੰਦੀ ਹੈ , ਸਵਾਲ ਉਨ੍ਹਾਂ ਮੰਭਾਵਨਾਂ ਨੂੰ ਵਰਤਣ ਦਾ ਹੈ। ਕੌਣ ਕਹਿ ਸਕਦਾ ਹੈ ਕਿ ਹੁਣ ਦੇ ਸਾਹਿਤਕਾਰਾਂ ਨੇ ਪਰਚਲਿਤ ਪੰਜਾਬੀ ਦੀਆਂ ਸੰਭਾਵਨਾ ਖੁਸ਼ਕ ਕਰ ਲਈਆਂ ਹਨ ਅਤੇ ਜ਼ਿੰਦਗੀ ਦੇ ਮੇਚ ਉਸਰਨੇ ਪੰਜਾਬੀ ਨੇ ਨਾਂਹ ਕਰ ਦਿਤੀ ਹੈ। ਲੋਕ ਜ਼ਿੰਦਗੀ ਦੀ ਉਸਾਰੀ ਕਰਦੇ, ਨਵਾਂ ਤਜਰਬਾ ਹਾਸਲ ਕਰ ਰਹੇ ਹਨ, ਉਨ੍ਹਾਂ ਨੂੰ ਤਾਂ ਬੋਲੀ ਨੇ ਆਪਣੀ ਅਸਮਰਥਾ ਕਦੇ ਜ਼ਾਹਰ ਨਹੀਂ ਕੀਤੀ। ਜੇ ਸਾਹਿਤਕਾਰਾਂ ਦੇ ਪੱਲੇ ਰਬ ਹੋਵੇ ਤਾਂ ਉਸ ਨੂੰ ਬੋਲੀ ਜ਼ਬਾਨ ਨਾ ਲਾਵੇ? ਬੋਲੀ ਉਸਾਰਦੇ ਕੌਣ ਹਨ? ਉਸਰਈਆਂ-ਵਿਚੋਂ ਕਿਹੜੀ ਧਿਰ ਗੈਰ-ਹਾਜ਼ਰ ਹੈ। ਲੋਕ ਤਾਂ ਆਪਣੇ ਥਾਂ ਸਵਾਧੀਨ ਪਹਿਰਾ ਦੇ ਰਹੇ ਹਨ। ਅਯਾਸ਼ੀਆਂ ਤਾਂ ਸਾਹਿਤਕਾਰ ਹੀ ਲੈਂਦੇ ਹਨ। ਆਲੋਚਕਾਂ ਨੂੰ ਚਾਹੀਦਾ ਹੈ ਜੋ ਕਿ ਬੀਮਾਰੀ ਦੀ ਤਸ਼ਖੀਸ ਸਹੀ ਕਰਨ| ਕਸੂਰ ਬੋਲੀ ਦਾ ਨਹੀਂ। ਸਾਹਿਤਕਾਰਾਂ ਦੀ ਕੰਮਚੋਰੀ, ਗੈਰ-ਜ਼ਿੰਮੇਦਾਰੀ ਤੋਂ ਸਾਹਿਤਕ ਪ੍ਰਤਿਭਾ ਦੀ ਅਣਹੋਂਦ ਦਾ ਹੈ। ਜੇ ਜ਼ਿੰਦਗੀ ਸਿਆਸੀ ਸ਼ਖਸੀਅਤ ਪੈਦਾ ਕਰ ਸਕਦੀ ਹੈ ਤਾਂ ਸਾਹਿਤਕ ਪੈਦਾ ਕਰਨੀ ਅਸੰਭਵ ਨਹੀਂ। ਲੋੜ ਠੋਕ ਵਜਾ ਕੇ ਲੁਬਾਣੇ ਵਾਂਗ ਸਾਹਿਤ ਨੂੰ ਤਕੜੀ ਵਿਚ ਪਾਉਣ ਦੀ ਹੈ। ਬਾਈ ਮੰਜੀਆਂ ਪਤਰਾ ਹੋ ਜਾਣਗੀਆਂ, ਕੋਈ ਤੇਗ਼ ਬਹਾਦਰ ਪਹੁੰਚ।

ਸਿਆਸਤ ਤੇ ਸਾਹਿਤ ਵਾਂਗ ਸਾਹਿਤਕ ਆਲੋਚਨਾਂ ਵੀ ਜ਼ਿੰਦਗੀ ਦੇ ਮੋੜ'ਤੇ ਹੈ। ਜੇ ਸਾਹਿਤ ਤੇ ਆਲੋਚਨਾਂ ਨੇ ਹਾਲਾਤ ਦੇ ਹਾਣੀ ਹੋਣਾ ਹੈ ਤਾਂ ਸਾਹਿਤਕਾਰਾਂ ਤੇ ਆਲੋਚਕਾਂ ਨੂੰ ਸਾਹਿਤ ਤੇ ਆਲੋਚਨਾਂ ਦੇ ਦਵਾਲਿਓਂ ਗੈਸੀ ਤੇ ਹਵਾਈ ਹੋਣ ਦਾ ਪਰਦਾ ਪਾੜਨਾਂ ਪਵੇਗਾ, ਅੱਖਾਂ ਤੋਂ ਪੰਡਤਾਈ ਦੀਆਂ ਪੱਟੀਆਂ ਲਾਹੁਣੀਆਂ ਪੈਣਗੀਆ ਤੇ ਲੋਕਾਂ ਵਿਚ ਜਾ ਕੇ ਬਹਿਣਾ ਪਵੇਗਾ। ਲੋਕ ਗਏ ਗੁਜ਼ਰੇ ਨਹੀਂ। ਬੰਦਾ ਕੁਬੰਦਾ ਪਛਾਨਣ ਜਾਣਦੇ ਹਨ, ਆਪਣੇ ਪਰਾਇ ਦੀ ਵੀ ਉਨ੍ਹਾਂ ਨੂੰ ਤਮੀਜ਼ ਹੁੰਦੀ ਹੈ। ਉਨ੍ਹਾਂ ਵਾਰਿਸ ਦੀ ਹੀਰ ਨੂੰ ਹਿਰਦੇ ਵਿਚ ਵਸਾਇਆ, ਵੀਰ ਸਿੰਘ ਦੀ ਰਾਜ ਕੌਰ ਨੂੰ, ਬਾਵਜੂਦ

੧੬]