ਪੰਨਾ:Alochana Magazine July 1957.pdf/78

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰੂਹਾਨੀ ਪਹਿਰਾਵੇ ਦੇ, ਉਨ੍ਹਾਂ ਵਿਹੜੇ ਨਹੀਂ ਵੜਨ ਦਿਤਾ।

ਰਿਵਾਜ ਪੈਂਦਾ ਜਾਂਦਾ ਹੈ ਕਿ ਜਿਥੇ ਕੋਈ ਕਿਸੇ ਕਿਸਮ ਦਾ ਇਕੱਠ ਹੋਵੇ, ਨਾਲ ਕਲਚਰਲ ਮੌਜ ਮੇਲਾ ਵੀ ਹੋ ਜਾਵੇ। ਇਹ ਬਹੁਤ ਅੱਛੀ ਰੌਸ ਹੈ। ਪੰਜਾਬੀ ਕਵੀ ਦਰਬਾਰਾਂ ਵਿਚ ਉਰਦੁ ਮੁਸ਼ਾਇਰਆਂ ਵਾਲਾ ਠਾਠ ਬਝਣਾ ਸ਼ੁਰੂ ਹੋ ਜਾਵੇ ਤਾਂ ਸਾਹਿਤ ਦੀ ਤਰੱਕੀ ਵਿਚ ਵਾਧਾ ਹੋਵੇ। ਨਾਟਕ ਤੇ ਭੰਗੜੇ ਆਦਿ ਵਿਚ ਦੀ ਮੇਹਨਤ ਤੇ ਤਾਜ਼ਗੀ ਦੀ ਕੰਮਜ਼ੋਰੀ ਪੂਰਾ ਰੰਗ ਨਹੀਂ ਬਝਣ ਦੀ। ਪਰ ਜੇ ਲੋਕਾਂ ਗਲ ਚੁਕ ਲਈ ਤਾਂ ਇਸ ਮੌਜ ਮੇਲੇ ਵਿਚ ਬਹੁਤ ਸੰਭਾਵਨਾਂ ਹਨ।

ਪਰ ਲੋਕ ਸਾਹਿਤਕਾਰਾਂ ਤੋਂ ਜਿੰਨੀਆਂ ਮਰਜ਼ੀ ਹੈ, ਹਥੀਂ ਛਾਵਾਂ ਕਰ ਲੈਣ, ਇਨ੍ਹਾਂ ਦੀਆਂ ਬਲਾਈ ਲੈਣ ਸਾਹਿਤ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦੀ ਲੋੜ ਬਣਾ ਲੇਣ, ਚਲਾਵਾਂ ਕੰਮ ਰੱਦਣ ਦੀ ਵਾਦੀ ਪਾ ਲੈਣ, ਆਪਣੀ ਜ਼ਿੰਦਗੀ ਦੇ ਮਨੋਰਥਾਂ ਨੂੰ ਹੋਰ ਉਘੇੜ ਦੇਣ, ਸਾਹਿਤਕ ਰਚਨਾ ਦੀ ਰੌਸ ਵੀ ਪਾ ਲੈਣ। ਇਹ ਸਭ ਗਲਾਂ ਸਾਹਿਤਕਾਰਾਂ ਦੀ ਮਦਦ ਹੀ ਕਰ ਸਕਦੀਆਂ ਹਨ ਅਤੇ ਐਸੀ ਮਦਦ ਦੀ ਬੜੀ ਲੋੜ ਹੈ, ਪਰ ਸਾਹਿਤਕ ਰਚਨਾ ਸਾਹਿਤਕ ਸ਼ਕਤੀ ਨੇ ਹੀ ਕਰਨੀ ਹੈ। ਸਾਹਿਤਕਾਰ ਲੋਕਾਂ ਦੀ ਸ਼ਕਤੀ ਤੇ ਸਾਡੀਆਂ ਕੰਮਜ਼ੋਰੀਆਂ ਉਨ੍ਹਾਂ ਵਿਚ ਹੋਣੀਆਂ ਅਵੱਸ਼ ਹਨ। ਪਰ ਉਨ੍ਹਾਂ ਦਾ ਕਰਤਵ ਹੀ ਚੂੰਕਿ ਮਾਨਵ-ਵਾਦੀ ਹਯਾਤੀ ਦੀ ਰਾਖੀ ਤੇ ਇਨਸਾਨੀਅਤ ਦੀ ਉਸਾਰੀ ਹੈ, ਇਸ ਵਾਸਤੇ ਇਸ ਜ਼ਿੰਮੇਦਾਰੀ ਦੀ ਕੀਮਤ ਦੀ ਪਹਿਲੀ ਕਿਸ਼ਤ ਉਨ੍ਹਾਂ ਹੀ ਤਾਰਨੀ ਹੈ। ਮਨੁੱਖ ਜਾਤੀ ਦੇ ਸਿਰ ਤੇ ਹਾਈਡਰੋਜਨ ਬੰਬਬਾਜ਼ਾਂ ਨੇ ਤਲਵਾਰ ਧਰੀ ਹੋਈ ਹੈ। ਮਨੁਖ ਦੀ ਹਸਤੀ ਖਤਰੇ ਵਿਚ ਹੈ। ਸਭ ਝਗੜੇ ਜੀਉਂਦਿਆਂ ਦੇ ਹੁੰਦੇ ਹਨ। ਨਜਿਠੇ ਜਾ ਸਕਦੇ ਹਨ। ਮਨੁੱਖ ਜਾਤੀ ਦੀ ਮੌਤ ਦੇ ਸਾਹਮਣੇ ਇਹ ਹਲਕੇ ਨੇ। ਇਨ੍ਹਾਂ ਤੋਂ ਉਠ ਕੇ ਹਯਾਤੀ ਖਤਮ ਕਰ ਦੇਣ ਦੀ ਲੋੜ ਹੈ। ਹਯਾਤੀ ਦੀ ਰਾਖੀ ਤੇ ਸਮੇਂ ਦੇ ਹੋਰ ਸਭ ਮਸਲਿਆਂ ਦਾ ਹਲ ਅਮਨ ਤੇ 'ਮਾਣਸ ਕੀ ਜਾਤ ਸਭ ਏਕ ਹੀ ਪਹਿਚਾਨਬੋ' ਵਿਚ ਹੈ (Peace on earth and good will to men) ਸਭ ਮਾਨਵਵਾਦੀਆਂ ਤੇ ਬਾਕੀ ਸਾਹਿਤਕਾਰਾਂ ਵਾਂਗ ਪੰਜਾਬੀ ਸਾਹਿਤਕਾਰਾਂ ਦਾ ਫਰਜ਼ ਹੈ ਕਿ ਇਸ ਲੋੜ ਦਾ ਅਹਿਸਾਸ ਹਰ ਪ੍ਰਾਣੀ ਨੂੰ ਕਰਾਉਣ ਤੇ ਉਸ ਨੂੰ ਜ਼ਮਾਨੇ ਦੀ ਵੰਗਾਰ ਵਾਸਤੇ ਤਿਆਰ ਕਰਨ।

[੭੭