ਪੰਨਾ:Alochana Magazine July 1957.pdf/80

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਚਾਰ ਤੇ ਨਵੇਂ ਭਾਵ ਆਏ ਹਨ ਪਰ ਬੇਮੁਹਾਰੇ। ਕਿਉਂਜੋ ਲਿਖਣ ਵਾਲਿਆਂ ਦੀ ਗਿਣਤੀ ਬਹੁਤ ਬੜੀ ਰਹੀ ਹੈ ਤੇ ਅਨਪੜ੍ਹਿਆਂ ਦੀ ਬਹੁਤ ਹੀ ਜ਼ਿਆਦਾ। ਹੁਣ ਪੰਜਾਬੀ ਭਾਸ਼ਾ ਦਾ ਵਿਕਾਸ ਕੁਝ ਹਦ ਤੀਕ ਦੁਕਾਨਦਾਰਾਂ ਤੇ ਹੋਰ ਲੋਕਾਂ ਦੇ ਹਥ ਵਿਚ। ਦੁਕਾਨਦਾਰ ਇਸ ਨੂੰ ਵੇਚਦੇ ਹਨ ਤੇ ਬਾਜ਼ੀਗਰ ਇਸ ਨਾਲ ਖੇਡਦੇ ਹਨ। ਇਸ ਨਵੀਂ ਪੰਜਸਾਲਾ ਯੋਜਨਾ ਵਿਚ ਇਨ੍ਹਾਂ ਦਾ ਹਥ ਨਹੀਂ ਹੋਣਾ ਚਾਹੀਦਾ। ਪਰ ਇਕ ਨਵੀਂ ਪੰਜਾਬੀ ਭਾਸ਼ਾ-ਸਮਿਤੀ ਬਣਾਨੀ ਚਾਹੀਦੀ ਹੈ ਜੋ ਸਾਹਿਤ ਅਕਾਡਮੀ ਦੀ ਅਗਵਾਈ ਹੇਠ ਕੰਮ ਕਰੇ ਜਿਸ ਨੂੰ ਅੰਗਰੇਜ਼ੀ, ਫਾਰਸੀ, ਸੰਸਕ੍ਰਿਤ, ਹਿੰਦੀ ਤੇ ਗੁਰਬਾਣੀ ਦੇ ਵਿਦਵਾਨ ਚਲਾਵਣ। ਇਸ ਸਮੇਂ ਪੰਜਾਬੀ ਬੋਲੀ ਦੇ ਅਖਰ-ਜੋੜਾਂ, ਸ਼ਬਦ-ਘਾੜਤ ਤੇ ਵਾਕ-ਬਣਤਰ ਵਿਚ ਅਨੇਰ ਮਚਿਆ ਹੋਇਆ ਹੈ। ਪੰਜਾਬੀ ਭਾਸ਼ਾ ਸਮਿਤੀ ਇਸ ਅਨਰ ਨੂੰ ਹਟਾਉਣ ਲਈ ਵਿਦਾ ਅਸਾਡੀ ਅਗਵਾਈ ਕਰੇ।

ਇਸ ਬੇਮੁਹਾਰੇ ਵਿਕਾਸ ਵਿਚ ਅਨੇਰ ਖਾਤੇ ਵਿਚ ਬੜੇ ਉਪਦਰ ਹੋ ਰਹੇ ਹਨ। 'ਖਾਲਸ' 'ਨਖਾਲਸ' ਹੋ ਗਇਆ ਹੈ। 'ਇਲਾਜ' 'ਬਹਾਨਾ' ਬਣ ਗਇਆ ਹੈ ਤੇ 'ਆਰਾਮ' ਨੂੰ 'ਅਰਮਾਨ'। ਬਲਕਿ' ਦਾ ਨਵਾਂ ਅਰਬ 'ਕਲ' ਹੈ। 'ਅਦਰਕ' 'ਅਦਕਰ' ਹੋ ਗਈ ਹੈ ਤੇ 'ਅਬਰਕ' 'ਅਬਕਰ'। 'ਭਵਿਖ' ਨੂੰ 'ਭਵਿਖ'’ ਬਣਾ ਦਿਤਾ ਗਇਆ ਹੈ। ਇਹ ਬੇਮੁਹਾਰੀ ਰੁਚੀ ਕੇਵਲ ਸ਼ਬਦਾਂ ਨੂੰ ਖੁਸ਼ਟ ਕਰ ਰਹੀ ਹੈ ਪਰੰਤੂ ਆਵਾਜਾਂ ਨੂੰ ਵੀ ਵਿਗੜ ਕੇ ਸ਼ਬਦਾਂ ਨੂੰ ਰੁਖਾ ਤੇ ਖਰ ਬਣਾ ਰਹੀ ਹੈ। ਜਿਸ ਤਰ੍ਹਾਂ ਕੀ, 'ਆਤਸ਼', 'ਆਸ਼ਕ', 'ਆਦਲ', 'ਅੰਜਨੀਅਰ', 'ਅਨਾਰਕੀ','ਅਸ਼ਨਾਨ', 'ਅਕਾਗਰ', 'ਅਕਾਂਤਾ', 'ਰਸਾਲ', (ਘੋੜਿਆਂ ਦਾ ਕਿ ਲਿਖਾਰੀਆਂ ਦਾ) 'ਕਤਾਬ', 'ਅਫ਼ਾਕਾ', 'ਅਮਾਮ' ਆਦਿਕ।

ਇਸ ਬੇਮੁਹਾਰੀ ਰੁਚੀ, ਜਿਸ ਦਾ 'ਸਿਆਰੀ' ਨਾਲ ਪੁਰਾਣਾ ਪਠਾਣੀ ਵੈਰ ਜਾਪਦਾ ਹੈ, ਪੜਿਆਂ ਜਾਂ ਵਿਦਵਾਨਾਂ ਵਿਚ ਵੀ ਘਟ ਨਹੀਂ। ਪੰਜਾਬੀ ਬੋਲੀ ਨਾਲ ਪਿਆਰ ਦੀ ਇਕ ਨਿਸ਼ਾਨੀ ਸਮਝੀ ਜਾਂਦੀ ਹੈ। ਪੰਜਾਬੀ ਦੁਨੀਆਂ ਦੀ ਅਗਵਾਈ ਵਿੱਚ ਬੜੀ ਸੁੰਦਰ ਘਾੜ ਹੋ ਰਹੀ ਹੈ ਜਿਸ ਤਰ੍ਹਾਂ ਕਿ 'ਵਿਸ਼ੇਸ਼','ਵਸ਼ੇਸ਼ਣ', 'ਬਧਿਕ' , 'ਭੋਤਿਕ', 'ਆਤਮਕ' ਆਦਿਕ। ਜੇ ਅਸੀਂ ਅੰਮ੍ਰਿਤਸਰ ਨੂੰ ਅੰਬਰਸਰ ਲਿਖਣ ਲਈ ਤਿਆਰ ਨਹੀਂ ਤਾਂ ਫੇਰ ਇਨ੍ਹਾਂ ਗਲਾਂ ਵਿਚ ਕਮਲੇ ਕਿਉਂ ਹੋ ਜਾਂਦੇ ਹਨ। ਅਗੇ ਪੰਜਾਬੀ ਜੋੜਾਂ ਦੀ ਤ ਗਲ ਹੀ ਰਹਿਣ ਦਿਓ। ਲਤੀਫਿਆਂ ਲਈ ਹੋਰ ਵਿਹਲ ਚਾਹੀਦੀ ਹੈ।

ਕਈ ਪੰਜਾਬੀ ਵਿਦਵਾਨਾਂ ਵਿਚ ਇਕ ਹੋਰ ਰੁਚੀ ਵੀ ਹੈ। ਉਹ ਸੰਤ

[੭੯