ਪੰਨਾ:Alochana Magazine July 1957.pdf/83

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪੰਜਾਬੀ ਸਾਹਿੱਤ ਅਕਾਡਮੀ ਦੀਆਂ ਹੋਰ ਪ੍ਰਕਾਸ਼ਨਾਂ ੧੬

੧, ਪੰਜਾਬ ਉੱਤੇ ਅੰਗ੍ਰੇਜ਼ਾਂ ਦਾ ਕਬਜ਼ਾ-ਕਿਰਤ ਡਾ: ਗੰਡਾ ਸਿੰਘ ਜੀ, ਪਟਿਆਲਾ | ਸਾਈਜ਼ ੨੦੨੦; ਪੰਨੇ : ੨੨੯ ; ਮੁਲ ੨) । ਇਸ ਵਿਚ ਵਿਦਵਾਨ ਲੇਖਕ ਨੇ ਪੰਜਾਬ ਨੂੰ ਆਪਣੇ ਕਬਜ਼ੇ ਹੇਠ ਲਿਆਉਣ ਲਈ ਅੰਗਰੇਜ਼ ਸਾਮਰਾਜੀਆਂ ਦੀ ਸਾਜ਼ਿਸ਼ ਦਾ ਭਾਂਡਾ ਭੰਨਿਆ ਹੈ । ੨, ਸੱਸੀ-ਹਾਸ਼ਮ-ਸੰਪਾਦਕ : ਪ੍ਰੋ : ਹਰਨਾਮ ਸਿੰਘ ਸ਼ਾਨ, ਐਡੀਟਰ ਪੰਜਾਬ ਯੂਨੀਵਰਸਟੀ ਪਬਲੀਕੇਸ਼ਨ ਬਿਊਰੋ, ਜਲੰਧਰ । ਸਾਈਜ਼੧੮੨੩; ਪਨੇ ੬੨੦ ਲਗ ਭਗ : ਮੁਲ : ੭) । ਸੰਪਾਦਕ ਨੇ ਕੋਈ ਦਰਜਨ ਦੇ ਕਰੀਬ ਸੈਂਚੀਆਂ ਇਕੱਠੀਆਂ ਕਰ ਕੇ ਸਹੀ ਮਤਨ ਨਿਯਤ ਕਰਨ ਲਈ ਬੜੀ ਮਿਹਨਤ ਕੀਤੀ ਹੈ । ੩. ਆਦਮੀ ਦੀ ਪਰਖ-ਅਨੁਵਾਦਕ : ਸ: ਸ਼ਮਸ਼ੇਰ ਸਿੰਘ ‘ਅਸ਼ੋਕ ਸਾਈਜ਼ ; ਮੁਲ : ੧ll) । ਸੰਸਕ੍ਰਿਤ ਦੀ ਇਕ ਪਰਸਿੱਧ ਰਚਨਾ “ਪੁਰਸ਼ ਪ੍ਰੀਕਸ਼ਾ ਦਾ ਅਨੁਵਾਦ ਹੈ। ੪. ਪੰਜਾਬੀ ਭਾਸ਼ਾ ਦਾ ਇਤਿਹਾਸ-ਕਿਰਤ ਸੀ ਵਿ. ਭਾ. ਅਰੁਣ । ਸਾਈਜ਼ ; ਪੰਨੇ : ੨੮੮ ; ਮੁਲ : ੪।=) । ਪੰਜਾਬੀ ਭਾਸ਼ਾ ਦੇ ਵੈਦਿਕ ਸੰਸਕ੍ਰਿਤ ਤੋਂ ਵਿਕਾਸ ਦਾ ਵਿਗਿਆਨਕ ਅਧਿਐਨ ਹੈ । ੫, ਅੱਗ ਦੀ ਕਹਾਣੀ ਬਾਲ ਸਾਹਿੱਤ ਲੜੀ ਵਿੱਚ ਛਪ ਰਹੀ ਹੈ) ਇਸ ਵਿੱਚ ਅੱਗ ਲੱਭਣ ਦੀ ਕਹਾਣੀ ਇਕ ਬੜੇ ਦਿਲ ਖਿਚਵੇਂ ਢੰਗ ਵਿਚ ਬੱਚਿਆਂ ਲਈ ਬਿਆਨ ਕੀਤੀ ਗਈ ਹੈ । ਵਾਕਫੀ ਭਰਪੂਰ ਸਚਿੱਤਰ ਪੁਸਤਕ ਹੈ। Xo ਭੇਜਣ ਲਈ ਲਿਖੋ ਜਨਰਲ ਸਕੱਤ, ਪੰਜਾਬੀ ਸਾਹਿੱਤ ਅਕਾਡਮੀ ੫੫੫ ਐਲ. , ਮਾਡਲ ਟਾਊਨ, ਧਿਆਣਾ |