ਪੰਨਾ:Alochana Magazine July 1960.pdf/11

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਪੰਜਾਬੀ ਦੀ ਲਿਪੀ ਦਾ ਪ੍ਰਸ਼ਨ ਇਸ ਸਮੇਂ ਵਿਸ਼ੇਸ਼ ਐਜੀਟੇਸ਼ਨ ਦਾ ਕਾਰਨ ਬਣਿਆ ਹੋਇਆ ਏ । ਬੋਲੀਆਂ ਨਾਲ ਵਿਸ਼ੇਸ਼ ਵਿਸ਼ੇਸ਼ ਲਿਪੀਆਂ ਸਮੇਂ ਦੀ ਚਾਲ ਨਾਲ ਸਬੰਧਿਤ ਹੋ ਜਾਇਆ ਕਰਦੀਆਂ ਹਨ । ਪੰਜਾਬੀ ਦੀ ਲਿਪੀ ਗੁਰਮੁਖੀ ਹੈ । ਦੇਸ਼ ਦੀ ਭਲਾਈ ਮੰਗ ਕਰਦੀ ਹੈ ਕਿ ਪੰਜਾਬੀ ਬੋਲੀ ਨੂੰ ਗੁਰਮੁਖੀ ਲਿਪੀ ਨਾਲ ਜੁੜਿਆ ਰਹਿਣ ਦਿੱਤਾ ਜਾਵੇ । ਭਾਸ਼ਣ : ਭਾਈ ਜੋਧ ਸਿੰਘ ਸੁਆਗਤੀ ਭਾਸ਼ਨ ਤੋਂ ਉਪਰੰਤ ਪੰਜਾਬੀ ਸਾਹਿੱਤ ਅਕਾਡਮੀ ਦੇ ਪ੍ਰਧਾਨ ਭਾਈ ਸਾਹਿਬ ਭਾਈ ਜੋਧ ਸਿੰਘ ਜੀ ਨੇ ਇਕ ਸੰਖੇਪ ਤਕਰੀਰ ਕਰਦਿਆਂ ਕਹਿਆ ਕਿ ਪੰਜਾਬੀ ਸਾਹਿੱਤ ਅਕਾਡਮੀ ਦੀ ਨੀਂਹ ਕਿਸੇ ਰਾਜਨੀਤਕ ਵਿਚਾਰ-ਧਾਰਾ ਨੂੰ ਚਲਾਉਣ ਲਈ ਨਹੀਂ ਰਖੀ ਗਈ । ਇਹ ਸੰਸਥਾ ਕੇਵਲ ਪੰਜਾਬੀ ਦੇ ਪਿਆਰ ਵਿਚੋਂ ਉਪਜੀ ਹੈ । ਇਸੇ ਕਾਰਨ ਇਸ ਵਿਚ ਆਪ ਸਭ ਤਰ੍ਹਾਂ ਦੀਆਂ ਵਿਚਾਰ-ਧਾਰਾਂ ਦੇ ਲੋਕ ਵੇਖੋਗੇ । ਇਸ ਸੰਸਥਾ ਦਾ ਮੰਤਵ ਕੇਵਲ ਪੰਜਾਬੀ ਦੀ ਉਨਤੀ ਹੀ ਨਹੀਂ, ਦੇਸ਼ ਦੀਆਂ ਹੋਰ ਭਾਸ਼ਾਵਾਂ ਵਿਸ਼ੇਸ਼ ਕਰ ਕੇ ਰਾਸ਼ਟ-ਭਾਸ਼ਾ ਹਿੰਦੀ ਦੀ ਵੀ ਉਨਤੀ ਹੈ । ਸਾਡਾ ਕਿਸੇ ਭਾਸ਼ਾ ਨਾਲ ਵਿਰੋਧ ਨਹੀਂ । ਪਰ ਅਫ਼ਸੋਸ ਕਿ ਕੁਝ ਤੰਗ-ਦਿਲ ਤੇ ਫ਼ਿਰਕੂ ਆਗੂਆਂ ਦੀ ਸੋਚ ਦੇ ਕਾਰਨ ਪੰਜਾਬੀ ਬੋਲੀ ਨਾਲ ਮਤੇਈ ਮਾਂ ਦਾ ਸਲੂਕ ਹੋ ਰਹਿਆ ਹੈ । ਮੈਂ ਪੰਜਾਬ ਦੀ ਵਰਤਮਾਨ ਸਥਿਤੀ ਤੋਂ ਆਪ ਨੂੰ ਜਾਣੂ ਕਰਾਉਣਾ ਚਾਹੁੰਦਾ ਹਾਂ ਤੇ ਇਸ ਲਈ ਆਪ ਜੀ ਦਾ ਧਿਆਨ ੨੧ ਮਈ ਦੀ ਦ੍ਰਿਬਿਊਨ ਵਿਚ ਛਪੀ ਇਕ ਚਿੱਠੀ ਵਲ ਦਿਵਾਂਦਾ ਹਾਂ, ਜਿਸ ਦਾ ਲੇਖਕ ਇਕ ਪੜ੍ਹਿਆ-ਲਿਖਿਆ ਆਗੂ ਸਾਬਕਾ ਐਮ. ਐਲ. ਏ. ਹੈ । ਚਿੱਠੀ ਵਿਚ ਲਿਖਿਆ ਹੈ ਕਿ ਸਾਡੀ ਬੋਲਣ ਦੀ ਭਾਸ਼ਾ ਤਾਂ ਬੇਸ਼ਕ ਪੰਜਾਬੀ ਹੈ ਪਰ ਅਸੀਂ ਚਿੱਠੀ-ਪੱਤਰ ਹਿੰਦੀ ਵਿਚ ਕਰਦੇ ਹਾਂ । ਇਸ ਕਰਕੇ ਇਸ ਨੂੰ ਲੋਕਾਂ ਦੀ ਮਾਤ-ਭਾਸ਼ਾ ਨਹੀਂ ਮੰਨਿਆ ਜਾ ਸਕਦਾ । ਭਾਈ ਸਾਹਿਬ ਨੇ ਡਾਕਟਰ ਸੀਮਾਲੀ ਨੂੰ ਸੰਬੋਧਨ ਕਰਦਿਆਂ ਹੋਇਆ ਕਹਿਆ ਕਿ ਮੈਨੂੰ ਇਸ ਗੱਲ ਦੀ ਸਸਝ ਨਹੀਂ ਆਉਂਦੀ ਕਿ ਚਿੱਠੀ-ਪੱਤਰ ਕਰਨ ਨਾਲ ਕਿਸ ਤਰ੍ਹਾਂ ਕਿਸੇ ਦੀ ਮਾਤ-ਭਾਸ਼ਾ ਬਦਲ ਜਾਂਦੀ ਹੈ । ਕਿਸੇ ਵੀ ਰਾਜ ਦੀ ਪ੍ਰਾਂਤਿਕ ਭਾਸ਼ਾ ਕੇਵਲ ਉਹ ਹੀ ਹੋ ਸਕਦੀ ਹੈ। ਜਿਸ ਵਿਚ ਉਥੋਂ ਦੇ ਲੋਕ ਗਲ-ਬਾਤ ਕਰਦੇ ਹਨ ਨਾ ਕਿ ਚਿੱਠੀ-ਪੱਤਰ ਦੀ ਭਾਸ਼ਾ । ਭਾਈ ਸਾਹਿਬ ਨੇ ਕਹਿਆ ਕਿ ਕਈ ਵਾਰ ਇਹ ਵੀ ਕਿੰਤੂ ਕੀਤਾ ਜਾਂਦਾ ਹੈ ਕਿ ਸਾਡੀ ਕਲਚਰ ਤੇ ਧਰਮ ਦੀ ਬੋਲੀ ਹਿੰਦੀ ਹੈ । ਜਿੰਨੀ ਕੁ ਵੀ ਮੈਂ ਪਿਛੇ ਝਾਤੀ ਮਾਰ ਸਕਦਾ ਹਾਂ, ਮੈਨੂੰ ਹਿੰਦੂਆਂ ਦੇ ਧਾਰਮਿਕ ਗ੍ਰੰਥ ਸੰਸਕ੍ਰਿਤ ਵਿਚ ਲਿਖੇ ਵਿਖਾਈ ਦਿੰਦੇ ਹਨ । ਹਿੰਦੀ ਵਿਚ ਤਾਂ ਕੇਵਲ ਤੁਲਸੀ ਦਾਸ ਦੀ ਰਾਮਾਇਣ ਤੇ ਜਾਂ ਫਿਰ ਅਜੋਕੇ ਸਮੇਂ ਵਿਚ ਸਤਿਆਰਥ ਪ੍ਰਕਾਸ਼ ਲਿਖਿਆ ਮਿਲਦਾ ਹੈ | ਪਰ ਸਿੱਖ ਗੁਰੂਆਂ ਨੇ ਇਸ ਤੋਂ ਢੇਰ ਚਿਰ ਪਹਿਲਾਂ ਪੰਜਾਬੀ ਵਿਚ ਆਪਣਾ ਧਾਰਮਿਕ ਸਾਹਿੱਤ