ਪੰਨਾ:Alochana Magazine July 1960.pdf/12

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਰਚਿਆ । ਸਿੱਖ ਗੁਰੂਆਂ ਨੇ ਹਿੰਦਵੀ ਵਿਚ ਬਹੁਤ ਸਾਰੀ ਰਚਨਾ ਕੀਤੀ ਜਿਸ ਤੋਂ ਹਾਲੀ ਦੂਜੇ ਰਾਜਾਂ ਦੇ ਵਾਸੀ ਵਾਕਿਫ਼ ਨਹੀਂ ਹਨ । ਲੋੜ ਹੈ ਕਿ ਇਹ ਭੰਡਾਰਾ ਉਹਨਾਂ ਅਗੇ ਖੋਲਿਆ ਜਾਵੇ । ਅਤ ਵਿਚ ਭਾਈ ਸਾਹਿਬ ਨੇ ਡਾਕਟਰ ਮਾਲੀ ਨੂੰ ਚਿਤਾਵਨੀ ਕਰਾਈ ਕਿ ਰਿਜਨਲ ਫਾਰਮੂਲੇ ਦੀ ਇਕ ਮਦ ਅਨੁਸਾਰ ਹਿੰਦ ਸਰਕਾਰ ਪੰਜਾਬੀ ਬੋਲੀ ਦੇ ਵਾਧੇ ਲਈ ਵਿਸ਼ੇਸ਼ ਯਤਨ ਕਰਨ ਲਈ ਜ਼ਿੰਮੇਵਾਰ ਹੈ । ਇਸ ਲਈ ਯੋਗ ਹੈ ਕਿ ਤੀਜੀ ਪੰਜ-ਵਰਸ਼ੀ ਯੋਜਨਾ ਵਿਚ ਪੰਜਾਬੀ ਦੇ ਵਾਧੇ ਲਈ ਵਿਸ਼ੇਸ਼ ਪ੍ਰੋਗਰਾਮ ਬਣਾਇਆ ਜਾਵੇ । ਕੇਂਦਰੀ ਸਰਕਾਰ ਦੀ ਇਹ ਜ਼ਿੰਮੇਵਾਰੀ ਹੋਰ ਵੀ ਵਧ ਜਾਂਦੀ ਹੈ ਜਦ ਅਸੀਂ ਵੇਖਦੇ ਹਾਂ ਕਿ ਪੰਜਾਬੀ ਮਾਤ-ਭਾਸ਼ਾ ਦੇ ਕੁਝ ਪੁੱਤਰ ਇਸ ਤੋਂ ਮਨਕਰ ਹੋਏ ਬੈਠੇ ਹਨ । ਪੰਜਾਬੀ ਸਾਹਿਤ ਅਕਾਡਮੀ ਅਨੁਵਾਦਾਂ ਤੇ ਹੋਰ ਮੌਲਿਕ ਰਚਨਾਵਾਂ ਰਾਹੀਂ ਇਸ ਮਹਾਨ ਕੰਮ ਵਿਚ ਆਪਣਾ ਹਿੱਸਾ ਪਾਣ ਲਈ ਤਿਆਰ ਹੈ । ਭਾਸ਼ਣ : ਸੀ ਆਈ. ਡੀ. ਸਰਬਰੀ ਕੋਵ ਰਸੀ ਦੂਤ-ਘਰ ਦੇ ਸਭਿਆਚਾਰਕ ਸਕੱਤਰ, ਸ੍ਰੀ ਆਈ. ਡੀ. ਸਰਬਰੀਕੋਵ ( ਇਸ ਸਮਾਗਮ ਵਿਚ ਹਿੱਸਾ ਲੈਣ ਲਈ ਉਚੇਚਾ ਦਿੱਲੀ ਤੋਂ ਚੱਲ ਕੇ ਆਏ ਸਨ,) ਨੂੰ ਇਕ ਲਿਖਤੀ ਭਾਸ਼ਣ ਪੜ੍ਹਦਿਆਂ ਹੋਇਆਂ ਸੋਵੀਅਤ ਰੂਸ ਵਿਚ ਪੰਜਾਬੀ ਅਤੇ ਤ ਭਾਰਤੀ ਭਾਸ਼ਾਵਾਂ ਦੇ ਸਿੱਖਣ ਲਈ ਕੀਤੇ ਯਤਨ ਤੋਂ ਜਾਣੂ ਕਰਾਇਆ । ਉਨ੍ਹਾਂ sawn ਕਿ ਰਸੀ ਲੋਕ ਭਾਰਤੀ ਭਾਸ਼ਾਵਾਂ ਨੂੰ ਜਾਨਣ ਬੁੱਝਣ ਲਈ ਬੜੇ ਚਾਹਵਾਨ ਹਨ ਅਤੇ ਇਸ ਸਮੇਂ ਰੂਸ ਵਿਚ ਪੰਜਾਬੀ, ਹਿੰਦੀ, ਉਰਦੂ, ਬੰਗਾਲੀ, ਗੁਜਰਾਤੀ, ਕਨੜ, ਮਲਿਆਲਮ ਆਦਿ ਸਭ ਬੋਲੀਆਂ ਦੇ ਪੜ੍ਹਨ ਪੜਾਉਣ ਦਾ ਪੂਬੰਧ ਹੈ । ਰੂਸੀ ਲੋਕ ਭਾਰਤੀ ਲੋਕਾਂ ਦੀ ਰੂਹ ਦੇ ਦਰਸ਼ਨ ਕਰਨਾ ਚਾਹੁੰਦੇ ਹਨ ਤੇ ਉਹ ਇਸ ਦੇਸ਼ ਦੇ ਲਿਖਾਰੀਆਂ ਦੀਆਂ ਲਿਖਤਾਂ ਤੋਂ ਹੀ ਹੋ ਸਕਦੇ ਹਨ । ਉਨ੍ਹਾਂ ਨੇ ਅੰਕੜੇ ਦਸਦਿਆਂ ਹੋਇਆਂ ਇਸ ਗਲ ਨੂੰ ਪ੍ਰਗਟ ਕੀਤਾ ਕਿ ੧੯੪੬ ਤੋਂ ਲੈ ਕੇ ੧੯੫੯ ਤਕ ਰਸੀ ਸਰਕਾਰ ਨੇ ਭਾਰਤੀ ਲਿਖਾਰੀਆਂ ਦੀਆਂ ਪੁਸਤਕਾਂ ਅਨਵਾਦਨ ਤੇ ਛਾਪਣ ਤੇ ਇਕ ਕਰੋੜ ਤੇ ਤੀਹ ਲੱਖ ਰੁਪਿਆ ਖਰਚ ਕੀਤਾ ਹੈ । ਰੂਸ ਵਿਚ ਪੰਜਾਬੀ ਦੀ ਪੜਾਈ ਦੇ ਮੋਢੀ ਪਾਲ ਪੇਤਰੋਵ ਤੇ ਈਵਾਨ ਨਾਯੇਵ ਹੋਏ ਹਨ । ਇਸ ਸਮੇਂ ਇਕ ਬੀਬੀ ਨਿਤਾਸ਼ਾ ਤੋਲਸਤਾਏ ਵਿਸ਼ੇਸ਼ ਭਾਗ ਲੈ ਰਹੀ ਹੈ । ਉਸ ਦੀ ਘਾਲ ਸਦਕਾ ਪ੍ਰੋਫੈਸਰ ਮੋਹਨ ਸਿੰਘ, ਗਾਰਗੀ, ਭਾਈ ਵੀਰ ਸਿੰਘ ਇਤਿ ਆਦਿ ਕੁਝ ਲਿਖਾਰੀਆਂ ਦੀਆਂ ਲਿਖਤਾਂ ਤੋਂ ਰੂਸੀ ਲੋਕ ਲਾਭ ਉਠਾ ਰਹੇ ਹਨ | ਅਜੋਕੀ ਵਿਸ਼ਵ-ਸਥਿਤੀ ਦਾ ਵਰਨਣ ਕਰਦਿਆਂ ਸ੍ਰੀ ਸਰਬਤੀ ਕੋਵ ਨੇ ਕਹਿਆ ਕਿ ਰੂਸ ੧੦