ਪੰਨਾ:Alochana Magazine July 1960.pdf/13

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੇ ਲੋਕ ਵਿਸ਼ਵ ਵਿਚ ਅਮਨ ਵੇਖਣਾ ਚਾਹੁੰਦੇ ਹਨ । ਸਾਡੇ ਲੋਕਾਂ ਨੂੰ ਸਿਖਰ-ਸੰਖੇਲਣ ਦੇ ਟੁੱਟਣ ਦਾ ਬੜਾ ਦੁਖ ਹੈ । ਮਨੁਖ-ਵਾਦੀ ਸਭਿਆਚਾਰ ਜੰਗ ਦਾ ਵੈਰੀ ਹੈ ਤੇ ਅਸੀਂ ਦੁਨੀਆਂ ਵਿਚ ਸਦੀਵੀ ਪਿਆਰ ਤੇ ਸ਼ਾਂਤੀ ਵੇਖਣ ਦੇ ਚਾਹਵਾਨ ਹਾਂ । ਰੂਸੀਆਂ ਦੇ ਭਾਰਤ ਵਾਸੀਆਂ ਲਈ ਪਿਆਰ ਦੇ ਚਿੰਨ੍ਹ ਵਜੋਂ ਸ੍ਰੀ ਸਰਬਰੀ ਕੋਵ ਨੇ ਪੰਜਾਬੀ ਸਾਹਿੱਤ ਅਕਾਡਮੀ ਦੇ ਪ੍ਰਧਾਨ ਨੂੰ ਰੂਸ ਵਿਚ ਖੇਡੇ ਗਏ ਬਲਵੰਤ ਗਾਰਗੀ ਦੇ ਪੰਜਾਬੀ ਨਾਟਕ ਸੋਹਣੀ-ਮਹੀਂਵਾਲ ਦੇ ਕੁਝ ਫੋਟੋ ਤੇ ਰੂਸੀ ਵਿਚ ਛਪੀਆਂ ਭਾਰਤੀ ਪੁਸਤਕਾਂ ਦੀਆ ਸੈਂਚੀਆਂ ਪੇਸ਼ ਕੀਤੀਆਂ, ਜੋ ਭਾਈ ਸਾਹਿਬ ਨੇ ਧੰਨਵਾਦ ਸਹਿਤ ਪਰਵਾਨ ਕਰ ਲਈਆਂ । ਭਾਸ਼ਣ : ਸ: ਸੋਹਨ ਸਿੰਘ ਜੋਸ਼ ਪ੍ਰਸਿਧ ਕਮਿਊਨਿਸਟ ਆਗੂ ਸਰਦਾਰ ਸੋਹਨ ਸਿੰਘ ਜੋਸ਼ ਨੇ ਵੀ ਇਕ ਛੋਟੇ ਜਿਹੇ ਭਾਸ਼ਨ ਦੁਆਰਾ ਆਪਣੇ ਵਿਚਾਰ ਪ੍ਰਗਟ ਕੀਤੇ । ਆਪ ਨੇ ਬੜੇ ਜ਼ੋਰਦਾਰ ਸ਼ਬਦਾਂ ਵਿਚ ਐਲਾਨ ਕੀਤਾ ਕਿ ਕੋਈ ਵੀ ਪੰਜਾਬੀ ਨਾਲ ਪਿਆਰ ਕਰਨ ਵਾਲਾ ਤੇ ਇਸ ਦੀ ਉੱਨਤੀ ਦਾ ਚਾਹਵਾਨ ਹਿੰਦੀ ਦੇ ਵਿਰੁਧ ਨਹੀਂ ਹੈ | ਪਰ ਇਸ ਦੇ ਉਲਟ, ਜਿਵੇਂ ਕਿ ਭਾਈ ਸਾਹਿਬ ਨੇ ਕਹਿਆ ਹੈ, ਹਿੰਦੀ-ਪਿਆਰੇ ਪੰਜਾਬੀ ਨੂੰ ਮਾਤ-ਭਾਸ਼ਾ ਮੰਨਣ ਤੋਂ ਹੀ ਇਨਕਾਰੀ ਹਨ । ਜੋਸ਼ ਸਾਹਿਬ ਦੇ ਮੱਤ ਅਨੁਸਾਰ ਹਿੰਦੀ ਨੂੰ ਵੀ ਰਾਸ਼ਟਰ-ਭਾਸ਼ਾ ਬਣਨ ਲਈ ਬਹੁਤ ਸਾਰੀਆਂ ਤਰੁਟੀਆਂ ਦੂਰ ਕਰਨੀਆਂ ਹੋਣਗੀਆਂ ਤੇ ਆਸ ਪ੍ਰਗਟ ਕੀਤੀ ਕਿ ਇਹ ਛੇਤੀ ਹੀ ਦੂਰ ਹੋ ਜਾਣਗੀਆਂ । | ਸਰਦਾਰ ਸੋਹਨ ਸਿੰਘ ਜੋਸ਼ ਨੇ ਦੁਖ ਪ੍ਰਗਟ ਕੀਤਾ ਕਿ ਰਿਜਨਲ ਕਮੇਟੀ ਦੇ ਫੈਸਲੇ ਲਾਗੂ ਨਹੀਂ ਕੀਤੇ ਜਾ ਰਹੇ । ਜਲੰਧਰ, ਅੰਮ੍ਰਿਤਸਰ, ਲੁਧਿਆਣਾ ਆਦਿ ਸ਼ਹਿਰਾਂ ਦੀਆਂ ਮਿਉਂਸਪਲ ਕਮੇਟੀਆਂ ਜੋ ਪੰਜਾਬੀ ਖੰਡ ਵਿਚ ਹਨ, ਉਥੇ ਵੀ ਕਾਰ-ਵਿਹਾਰ ਪੰਜਾਬੀ ਭਾਸ਼ਾ ਵਿਚ ਕਰਨ ਦਾ ਕੋਈ ਕਦਮ ਨਹੀਂ ਉਠਾਇਆ ਗਇਆ । ਸਰਕਾਰ ਦੀ ਇਹ ਢਿਲੜ ਨੀਤੀ ਠੀਕ ਨਹੀਂ ਹੈ । ਪੰਜਾਬ ਰਾਜ ਦੀ ਸਰਕਾਰੀ ਭਾਸ਼ਾ ਛੇਤੀ ਤੋਂ ਛੇਤੀ ਪੰਜਾਬੀ ਕਰ ਦੇਣੀ ਚਾਹੀਦੀ ਹੈ । ਲੋੜ ਪਵੇ ਤਾਂ ਸਰਕਾਰ ਇਸ ਲਈ ਵਿਸ਼ੇਸ਼ ਆਰਡੀਨੈਂਸ ਜਾਰੀ ਕਰੇ । ਭਾਸ਼ਣ : ਡਾ: ਸ੍ਰੀਮਾਲੀ-- ਉਪਰੋਕਤ ਭਾਸ਼ਨਾਂ ਤੋਂ ਪਿਛੋਂ, ਸਮਾਗਮ ਦੇ ਪਰਧਾਨ ਡਾਕਟਰ ਸ਼ੀਸ਼ਾਲੀ ਜੀ ਨੇ ਸਰੋਤਿਆਂ ਨੂੰ ਸੰਬੋਧਨ ਕਰਦਿਆਂ ਹੋਇਆਂ ਕਹਿਆ ਕਿ ਸਾਡੇ ਵਿਚੋਂ ਬਹੁਤ ਸਾਰੇ ਲੋਕ ਸਾਧਾਰਣ ਝਗੜਿਆਂ ਉੱਤੇ ਆਪਣਾ ਸਮਾਂ ਤੇ ਸ਼ਕਤੀ ਨਸ਼ਟ ਕਰ ਰਹੇ ૧૧