ਪੰਨਾ:Alochana Magazine July 1960.pdf/17

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦਰਬਾਰ ਬੜਾ ਰਸਦਾਇਕ ਤੇ ਰੋਚਕ ਸੀ। ਪੰਡਾਲ ਖਚਾ-ਖਚ ਭਰਿਆ ਹੋਣ ਦੇ ਬਾਵਜੂਦ ਲੋਕ ਸਾਰਾ ਪ੍ਰੋਗਰਾਮ ਬੜੇ ਧੀਰਜ ਤੇ ਰਸ ਮੁਗਧ ਹੋ ਕੇ ਸੁਣਦੇ ਰਹੇ । ਅਸੀਂ ਇਸ ਸ਼ਾਨਦਾਰ ਸਫਲਤਾ ਉਤੇ ਪ੍ਰਬੰਧਕਾਂ ਨੂੰ ਹਾਰਦਿਕ ਵਧਾਈ ਦੇਂਦੇ ਹਾਂ | ਭਿੰਨ ਭਿੰਨ ਸਮਾਗਮਾਂ ਵਿਚ ਪਾਸ ਹੋਏ | ਮਤੇ (ਉ) ਜਨਰਲ ਸਮਾਗਮ (੨੨.੫,੬੦) (੧) ਪੰਜਾਬੀ ਸਾਹਿੱਤ ਅਕਾਡਮੀ ਦਾ ਛੇਵਾਂ ਵਾਰਸਕ ਸਮਾਗਮ ਇਸ ਗਲ ਤੇ ਚਿੰਤਾ ਪ੍ਰਗਟ ਕਰਦਾ ਹੈ ਕਿ ਕਈ ਵਰੇ ਬੀਤ ਜਾਣ ਤੇ ਵੀ ਰਿਜਨਲ ਫਾਰਮੂਲੇ ਦੀ ਭਾਸ਼ਾ ਸੰਬੰਧੀ ਧਾਰਾ ਨੂੰ ਅਜੇ ਤਕ ਅਮਲ ਵਿਚ ਨਹੀਂ ਲਿਆਂਦਾ ਗਇਆ ਤੇ ਪੰਜਾਬ ਸਰਕਾਰ ਪਾਸੋ' ਜ਼ੋਰਦਾਰ ਮੰਗ ਕਰਦਾ ਹੈ ਕਿ ਪੰਜਾਬੀ ਰਿਜਨ ਵਿਚ ਪੰਜਾਬੀ ਨੂੰ ਸਰਕਾਰੀ, ਕਾਰ-ਵਿਹਾਰ ਤੇ ਕਚਹਿਰੀਆਂ ਦੀ ਬੋਲੀ ਦੇ ਤੌਰ ਤੇ ਛੇਤੀ ਤੋਂ ਛੇਤੀ ਲਾਗੂ ਕੀਤਾ ਜਾਵੇ । ਪੇਸ਼ ਕਰਨ ਵਾਲਾ : ਸ: ਤਖਤ ਸਿੰਘ ਐਡਵੋਕੇਟ ! ਪ੍ਰੋੜਤਾ ਕਰਨ ਵਾਲਾ : ਡਾ: ਸ਼ੇਰ ਸਿੰਘ ॥ (੨) ਪੰਜਾਬੀ ਸਾਹਿੱਤ ਅਕਾਡਮੀ ਦੀ ਛੇਵੀਂ ਸਰਬ ਹਿੰਦ ਕਾਨਫ਼ਰੰਸ ਦਾ ਇਹ ਸਮਾਗਮ ਇਸ ਗਲ ਤੇ ਚਿੰਤਾ ਪ੍ਰਗਟ ਕਰਦਾ ਹੈ ਕਿ ਰਿਜਨਲ ਫ਼ਾਰਮਲੇ ਦੇ ਅਧੀਨ ਕੀਤੇ ਗਏ ਇਸ ਫੈਸਲੇ ਨੂੰ ਕਿ ਪੰਜਾਬੀ ਭਾਸ਼ਾ, ਸਾਹਿੱਤ ਤੇ ਸਭਿਆਚਾਰ ਦੀ ਉੱਨਤੀ ਲਈ ਅੱਛਰਾ ਪੰਜਾਬੀ ਵਿਭਾਗ ਕਾਇਮ ਕੀਤਾ ਜਾਵੇਗਾ, ਅਜੇ ਤੀਕ ਅਮਲ ਵਿੱਚ ਨਹੀਂ ਲਿਆਂਦਾ ਗਇਆ । ਲੋਕਾਂ ਦੀ ਇਸ ਚਿਰੋਕੀ ਮੰਗ ਨੂੰ ਦੁਹਰਾਂਦਾ ਹੋਇਆ ਇਹ ਸਮਾਗਮ ਪੰਜਾਬ ਸਰਕਾਰ ਪਾਸੋਂ ਪੁਰਜ਼ੋਰ ਸ਼ਬਦਾਂ ਵਿਚ ਮੰਗ ਕਰਦਾ ਹੈ ਕਿ ਪੰਜਾਬੀ ਵਿਭਾਗ ਸ਼ੀਘਰ ਕਾਇਮ ਕਰ ਕੇ ਲੋਕਾਂ ਦੀ ਇਸ ਸ਼ਿਕਾਇਤ ਨੂੰ ਦੂਰ ਕੀਤਾ ਜਾਵੇ । ਪੇਸ਼ ਕਰਨ ਵਾਲਾ : ਸ: ਅਤਰ ਸਿੰਘ ॥ ਪ੍ਰੋੜਤਾ ਕਰਨ ਵਾਲਾ : ਸ: ਬੁਧ ਸਿੰਘ ॥ (3) ਇਸ ਗੱਲ ਨੂੰ ਮੁਖ ਰਖਦਿਆਂ ਕਿ ਕਿਸੇ ਬੋਲੀ ਦੀ ਸਰਬ-ਪੱਖੀ ਉੱਨਤੀ ਲਈ ਤੇ ਉਸ ਨੂੰ ਰਾਜ ਦੇ ਕਾਰ-ਵਿਹਾਰ ਦਾ ਯੋਗ ਮਾਧਿਅਮ ਬਣਾਉਣ ੧੫