ਪੰਨਾ:Alochana Magazine July 1960.pdf/18

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਲਈ ਉਸ ਨੂੰ ਯੂਨੀਵਰਸਟੀ ਪੱਧਰ ਤੀਕ ਲੈ ਜਾਣਾ ਬਹੁਤ ਜ਼ਰੂਰੀ ਹੈ, ਇਹ ਕਾਨਫ਼ਰੰਸ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਪਾਸੋਂ ਮੰਗ ਕਰਦੀ ਹੈ ਕਿ ਪੰਜਾਬ ਰਾਜ ਦੇ ਪੰਜਾਬੀ-ਬੋਲਦੇ ਭਾਗ ਲਈ ਇਕ ਅਜਿਹੀ ਵਖਰੀ ਯੂਨੀਵਰਸਟੀ ਕਾਇਮ ਕੀਤੀ ਜਾਏ ਜਿਸ ਦਾ ਮਾਧਿਅਮ ਪੰਜਾਬੀ ਹੋਵੇ । ਪੇਸ਼ ਕਰਨ ਵਾਲਾ : ਸ: ਸੰਤ ਸਿੰਘ ਸੇਖੋਂ। ਪ੍ਰੋੜਤਾ ਕਰਨ ਵਾਲਾ : ਮਾ: ਮਹਿਤਾਬ ਸਿੰਘ ॥ -- - - - - - (੪) ਪੰਜਾਬੀ ਸਾਹਿੱਤ ਅਕਾਡਮੀ ਦੀ ਇਹ ਛੇਵੀਂ ਪੰਜਾਬੀ ਕਾਨਫ਼ਰੰਸ ) ਪੰਜਾਬ ਸਰਕਾਰ ਪਾਸੋਂ ਮੰਗ ਕਰਦੀ ਹੈ ਕਿ ਪੰਜਾਬੀ ਰਿਜਨ ਵਿੱਚ ਪੰਜਾਬੀ ਨੂੰ ਹੀ ਹਾਇਰ ਸੈਕੰਡਰੀ ਤਕ ਦੀ ਪੜ੍ਹਾਈ ਦਾ ਮਾਧਿਯਮ ਛੇਤੀ ਤੋਂ ਛੇਤੀ ਬਣਾਇਆ ਜਾਵੇ । ਪੇਸ਼ ਕਰਨ ਵਾਲਾ : ਗਿ: ਹੀਰਾ ਸਿੰਘ ਦਰਦ । ਪ੍ਰੋੜਤਾ ਕਰਨ ਵਾਲਾ : ਪ੍ਰੋ: ਸੰਗਤ ਸਿੰਘ ਕੋਛੜ ! (u) ਪੰਜਾਬੀ ਸਾਹਿੱਤ ਅਕਾਡਮੀ ਦੀ ਛੇਵੀਂ ਸਰਬ ਹਿੰਦ ਪੰਜਾਬੀ ਕਾਨਫ਼ੀਸ ਸਰਕਾਰੀ ਤੇ ਗੈਰ ਸਰਕਾਰੀ ਲਾਇਬਰੇਰੀਆਂ ਲਈ ਖਰੀਦੀਆਂ ਜਾਂਦੀਆਂ ਸਤਰ ਦੇ ਵਰਤਮਾਨ ਢੰਗ ਉਤੇ ਚਿੰਤਾ ਪ੍ਰਗਟ ਕਰਦੀ ਹੈ ਅਤੇ ਪੰਜਾਬ ਸਰਕਾਰ ਤੋਂ ਮੰਗ ਕਰਦੀ ਹੈ ਕਿ ਅਗੋਂ ਲਈ ਸਰਕਾਰ ਆਪ, ਇਨਾਮ ਜਿੱਤਣ ਵਾਲੀਆਂ, ਅਕਾਡਮੀ ਤੇ ਹੋਰ ਪਰਵਾਣਿਤ ਸੰਸਥਾਵਾਂ ਵਲੋਂ ਪ੍ਰਕਾਸ਼ਤ ਚੰਗੀਆਂ ਪੁਸਤਕਾਂ ਨੂੰ ਇਕੱਲਾ ਖਰੀਦੇ ਤੇ ਆਪ ਲਾਇਬਰੇਰੀਆਂ ਨੂੰ ਵੱਡੇ । ਅਜਿਹਾ ਕਰਨ ਨਾਲ ਜਿਥੇ ਰੋਗੀmi ਪੁਸਤਕਾਂ ਯੋਗ ਢੰਗ ਨਾਲ ਖਰੀਦੀਆਂ ਜਾ ਸਕਣਗੀਆਂ ਉਥੇ ਚੰਗੇ ਸਾਹਿੱਤ ਨੂੰ ਰਚਣ ਤੇ ਛਪਣ ਦਾ ਉਤਸ਼ਾਹ ਵੀ ਵਧੇਗਾ । ਪੇਸ਼ ਕਰਨ ਵਾਲਾ : ਪ੍ਰੋ: ਕਿਰਪਾਲ ਸਿੰਘ ਕਸੇਲ । ਪ੍ਰੋੜਤਾ ਕਰਨ ਵਾਲਾ: ਸ: ਗੁਰਬਖਸ਼ ਸਿੰਘ ਬਲੂਆਣਾ | (੬) ਪੰਜਾਬੀ ਸਾਹਿੱਤ ਅਕਾਡਮੀ ਦੀ ਛੇਵੀਂ ਸਰਬ ਹਿੰਦ ਪੰਜਾਬੀ ਕਾਨਫ਼ਰੰਸ ਦਾ ਇਹ ਸਮਾਗਮ ਕੇਂਦਰੀ ਸਾਹਿਤਯ ਅਕਾਡਮੀ ਦਿੱਲੀ ਪਾਸੋਂ ਮੰਗ ਕਰਦੀ ਹੈ ਕਿ ਉਹ ਆਪਣੀ ਸਲਾਹਕਾਰ ਕਮੇਟੀ ਦੇ ਮੈਂਬਰਾਂ ਨੂੰ ਵਧੀਆ ਪ੍ਰਕਾਸ਼ਨਾਂ ਲਈ ਹਰ ਸਾਲ ਦਿਤੇ ਜਾਂਦੇ ਇਨਾਮ ਦੇ ਮੁਕਾਬਲੇ ਵਿਚ ਆਉਣ ਤੋਂ ਵੰਚਤ ਕਰ ਦੇਵੇ ਤਾਂ ਜੋ ਇਨਾਮਾਂ ਦੀ ਵੰਡ ਵਿਚ ਵਧੇਰੇ ਨਿਆਂ ਹੋ ਸਕੇ ।