ਪੰਨਾ:Alochana Magazine July 1960.pdf/20

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜ਼ਰੂਰੀ ਕੰਮ ਇਸ ਦੇ ਖਿੰਡੇ-ਪੁੰਡੇ ਸਾਹਿੱਤ ਤੇ ਹੋਰ ਸਮਗਰੀ ਨੂੰ ਇਕੱਠਾ ਕਰ ਕੇ ਕਿਸੇ ਕੇਂਦਰੀ ਸ਼ਹਿਰ ਜਾਂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ) ਵਿਚ ਇਕ ਰੈਫ਼ਰੈਂਸ ਲਾਇਬਰੇਰੀ ਬਣਾ ਕੇ ਸੰਭਾਲਣਾ ਹੈ । ਇਸ ਲਈ ਇਹ ਕਾਨਫ਼ਰੰਸ ਪੰਜਾਬ ਸਰਕਾਰ ਤੋਂ ਮੰਗ ਕਰਦੀ ਹੈ ਕਿ ਉਹ ਇਸ ਕੰਮ ਨੂੰ ਆਪਣੇ ਹੱਥ ਵਿਚ ਲਏ ਅਤੇ ਇਸ ਸੰਬੰਧ ਵਿਚ ੧. ਕੋਈ ਉਚੇਚੀ ਏਜੰਸੀ ਨਿਯਤ ਕਰ ਕੇ ਸਭ ਪਿੰਡਾਂ ਸ਼ਹਿਰਾਂ ਤੋਂ ਪੁਰਾਤਨ ਹੱਥ-ਲਿਖਤਾਂ, ਦੁਰਲਭ ਪੁਸਤਕਾਂ, ਤਾਮਰ ਪੱਤਰ, ਸਿਲਾ-ਲੇਖ ਤੇ ਪੁਰਾਤਨ ਸਿੱਕੇ ਇਕੱਠੇ ਕਰਵਾਏ ; ੩. ਇਉਂ ਹੀ ਪਾਕਿਸਤਾਨ, ਯੋਰਪ ਤੇ ਈਸ਼ੀਆ ਦੀਆਂ ਲਾਇਬਰੇਰੀਆਂ ਵਿਚ ਪੰਜਾਬੀ ਬੋਲੀ, ਸਾਹਿੱਤ ਤੇ ਸਭਿਆਚਾਰ ਬਾਰੇ ਪਏ ਹੋਏ ਸਾਹਿੱਤ ਤੇ ਸਮਗਰੀ ਦੇ ਲਿਖਤੀ ਜਾਂ ਤਸਵੀਰੀ ਉਤਾਰੇ ਪ੍ਰਾਪਤ ਕਰੇ; 3. ਫਿਰ ਇਨ੍ਹਾਂ ਨੂੰ ਚੰਡੀਗੜ੍ਹ ਜਾਂ ਕਿਸੇ ਹੋਰ ਕੇਂਦਰੀ ਸ਼ਹਿਰ ਵਿਚ ਇਕ ਰੈਫ਼ਰੈਂਸ ਲਾਇਬਰੇਰੀ ਬਣਾ ਕੇ ਸੰਭਾਲੇ ; ੪. ਨਾਲੇ ਉਨ੍ਹਾਂ ਬਾਰੇ ਲੁੜੀਂਦੀ ਖੋਜ ਕਰਵਾਉਣ ਲਈ ਇਕ ਖੋਜ-ਕੇਂਦਰ ਕਾਇਮ ਕਰੇ । ਪੇਸ਼ ਕਰਨ ਵਾਲਾ : ਪੋ: ਹਰਨਾਮ ਸਿੰਘ ਸ਼ਾਨ । ਪ੍ਰੋੜਤਾ ਕਰਨ ਵਾਲਾ : ਸ. ਗੁਰਭਗਤ ਸਿੰਘ ਨੂੰ (੧੦) ਪੰਜਾਬੀ ਸਾਹਿੱਤ ਅਕਾਡਮੀ ਦੀ ਛੇਵੀਂ ਸਰਬ ਹਿੰਦ ਪੰਜਾਬੀ ਕਾਨਫ਼ਰੰਸ ਇਸ ਗਲ ਉਤੇ ਬੜੀ ਚਿੰਤਾ ਪ੍ਰਗਟ ਕਰਦੀ ਹੈ ਕਿ ਪੰਜਾਬ ਰਾਜ ਦੇ ਸਕੂਲਾਂ ਤੇ ਕਾਲਜਾਂ ਦੀਆਂ ਲਾਇਬਰੇਰੀਆਂ ਵਿਚ ਪੰਜਾਬੀ ਪੁਸਤਕਾਂ ਦੀ ਬੜੀ ਘਾਟ ਹੈ । ਇਹ ਸਮਾਗਮ ਪੰਜਾਬ ਸਰਕਾਰ ਤੋਂ ਇਹ ਮੰਗ ਕਰਦਾ ਹੈ ਕਿ ਇਸ ਘਾਟ ਨੂੰ ਪੂਰਾ ਕਰਨ ਲਈ ਉਚੇਚੀ ਸਹਾਇਤਾ ਦਿੱਤੀ ਜਾਵੇ । ਪੇਸ਼ ਕਰਨ ਵਾਲਾ : ਬੀਬੀ ਦਰਸ਼ਨ ਕੌਰ ! ਪ੍ਰੋੜਤਾ ਕਰਨ ਵਾਲਾ : ਪ੍ਰੋ: ਕੇਸਰ ਸਿੰਘ (ਅ) ਪ੍ਰਕਾਸ਼ਕ ਕਾਨਫ਼ਰੰਸ (੩) ਅੱਜ ੨੨.੫,੬੦. ਨੂੰ ਪੰਜਾਬੀ ਸਾਹਿੱਤ ਅਕਾਡਮੀ ਦੀ ਛੇਵੀਂ ਵਾਰਸ਼ਕ ਕਾਨਫ਼ਰੰਸ ਸਮੇਂ ਪ੍ਰਕਾਸ਼ਕਾਂ ਦੀ ਇਹ ਬੈਠਕ ਅਨੁਭਵ ਕਰਦੀ ਹੈ ਕਿ ੧੮